ਜੇ ਤੂੰ ਇੱਕ ਵਾਰ ਤੱਕੇ ਅਸੀਂ ਸ਼ੁਕਰ ਮਨਾਈਏ


ਜੇ ਤੂੰ ਇੱਕ ਵਾਰ ਤੱਕੇ ਅਸੀਂ ਸ਼ੁਕਰ ਮਨਾਈਏ
ਜਿਨ੍ਹਾ ਰਾਹਾਂ ਉੱਤੋਂ ਲੰਘੇਂ ਓਥੇ ਨਜ਼ਰਾਂ ਵਿਛਾਈਏ
ਰੂਹ ਨੂੰ ਲੱਗੀ ਰਹਿੰਦੀ ਬਸ ਹੁਣ ਤੇਰੀ ਹੀ ਉਡੀਕ
ਅਸੀਂ ਲੱਖ ਵਾਰ ਜੀਏ ਲੱਖ ਵਾਰ ਮਰ ਜਾਈਏ

ਸਾਡਾ ਇਸ਼ਕ ਦਾ ਕਾਸਾ ਸਦਾ ਰਿਹਾ ਏ ਅਧੂਰਾ
ਇੱਕ ਵਸਲ ਦਾ ਕਣ ਪਾ ਕੇ ਕਰ ਦੇ ਤੂੰ ਪੂਰਾ
ਆ ਜਾ ਇੱਕ ਮਿੱਕ ਹੋ ਕੇ ਸਾਂਝ ਦਿਲਾਂ ਦੀ ਵਧਾਈਏ
ਜੇ ਤੂੰ ਇੱਕ ਵਾਰ ਤੱਕੇ ਅਸੀਂ ਸ਼ੁਕਰ ਮਨਾਈਏ

ਦਿਨ ਰਾਤ ਹਰ ਪਲ ਖੋਲ ਰੱਖੀਆਂ ਨੇ ਬਾਹਾਂ
ਮੇਰੇ ਅੰਗਾਂ ਨੂੰ ਲਿਪਟ ਜਾਵੇਂ ਬਣ ਕੇ ਹਵਾਵਾਂ
ਹੁਣ ਸੌਂਦੀਆਂ ਨਾ ਅੱਖਾਂ ਦੱਸ ਕਿੱਦਾਂ ਸਮਝਾਈਏ
ਜੇ ਤੂੰ ਇੱਕ ਵਾਰ ਤੱਕੇ ਅਸੀਂ ਸ਼ੁਕਰ ਮਨਾਈਏ

ਆਰ.ਬੀ.ਸੋਹਲ
 

Arun Bhardwaj

-->> Rule-Breaker <<--
ਦਿਨ ਰਾਤ ਹਰ ਪਲ ਖੋਲ ਰੱਖੀਆਂ ਨੇ ਬਾਹਾਂ
ਮੇਰੇ ਅੰਗਾਂ ਨੂੰ ਲਿਪਟ ਜਾਵੇਂ ਬਣ ਕੇ ਹਵਾਵਾਂ :jsm
 
Top