ਬਣ ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ ਕੋਈ

ਬਣ ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ ਕੋਈ
ਬਣਕੇ ਵਸਲ ਤੂੰ ਕਰ ਬਿਰਹਾ ਤੇ ਉਪਕਾਰ ਕੋਈ

ਸੂਰਜ਼ ਚੰਨ ਤਾਰੇ ਲਗਦਾ ਹੁਣ ਸਾਡੇ ਤੋਂ ਖਵਾ ਹੋਏ
ਦੋ ਘੜੀਆਂ ਹੀ ਲੋ ਜੁਗਨੂੰ ਦੀ ਦੇ ਜਾ ਉਧਾਰ ਕੋਈ

ਦਿੱਲ ਪਥਰ,ਅਖਾਂ ਕਠੋਰ,ਹੰਝੂ ਸੁੱਕ ਨਾ ਜਾਨ ਕਿਤੇ
ਬੱਦਲੀ ਗਮਾ ਦੀ ਬਰਸ ਕੇ ਤੂੰ ਕਰ ਜਾ ਬਹਾਰ ਕੋਈ

ਪਤਝੜਾਂ ਦਾ ਕੀ ਦੋਸ਼ ਅਸੀਂ ਤਾਂ ਆਪ ਹੀ ਕਿਰ ਗਏ
ਫਿਜ਼ਾ ਲੋਟਾਣ ਦਾ ਅੱਜ ਤੂੰ ਕਰ ਜਾ ਇਜਹਾਰ ਕੋਈ

ਸ਼ਮਾਂ ਬਣਕੇ ਮੈ ਐਦਾਂ ਸਾਰੀ ਰਾਤ ਨਾ ਜਲਦਾ ਰਹਾਂ
ਸ਼ੁਕਦੇ ਤੁਫਾਨਾਂ ‘ਚ ਮੈਨੂੰ ਖੜਨ ਦਾ ਦੇ ਹੰਕਾਰ ਕੋਈ

ਮਿੱਟ ਜਾਵੇ ਨਾ ਵਜ਼ੂਦ ਕਿਤੇ ਪੰਨਿਆਂ ਤੇ ਹੀ ਸੋਹਲ
ਸਮਝ ਕੇ ਮੈਨੂੰ ਪੜੇ ਅਤੇ ਗਾਵੇ ਅੱਜ ਫਨਕਾਰ ਕੋਈ

ਆਰ.ਬੀ.ਸੋਹਲ​
 
Top