ਰਿਹਣ ਦੇ......

ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾਵ ਮੇਰੇ ਵਿਚ
ਜੇ ਮੈਂ ਬਦਲ ਗਿਆ ਤਾਂ ਖੁਦਾ ਬਣ ਜਾਵਾਗਾਂ
ਮੇਰੀਆ ਇਹ ਖਾਮੀਆ ਤੂੰ ਖਾਮੀਆ ਰਿਹਣ ਦੇ..

ਨਾ ਦੇ ਸਹਾਰਾ ਮੈਨੂੰ.. ਨਾ ਕਰੇਆ ਕਰ ਪਿਆਰ ਇਨਾਂ
ਜੇ ਪਿਆਰ ਹਦੋਂ ਵਧ ਗਿਆ ਤਾਂ ਮੈ ਸਿਰ ਚੜ ਜਾਵਾਗਾਂ
ਮੇਰੀ ਮਥੇ ਦੀਆ ਤਰੇੜਾ ਨੂੰ ਮੇਰੀ ਪਰੇਸ਼ਾਨੀਆ ਰਿਹਣ ਦੇ..

ਨਾ ਲਿਆ ਕਰ ਪਖ ਮੇਰਾ.. ਨਾ ਕਰੇਆ ਕਰ ਭਰੋਸਾ ਇਨਾਂ
ਖੋਰੇ ਕਦੋਂ ਤੈਨੂੰ ਕੋਈ ਧੋਖਾ ਦੇ ਜਾਵਾਗਾਂ
ਰਿਹਣ ਦੇ ਮੇਰਾ ਬਚਪਨਾ ਨਾਲੇ ਥੋੜੀ ਜਿਹੀ ਬੇਈਮਾਨੀਆ ਰਿਹਣ ਦੇ..

ਨਾ ਰਖ ਕੋਈ ਊਮੀਦ ਮੈਥੋਂ.. ਨਾ ਕਿਸੇ ਗਲ ਦੀ ਕੋਈ ਆਸ ਰਖ
ਮੈ ਆਪਣੇ ਕਿਤੇ ਗੁਨਾਹ ਵੀ ਤੇਰੇ ਸਿਰ ਮੜ ਜਾਵਾਗਾਂ
ਤੂੰ ਕਰੀ ਜਾ ਆਪਣੇ ਕਰਮ ਮੇਰੇ ਨਾਮ ਇਹ ਸ਼ੈਤਾਨੀਆ ਰਿਹਣ ਦੇ..

ਨਾ ਪੁਜੇਆ ਕਰ ਤੂੰ ਮੈਨੂੰ.. ਨਾ ਦੇਆ ਕਰ ਖੁਦਾ ਦਾ ਦਰਜਾ
ਭਰੀ ਦੁਨੀਆ ਵਿਚ ਤੈਨੂੰ ਬਦਨਾਮ ਕਰ ਜਾਵਾਗਾਂ
ਨਾ ਬਣਾ ਕੋਈ ਕਿਸਾ ਇਨਾਂ ਗਲਾਂ ਨੂੰ ਕਹਾਣੀਆ ਰਹਿਣ ਦੇ..
 
Top