ਪਹਿਲੇ ਪਹਿਰ ਉੱਸ ਆਣ ਜਗਾਇਆ ਨਰਮ ਹੱਥਾਂ ਨਾਲ ਫੜ ਕੇ

ਪਹਿਲੇ ਪਹਿਰ ਉੱਸ ਆਣ ਜਗਾਇਆ ਨਰਮ ਹੱਥਾਂ ਨਾਲ ਫੜ ਕੇ i
ਨਰਮ ਬਦਨ ਉਹਦਾ ਭਿਜਿਆ ਜਿਵੇਂ ਆਈ ਝਿਨਾ ਉਹ ਤਰ ਕੇ i

ਦਿੱਲ ਦੀ ਗੱਲ ਹੋਠਾਂ ਤੇ ਆਈ ਪਰ ਉਹ ਕੁਝ ਨਾ ਕਹਿ ਸਕਿਆ,
ਹਰ ਲਫਜ਼ ਮੈਂ ਤਰ ਲਿਆ ਸੀ ਉਹਦੇ ਨੈਣ ਸਮੁੰਦਰ ਹੜ ਕੇ i

ਵਾਰ ਨਜ਼ਰ ਦਾ ਦਿੱਲ ਤੇ ਹੋਇਆ ਫਿਰ ਵੀ ਮੈਂ ਖਾਮੋਸ਼ ਰਿਹਾ,
ਹਰ ਕੋਨਾ ਦਿੱਲ ਦਾ ਰੁਸ਼ਨਿਆ ਅਖੀਆਂ ਰਸਤੇ ਵੜ ਕੇ i

ਗਲ ਵਫ਼ਾ ਇਸ਼ਕ ਦੀ ਹੋਈ ਰੂਹ ਨੂੰ ਰੂਹ ਸੰਗ ਪਿਆਰ ਹੋਇਆ,
ਮੰਗਿਆ ਉਸਨੇ ਵਰ ਵਸਲਾਂ ਪਲਕਾਂ ਦਾ ਕਾਸਾ ਕਰ ਕੇ i

ਰਣ ਭੂਮੀ ਇਸ਼ਕ ਵਿੱਚ ਲੱਗਿਆ ਮੈਂ ਇੱਕ ਜੰਗ ਜਿਵੇਂ ਲਈ ਏ,
ਖੈਰ ਮੈਂ ਉਸਦੇ ਕਾਸੇ ਪਾਈ ਦਿੱਲ ਕਦਮਾਂ ਵਿੱਚ ਧਰ ਕੇ i

ਆਰ.ਬੀ.ਸੋਹਲ
 
Re: ਪਹਿਲੇ ਪਹਿਰ ਉੱਸ ਆਣ ਜਗਾਇਆ ਨਰਮ ਹੱਥਾਂ ਨਾਲ ਫੜ ਕ&#2631

ਬਹੁੱਤ ਸ਼ੁਕਰੀਆ ਵੀਰੇ..............
 
Top