ਕੋਈ ਹੱਥਾਂ ਨਾਲ ਉਣੀਆਂ, ਦੋ ਜੁਰਾਬਾਂ ਦੇ ਗਿਐ ਮੈਨੂ&#2

KARAN

Prime VIP
ਕੋਈ ਹੱਥਾਂ ਨਾਲ ਉਣ ਕੇ, ਦੋ ਜੁਰਾਬਾਂ ਦੇ ਗਿਐ ਮੈਨੂੰ
ਜੁਰਾਬਾਂ ਕੀ, ਕਿਤਾਬਾਂ 'ਤੇ ਕਿਤਾਬਾਂ ਦੇ ਗਿਐ ਮੈਨੂੰ
ਕਿ ਜਿਸ ਨੂੰ ਭਟਕਣਾਂ ਮਿਲੀਆਂ, ਉਹ ਇਕ ਥਾਂ ਠਹਿਰ ਨਈਂ ਬਹਿੰਦਾ
ਕਿਸੇ ਦਾ ਪਿਆਰ ਵੇ ਸੱਜਣ, ਕਿਸੇ ਦੇ ਪੈਰ ਨਈਂ ਪੈਂਦਾ
ਬਿਨ੍ਹਾਂ ਮੰਗੇ, ਬਿਨ੍ਹਾਂ ਚਾਹੇ, ਨਿਆਜ਼ਾਂ ਦੇ ਗਿਐ ਮੈਨੂੰ
ਜੋ ਹੱਥਾਂ ਨਾਲ ਉਣ ਕੇ, ਦੋ ਜੁਰਾਬਾਂ ਦੇ ਗਿਐ ਮੈਨੂੰ
ਜੇ ਮੇਰੀ ਲੋੜ੍ਹ ਤੇ ਹਾਲਾਤ ਨੂੰ ਉਸ ਪਰਖਿਆ ਹੁੰਦਾ
ਤਾਂ ਏਨੀ ਦੂਰ ਆ ਕੇ ਵੀ, ਮੈਂ ਵਾਪਿਸ ਪਰਤਿਆ ਹੁੰਦਾ
ਸਮੇਂ ਨੂੰ ਤੋਰ ਕੇ ਹੱਥੋਂ, ਆਵਾਜ਼ਾਂ ਦੇ ਗਿਐ ਮੈਨੂੰ
ਜੋ ਹੱਥਾਂ ਨਾਲ ਉਣ ਕੇ, ਦੋ ਜੁਰਾਬਾਂ ਦੇ ਗਿਐ ਮੈਨੂੰ
ਅਸਾਂ ਦੀ ਆਸ, ਤੇਰੀ ਪਿਆਸ ਵੀ ਤਿੱਖੀ ਨਹੀਂ ਲੱਗਦੀ,
ਤੇਰੀ ਚਿੱਠੀ ਵੀ ਪਹਿਲਾਂ ਵਾਂਗ ਹੁਣ ਮਿੱਠੀ ਨਹੀਂ ਲੱਗਦੀ
ਅਸਾਂ ਦੇ ਲੁੱਟ ਕੇ ਨਗਮੇ, ਰਬਾਬਾਂ ਦੇ ਗਿਐ ਮੈਨੂੰ
ਕੋਈ ਹੱਥਾਂ ਨਾਲ ਉਣੀਆਂ, ਦੋ ਜੁਰਾਬਾਂ ਦੇ ਗਿਐ ਮੈਨੂੰ

ਬਾਬਾ ਬੇਲੀ, 2014
 
Top