ਗਜ਼ਲ :ਕਬੁਲਨੇ ਪੈਂਦੇ ਨੇ ਫੁੱਲਾਂ ਨਾਲ ਖਾਰ ਬੜੇ

ਇੱਕ ਵਾਰ ਤੂੰ ਮੁੜ ਕੇ ਤੱਕ ਲੈ ਨੀ i
ਸਾਡੇ ਦਿੱਲ ਉੱਤੇ ਕੀਤੇ ਤੂੰ ਵਾਰ ਬੜੇ i

ਜਿਹੜੇ ਫੁੱਲਾਂ ਤੋਂ ਲੰਘਦੀ ਏਂ ਪੈਰ ਧਰ ਕੇ,
ਓਹੀ ਫੁੱਲ ਨੇ ਜੋ ਬਣਦੇ ਸੀ ਹਾਰ ਬੜੇ i

ਅਸੀਂ ਛੱਡ ਤੇ ਨਜ਼ਾਰੇ ਅੱਜ ਤੇਰੇ ਕਰਕੇ,
ਉਂਝ ਤੇਰੇ ਵੱਲ ਸਾਡੇ ਵੀ ਉਧਾਰ ਬੜੇ i

ਵੇਲਾ ਖੁੰਝਿਆ ਕਦੇ ਵੀ ਮੁੜਦਾ ਨਹੀਂ,
ਕਿਸ ਸ਼ੈ ਤੇ ਤੂੰ ਕਰਦੀਂ ਏਂ ਹੰਕਾਰ ਬੜੇ i

ਰੱਤ ਨਾਲ ਸਿੰਝਦੇ ਹਾਂ ਇਸ਼ਕ ਬੂਟਾ,
ਨੀ ਤੂੰ ਕੱਟਣ ਲਈ ਰੱਖੇ ਹਥਿਆਰ ਬੜੇ i

ਭੁੱਲ ਆਪਣੇ ਗੈਰ ਤੈਨੂੰ ਲੱਗਣ ਚੰਗੇ,
ਉਹ ਕਰਨਗੇ ਤੈਨੂੰ ਵੀ ਖੁਵਾਰ ਬੜੇ i

ਫੁੱਲਾਂ ਨਾਲ ਸੋਹਲ ਜਦੋਂ ਨਿਭ ਜਾਵੇ,
ਫਿਰ ਕਬੁਲਨੇ ਪੈਂਦੇ ਨੇ ਖਾਰ ਬੜੇ i

ਆਰ.ਬੀ.ਸੋਹਲ
 
Top