ਮਾਂ ਤੇਰੀ ਧੀ ਨੂੰ ਕੈਨੇਡਾ ਖਾ ਜਾਣਾ

Yaar Punjabi

Prime VIP
ਸਤਿ ਸ੍ਰੀ ਅਕਾਲ !!
ਜਦੋ ਕੋਈ ਇੰਡਿਯਨ ਪੰਜਾਬੀ "ਕੈਨੇਡਾ" ਦਾ ਨਾਮ ਸੁਣਦਾ, ਇਕ ਵਾਰੀ ਤਾ ਉਸ ਦੇ ਮਨ ਵਿਚ ਬਹੁਤ ਹੀ ਸੁੰਦਰ ਸਵਰਗ ਵਰਗੀ ਦੁਨਿਆ ਦਾ ਨਜਾਰਾ ਘੁਮ ਜਾਂਦਾ ...

ਪਰ ਕੁਝ ਅਜਿਹੇ ਵੀ ਹਨ ਜਿਹਨਾ ਦੇ "ਕਨੈਡਾ" ਦੇ ਨਾਮ ਨਾਲ ਰੋਗਟੇ ਖੜੇ ਹੋ ਜਾਂਦੇ ਹਨ..!!
ਪਿਛੇ ਜਹੇ ਗਿੱਲ ਸਾਬ ਦਾ ਇਕ ਗੀਤ ਆਇਆ ਸੀ,"ਸਾਨੂੰ ਮਿਹਂਗਾ ਪਿਆ ਕੈਨੇਡਾ" ਸਭ ਨੇ ਸੁਣਿਆ ਹੀ ਹੁਣਾ...!!
ਪਤਾ ਨਹੀ ਹਰ ਰੋਜ ਕਿਨੇ ਬਦਨਸੀਬ ਹਨ ਜਿਹਨਾ ਨੂੰ "ਕੈਨੇਡਾ" ਬਹੁਤ ਮੇਹ੍ਨਗਾ ਪੇੰਦਾ...!!
ਪਰ ਜਦੋ ਮੈਂ ਇਹ ਵਿਡੇਓ ਦੇਖੀ ਤਾਂ ..........ਕੁਝ ਲਿਖ ਨਹੀ ਸਕਦਾ ... ਅੱਜ ਤਾਂ ਹਥ ਵੀ ਜਵਾਬ ਦੇਗੇ....ਕੁਝ ਲਿਖਣ ਵੀ ਰਾਜੀ ਨਹੀ ਹਨ ...!!
ਪਤਾ ਨਹੀ ਕੀ ਸੋਚ ਕੇ ਸਾਡੇ ਪੰਜਾਬੀ ਆਪਣੇ ਹਥਾ ਵਿਚ ਪਲੀ ਲਾਡਲੀ-ਦੁਲਾਰੀ ਨੂੰ ਬਹੁਤ ਦੂਰ ਵਿਆਹ ਦਿੰਦੇ ਹਨ ..!! ਜਾਂ ਆਪਣੀ ਖੁਸੀ ਲਈ ਉਸ ਦੀ ਖੁਸੀ ਦੀ ਬੱਲੀ ਦੇ ਦਿੰਦੇ ਹਨ ...!!
ਉਸ ਦਿਆ ਰੀਝਾ ਸਦਰਾ ਸਭ ਅੰਦਰ ਹੀ ਦੱਬ ਦਿੰਦੇ ਹਨ ...!! ਅਜਿਹਾ ਕੁਝ ਸ਼ਾਏਦ ਹੋਈਆ "ਅਮਨਦੀਪ ਕੌਰ" ਨਾਲ ...ਜੋ ਇੰਡੀਆ ਤੋਂ ਚਾਈ -ਚਾਈ ਗਈ ਤਾਂ ਜਰੂਰ, ਪਰ ਬਾਪਸ਼ ਕਦੇ ਨਹੀ ਆ ਸਕੀ ....... ਆਈ ਤਾਂ ਸਿਰਫ ਉਸਦੀ "ਲਾਸ਼"
ਅਖੀਰ ਕਿਓ ਆਪਣੇ ਪੰਜਾਬੀ "ਧੀਆ" ਨੂੰ ...ਕੁੱਖ ਵਿਚ ਮਾਰਦੇ ਹਨ ...??? ਜਾਂ ਕੈਨੇਡਾ ਵਿਆਹ ਕੇ ਕਿਓ ਜਿੰਦਾ ਲਾਸ਼ ਬਣਾ ਦਿੰਦੇ ਹਨ ....??? ਫਿਰ ਆਪਣੇ ਹਥੀ ਤੋਰੀ ਧੀ ਦੀ "ਲਾਸ਼" ਦੀ ਉਡੀਕ ਕਰਦੇ ਹਨ....!! #Khaira#


 
Top