ਤੇਰੇ ਉੱਤੇ ਇੱਕ ਗੀਤ ਬਣਾਉਣਾ ਚਾਹੁੰਦਾ ਹਾਂ

Vehlalikhari

@£w@¥$v€h£@
ਦਿਲ ਵਿੱਚ ਅਜੀਬ ਜਿਹਾ ਮਿੱਠਾ ਲਾਲਚ ਹੈ ...
ਪਤਾ ਨਹੀ ਖੌਰੇ ਕੀ ਪਾਉਣਾ ਚਾਹੁੰਦਾ ਹਾਂ,
ਕਲਮ ਦੇ ਸਹਾਰੇ ਅਖਰਾਂ ਦੇ ਓਹਲੇ ...
ਬੇ-ਰੋਕ ਵਲਵਲਿਆ ਦਾ ਦਰਦ ਲੁਕਾਉਣਾ ਚਾਹੁੰਦਾ ਹਾਂ,
ਤੇਰੀਆਂ ਰੀਝਾ ਨੂੰ ਪੂਰਾ ਕਰ ...
ਤੇਰੇ ਸੁਰਖ ਹਾਸੇ ਵਿੱਚ ਸਮਾਉਣਾ ਚਾਹੁੰਦਾ ਹਾ,
ਜੇ ਤੂੰ ਦੇਵੇਂ ਇਜਾਜ਼ਤ ਨੀ ਅੱਲੜੇ ...
ਤੈਨੂੰ ਵੇਹ੍ਲੇ ਦੇ ਗੀਤਾਂ ਦੀ ਰਾਣੀ ਬਣਾਉਣਾ ਚਾਹੁੰਦਾ ਹਾਂ,
ਨੈਣੀ ਸੰਜੋਅ ਕੇ ਤੇਰੀਆਂ ਯਾਦਾ ਨੂੰ ...
ਤੇਰੇ ਉੱਤੇ ਇੱਕ ਗੀਤ ਬਣਾਉਣਾ ਚਾਹੁੰਦਾ ਹਾਂ,

***** V€h£@ L!kh@r! ✒️*****
 
Top