ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾ

ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ
ਤਨੂੰ ਹੰਝੂਆਂ ‘ਚ ਭਿੱਜਿਆ ਪੈਗ਼ਾਮ ਲਿਖਦਾ ਹਾਂ
ਵਿੱਚ ਲਿਖਦਾ ਹਾਂ ਤੇਰੇ ਸੋਹਣੇ ਮੁਖੜੇ ਦੇ ਬਾਰੇ
ਮੇਰੇ ਦਿਲ ਵਿੱਚ ਵਸੇ ਚੰਨ ਟੁਕੜੇ ਦੇ ਬਾਰੇ
ਤੇਰੇ ਹੁਸਨ ਦਾ ਖ਼ੁਦ ਨੂੰ ਗ਼ੁਲਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……
ਫਿਰ ਲਿਖਦਾ ਹਾਂ ਤੇਰੇ-ਮੇਰੇ ਪਿਆਰ ਵਾਲੀ ਗੱਲ
ਜਿਹੜੇ ‘ਕੱਠਿਆਂ ਬਿਤਾਏ ਚੰਨਾ ਹਰ ਇੱਕ ਪਲ
ਹਰ ਘੜੀ, ਹਰ ਸੁਬਾ, ਹਰ ਸ਼ਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……
ਵਿੱਚ ਲਿਖਦਾ ਹਾਂ ਤੇਰਿਆਂ ਇਰਾਦਿਆਂ ਦੇ ਬਾਰੇ
ਜੋ ‘ਕੱਠਿਆਂ ਨੇ ਕੀਤੇ ਉਹਨਾਂ ਵਾਅਦਿਆਂ ਦੇ ਬਾਰੇ
ਯਾਦਾਂ ਤੇਰੀਆਂ ਦਾ ਸੱਜਰਾ ਕਲ਼ਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……
ਫਿਰ ਲਿਖਦਾ ਹਾਂ ਤੇਰੇ ਛੱਡ ਜਾਣ ਦੀ ਕਹਾਣੀ
ਤੇਰਾ ਮੁਖ ਫੇਰ ਜਾਣਾ ਮੇਰੀ ਅੱਖੀਆਂ ਦਾ ਪਾਣੀ
ਤੇਰਾ ਕੀਤਾ ਮੈਨੂੰ ਆਖਰੀ ਸਲ਼ਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……
ਮੈਥੋਂ ਭੁਲਿੱਆ ਨਾ ਜਾਵੇ ਤਨੂੰ ਭੁੱਲਣਾ ਜੇ ਚਾਹਵਾਂ
ਤੈਨੂੰ ਭੁੱਲ ਜਾਣ ਲਈ ਮੈਂ ਜਦ ਮਹਿਖ਼ਾਨੇ ਜਾਵਾਂ
ਪੀ ਸਾਕੀ ਦਿਆਂ ਹੱਥਾਂ ਵਿੱਚੋਂ ਜ਼ਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ……
ਚੈਨ ਦਿਲ ਦਾ ਗਵਾਇਆ ਪਿਆਰ ਤੇਰੇ ਨਾਲ ਪਾ ਕੇ
ਤੇਰੇ ਪਿਆਰ ਵਿੱਚ ਮਿਲੇ ਸਾਨੂੰ ਹੰਝੂ, ਹੌਕੇ, ਹਾਵੇ
ਤੇਰੇ ਪਿੱਛੇ ਹੋਏ ਕਿਵੇ ਬਦਨਾਮ ਲਿਖਦਾ ਹਾਂ
ਹਰ ਰੋਜ ਇਂਕ ਖ਼ਤ ਤੇਰੇ ਨਾਮ ਲਿਖਦਾ ਹਾਂ
ਤੈਨੂੰ ਹੰਝੂਆਂ ‘ਚ ਭਿੱਜਿਆ ਪੈਗ਼ਾਮ ਲਿਖਦਾ ਹਾਂ
©by♥♥♥♥♥
 
Top