ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

ਕਹੇਂ ਤਾਂ ਹਸਰਤ ਦਿੱਲ ਦੀ ਅੱਜ ਸੁਣਾ ਦੇਵਾਂ
ਦੱਬੇ ਹੋਏ ਜਜਬਾਤ ਵੀ ਅੱਜ ਜਗਾ ਦੇਵਾਂ
ਦਿੱਲ ਮੇਰੇ ਵਿੱਚ ਪਿਆਰ ਤੇਰੇ ਦਾ ਵਾਸਾ ਏ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ

ਪਥਰਾਂ ਦੇ ਦਿੱਲ ਮੋਮ ਹੁੰਦੇ ਮੈਂ ਵੇਖੇ ਨੇ
ਸ਼ੀਤਲ ਜਲ ਚੋਂ ਤਾਪ ਨਿਕਲਦੇ ਸੇਕੇ ਨੇ
ਤੇਰੀਆਂ ਸੁੰਨੀਆਂ ਰਾਹਾਂ ਮੈਂ ਰੁਸ਼ਨਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ

ਤੇਰੀਆਂ ਮਸਤ ਨਿਗਾਹਾਂ ਵਿੱਚ ਬੜੀ ਮਸਤੀ ਏ
ਕਰੇਂ ਬਹਾਰਾਂ ਪਤਝੜ ਵਿੱਚ ਤੂੰ ਹਸਤੀ ਏ
ਤੇਰੇ ਕਦਮਾਂ ਵਿੱਚ ਮੈਂ ਸ਼ੀਸ਼ ਝੁਕਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ

ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ
ਇੱਕ ਪਰਬਤ ਤੋਂ ਉਪਜੇ ਦੋਨੋ ਹਾਣੀ ਹਾਂ
ਆਪਣਾ ਅਪਾ ਤੇਰੇ ਵਿੱਚ ਸਮਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ

ਆਰ.ਬੀ.ਸੋਹਲ
 
Top