ਮੈਂ ਵੀ ਅੜੀਏ ਕੁੱਝ ਤੇਰੇ ਲਈ ਕਰਨਾਂ ਚਾਹੁੰਦਾ ਹਾਂ

KARAN

Prime VIP
ਮੈਂ ਵੀ ਅੜੀਏ ਕੁੱਝ ਤੇਰੇ ਲਈ ਕਰਨਾਂ ਚਾਹੁੰਦਾ ਹਾਂ,
ਕਿਸੇ ਰੁਬਾਈ ਵਿੱਚ ਨਾਂ ਤੇਰਾ ਭਰਨਾਂ ਚਾਹੁੰਦਾ ਹਾਂ,

ਆਪਣੇਂ ਆਪ ਤੋਂ ਬਹੁਤਾ ਚਿਰ ਨਹੀਂ ਨੱਸਣਾਂ ਚਾਹੁੰਦਾ ਹਾਂ,
ਤੇਰੇ ਵਾਰੇ ਖੁੱਲਕੇ ਸਭ ਨੂੰ ਦੱਸਣਾਂ ਚਾਹੁੰਦਾ ਹਾਂ,

ਭਰਿਆ-੨ ਦਿਲ ਏ ਥੋੜਾ ਹੌਲਾ ਪੈ ਜਾਣਾਂ,
ਪਿੰਡ ਪੱਧਰ ਤੇ ਥੋੜਾ ਬਹੁਤਾ ਰੌਲਾ ਪੈ ਜਾਣਾਂ,

ਗੱਲ ਕਾਹਦੀ ਬਣ ਜਾਣਾਂ ਤੈਂ ਸਿਕੰਦਰੋਂ ਪੋਰਸ ਨੀਂ,
ਕੁੱਝ ਬਹੁਤਾ ਨਹੀਂ ਤੇ ਪੱਕਾ ਵੱਟ ਤੇ ਪਿਆ ਡਾਇਵੋਰਸ ਨੀਂ,

ਪਰ ਕਦੇ ਟੈਨਸ਼ਨ ਨਾਂ ਲਈ ਏਦਾਂ ਦਾ ਸੁਖਪਾਲ ਨਹੀਂ,
ਨੀਂ ਦਿਲ ਦੇ ਵਿੱਚ ਕੋਈ ਘਟੀਆ ਜਿਹਾ ਖਿਆਲ ਨਹੀਂ,

ਆਪਾਂ ਮਿੱਤਰੋ ਜੋ ਵੀ ਲਿਖੇਆ ਇੱਕ ਕਾਲਪਨਿਕ ਕਹਾਣੀ ਆ,
ਨਾਂ ਮੈਂ ਗੀਤਾਂ ਦਾ ਰਾਜਾ ਤੇ ਨਾਂ ਕੋਈ ਗੀਤਾਂ ਦੀ ਰਾਣੀ
ਆ..

Sukhpal Aujla​
 
Top