ਮੰਨ ਨੂੰ ਸਮਝਾਓ ................

ਤੂੰ ਰੱਬ ਦਾ ਸ਼ੁਕਰ ਮਨਾ ਬੰਦਿਆ
ਗਲੋਂ ਮੋਹ ਮਾਇਆ ਦਾ ਲਾ ਬੰਦਿਆ
ਕਈ ਆਏ ਤੇ ਕਈ ਤੁਰ ਜਾਣੇ
ਹਰ ਸਾਹ ਚ’ ਤੂੰ ਰੱਬ ਨੂੰ ਵਸਾ ਬੰਦਿਆ

ਤੂੰ ਠਗੀਆਂ ਜਿਨਾ ਲਈ ਕਰਨਾ ਏ
ਉਹਨਾ ਲੜ ਤੇਰਾ ਨਹੀ ਫੜਨਾ ਏ
ਐਵੇਂ ਜਾਣ ਵੇਲੇ ਪਸ਼ਤਾਵੇਂਗਾ
ਤੂੰ ਨੇਕੀ ਨੂੰ ਆਪਣਾ ਬੰਦਿਆ

ਕੁਦਰਤ ਦਾ ਤਾਣਾ ਬਾਣਾ ਏ
ਤੇਰੇ ਨਾਲ ਕਿਸੇ ਨਹੀਂ ਜਾਣਾ ਏ
ਖਾਲੀ ਆਈਆਂ ਸੀ ਖਾਲੀ ਜਾਵੇਂਗਾ
ਐਂਵੇ ਮੇਰਾ ਮੇਰਾ ਨਾ ਤੂੰ ਗਾ ਬੰਦਿਆ

ਤੇਰੇ ਮੰਨ ਤੇ ਕਾਲ ਦਾ ਪਹਿਰਾ ਏ
ਉਹਦਾ ਅਸਰ ਤੇਰੇ ਤੇ ਗਹਿਰਾ ਏ
ਇਹ ਜਾਵੇ ਨਾ ਲਲਚਾ ਐਂਵੇਂ
ਤੂੰ ਇਸ ਨੂੰ ਲੈ ਸਮਝਾ ਬੰਦਿਆ

ਆਰ.ਬੀ.ਸੋਹਲ

 
Top