ਨੇਣਾ ਤੇਰੇ ਦੀਆਂ ਠਗੀਆਂ.....

ਪਾਸਾ ਵੱਟ ਕੇ ਐਂਵੇਂ ਨਾ ਲੰਗਿਆ ਕਰ
ਸਾਨੂੰ ਵੇਖ ਕੇ ਐਂਵੇਂ ਨਾ ਸੰਗਿਆ ਕਰ

ਚੇਤੇ ਕਰ ਤੂੰ ਉਹਨਾ ਮੁਲਾਕਾਤਾਂ ਨੂੰ
ਕਦੇ ਸੁਲਝਾਉਂਦੇ ਸੀ ਅਸੀਂ ਬਾਤਾਂ ਨੂੰ
ਕੀ ਹੋਇਆ ਜੇ ਕੋਈ ਤਕਰਾਰ ਹੋਈ
ਹੋਰ ਉਲਝਾ ਕੇ ਨਾ ਸੂਲੀ ਤੇ ਟੰਗਿਆ ਕਰ

ਤੂੰ ਕੀ ਜਾਣੇ ਦਿਲ ਦੀਆਂ ਲਗੀਆਂ ਨੂੰ
ਨੇਣਾ ਤੇਰੇ ਦੀਆਂ ਠਗੀਆਂ ਨੂੰ
ਇਸ਼ਕ ਏ ਹਵਾਵਾਂ ਤੇਰੇ ਜਹਿਰ ਘੋਲਿਆ
ਐਂਵੇਂ ਘੂਰ ਕੇ ਨਾ ਸਾਨੂੰ ਤੂੰ ਡੰਗਿਆ ਕਰ

ਸੋਚ ਕੇ ਰੋਵੇਂਗੀ ਤੂੰ ਦਿਲਾਂ ਦਿਆਂ ਜਾਨੀਆਂ ਨੂੰ
ਸਾਂਭ ਕੇ ਰੱਖੇਂਗੀ ਸਾਡੀਆਂ ਨਿਸ਼ਾਨੀਆਂ ਨੂੰ
ਦਿਲ ਚ’ ਨਾ ਚੈਨ ਤੇਰੇ ਰਹੇਗਾ ਨੀ
ਛਡ “ਸੋਹਲ” ਨਾ ਬਹੁੱਤਾ ਨੰਗਿਆ ਕਰ....

ਆਰ.ਬੀ.ਸੋਹਲ

 
Top