ਤੂੰ ਵਾਅਦਿਆ ਨੂੰ ਲਾਰੇ ਨਾ ਹੋਣ ਦੇਈ

Yaar Punjabi

Prime VIP
ਬੜੇ ਰੀਝਾ ਨਾਲ ਪਰੋਏ ਮੈ
ਤੂੰ ਵਾਅਦਿਆ ਨੂੰ ਲਾਰੇ ਨਾ ਹੋਣ ਦੇਈ
ਇਹਨਾ ਅੱਖੀਆ ਚ ਚੰਨਾ ਤੂੰ ਵੱਸਦਾ
ਦੇਖੀ ਇਹਨਾ ਅੱਖਾ ਨੂੰ ਨਾ ਰੋਣ ਦੇਈ

"ਵੇ ਹਰ ਗੱਲ ਸੱਚ ਏ ਜੋ ਤੂੰ ਕਰਦਾ ਏ
ਵੇ ਯਕੀਨ ਤੇਰੇ ਤੇ ਰੱਬ ਵਰਗਾ ਏ"
"ਦੇਖੀ ਕਿਤੇ ਇਹ ਯਕੀਨ ਜਿਹਾ ਨਾ ਟੁੱਟ ਜਾਵੇ
ਸਾਡਾ ਨਸੀਬ ਏ ਤੂੰ ਦੇਖੀ ਏ ਨਸੀਬ ਨਾ ਫੁੱਟ ਜਾਵੇ"
ਸਾਡਾ ਯਕੀਨ ਤੇਰੇ ਤੇ ਨਾ ਕਦੇ ਖੋਣ ਦੇਈ

ਬੜੇ ਰੀਝਾ ਨਾਲ ਪਰੋਏ ਮੈ
ਤੂੰ ਵਾਅਦਿਆ ਨੂੰ ਲਾਰੇ ਨਾ ਹੋਣ ਦੇਈ

"ਮੈ ਨੀ ਬਦਲਣਾ ਕਦੇ ਤੂੰ ਵੀ ਏਦਾ ਦਾ ਹੀ ਰਹੀ
ਜੋ ਗੱਲ ਦਿਲ ਚ ਆ ਉਹੀ ਮੂੰਹ ਤੇ ਕਹੀ"
"ਗੁੱਸਾ ਮੇਰੇ ਨਾਲ ਹੋਵੇ ਤਾ ਦਿਲ ਚ ਨਾ ਦੱਬ ਲਈ
ਰੁੱਸਕੇ ਤੂੰ ਸਾਡੇ ਨਾਲ ਗੁੱਸਾ ਜਾ ਕੱਢ ਲਈ"
ਪਰ ਮੰਨ ਜਾਈ ਛੇਤੀ ਛੇਤੀ
ਬਾਹਲੀਆ ਮਿੰਨਤਾ ਨਾ ਮਨਦੀਪ ਕਰਾਉਣ ਦੇਈ

ਬੜੇ ਰੀਝਾ ਨਾਲ ਪਰੋਏ ਮੈ
ਤੂੰ ਵਾਅਦਿਆ ਨੂੰ ਲਾਰੇ ਨਾ ਹੋਣ ਦੇਈ
ਇਹਨਾ ਅੱਖੀਆ ਚ ਚੰਨਾ ਤੂੰ ਵੱਸਦਾ
ਦੇਖੀ ਇਹਨਾ ਅੱਖਾ ਨੂੰ ਨਾ ਰੋਣ ਦੇਈ


 
Last edited:
Top