ਮੈਂ ਗ਼ਲਤੀਆਂ ਕੀਤੀਆਂ, ਪਰ ਇਸ ਨਾਲ ਹੀ ਤੁਸੀਂ ਸਿਖਦੇ &#

[JUGRAJ SINGH]

Prime VIP
Staff member
ਹੈਮਿਲਟਨ-ਮੈਦਾਨ 'ਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦੇ ਕਾਰਨ ਆਲੋਚਕਾਂ ਦੇ ਨਿਸ਼ਾਨੇ 'ਤੇ ਰਹੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਕਬੂਲ ਕੀਤਾ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਕੁਝ ਗ਼ਲਤੀਆਂ ਕੀਤੀਆਂ ਸਨ ਪਰ ਹੁਣ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਆਪਸੀ ਟਕਰਾਅ ਵਿਚ ਸ਼ਬਦਾਂ ਦੀ ਵਰਤੋਂ ਜ਼ਰੂਰੀ ਨਹੀਂ ਹੈ। ਕੋਹਲੀ ਨੇ ਕਿਹਾ ਕਿ ਮੈਂ ਕਬੂਲਦਾ ਹਾਂ ਕਿ ਕਰੀਅਰ ਦੇ ਸ਼ੁਰੂ ਵਿਚ ਮੈਂ ਕੁਝ ਗ਼ਲਤੀਆਂ ਕੀਤੀਆਂ ਅਤੇ ਕਦੀ ਅਜਿਹਾ ਸਮਾਂ ਵੀ ਆਇਆ ਜਦੋਂ ਮੈਂ ਖ਼ੁਦ 'ਤੇ ਕੰਟਰੋਲ ਨਹੀਂ ਰੱਖ ਸੱਕਿਆ ਸੀ ਪਰ ਇਸੇ ਨਾਲ ਹੀ ਤੁਸੀਂ ਸਿਖਦੇ ਹੋ। ਇਸ 25 ਸਾਲਾ ਬੱਲੇਬਾਜ਼ ਨੂੰ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਲਈ ਪ੍ਰਸ਼ੰਸਾ ਮਿਲਦੀ ਹੈ ਪਰ ਟਕਰਾਅ ਦੀ ਸਥਿਤੀਆਂ ਵਿਚ ਬਹੁਤ ਜ਼ਿਆਦਾ ਹਮਲਾਵਰ ਹੋਣ 'ਤੇ ਉਨ੍ਹਾਂ ਦੀ ਆਲੋਚਨਾ ਵੀ ਕੀਤੀ ਜਾਂਦੀ ਹੈ। ਕੋਹਲੀ ਨੇ ਕਿਹਾ ਕਿ ਹੁਣ ਉਹ ਕਾਫੀ ਪਰਿਪੱਕ ਹੋ ਗਏ ਹਨ। ਕੋਹਲੀ ਨੇ ਨਿਊਜ਼ੀਲੈਂਡ ਦੇ ਖਿਲਾਫ ਪਿਛਲੇ ਮੈਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ ਮੈਚ ਵਿਚ ਗੇਂਦਬਾਜ਼ ਨੇ ਮੈਨੂੰ ਅੱਖ ਦਿਖਾਈ ਮੈਂ ਵੀ ਅਜਿਹਾ ਹੀ ਕੀਤਾ। ਮੈਂ ਕੁਝ ਨਹੀਂ ਕਿਹਾ। ਮੈਨੂੰ ਅਹਿਸਾਸ ਹੋ ਗਿਆ ਹੈ ਕਿ ਤੁਹਾਨੂੰ ਆਪਣੀ ਮੌਜੂਦਗੀ ਦਰਜ ਕਰਵਾਉਣੀ ਹੋਵੇਗੀ ਪਰ ਹਮੇਸ਼ਾਂ ਸ਼ਬਦਾਂ ਰਾਹੀਂ ਅਜਿਹਾ ਕਰਨਾ ਜ਼ਰੂਰੀ ਨਹੀਂ। ਤੁਸੀਂ ਆਪਣੇ ਬੱਲੇ ਤੋਂ ਅਜਿਹਾ ਕਰ ਸਕਦੇ ਹੋ।
 
Top