ਭਾਰਤ ਕੋਲ ਬਹੁਤ ਵਧੀਆ ਨੌਜਵਾਨ ਬੱਲੇਬਾਜ਼ ਹਨ : ਚੈਪਲ

[JUGRAJ SINGH]

Prime VIP
Staff member
ਨਵੀਂ ਦਿੱਲੀ - ਭਾਰਤ ਦੇ ਨੌਜਵਾਨ ਬੱਲੇਬਾਜ਼ਾਂ ਦੀ ਜਮ ਕੇ ਸ਼ਲਾਘਾ ਕਰਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਨੇ ਕਿਹਾ ਹੈ ਕਿ ਇਸ ਦੇਸ਼ ਕੋਲ ਇਸ ਸਮੇਂ ਬਿਹਤਰੀਨ ਨੌਜਵਾਨ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਦੀ ਵਧੀਆ ਫੌਜ ਹੈ। ਚੈਪਲ ਨੇ ਕਿਹਾ, ''ਭਾਰਤ ਇਸ ਸਮੇਂ ਬਿਹਤਰੀਨ ਨੌਜਵਾਨ ਬੱਲੇਬਾਜ਼ ਤਿਆਰ ਕਰ ਰਿਹਾ ਹੈ। ਸ਼ਿਖਰ ਧਵਨ, ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ ਅਤੇ ਉਨਮੁਕਤ ਚੰਦ ਉਸ ਦਾ ਭਵਿੱਖ ਹਨ।''
ਇਸ ਆਸਟ੍ਰੇਲੀਅਈ ਨੇ ਕਿਹਾ ਕਿ ਉਹ ਭਾਰਤੀ ਸਲਾਮੀ ਬੱਲੇਬਾਜ਼ ਧਵਨ ਦੇ ਹਮਲਾਵਰ ਰਵੱਈਏ ਤੋਂ ਪ੍ਰਭਾਵਿਤ ਹੈ ਤੇ ਉਹ ਕਿਸੇ ਟੀਮ ਲਈ ਉਪਯੋਗੀ ਖਿਡਾਰੀ ਸਾਬਤ ਹੋ ਸਕਦਾ ਹੈ।
 
Top