ਭਾਰਤ ਜ਼ਰੂਰ ਵਾਪਸੀ ਕਰੇਗਾ: ਟੇਲਰ

[JUGRAJ SINGH]

Prime VIP
Staff member
ਹੈਮਿਲਟਨ- ਨਿਊਜ਼ੀਲੈਂਡ ਨੇ ਪਹਿਲਾ ਇਕ ਦਿਨਾ ਮੈਚ ਜਿੱਤ ਕੇ ਭਾਵੇਂ ਹੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਪਰ ਉਸ ਦੇ ਸਟਾਰ ਬੱਲੇਬਾਜ਼ ਰੋਸ ਟੇਲਰ ਦਾ ਮੰਨਣਾ ਹੈ ਕਿ ਭਾਰਤ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਮੈਚ 'ਚ ਵਾਪਸੀ ਕਰ ਸਕਦਾ ਹੈ ਕਿਉਂਕਿ ਇੱਥੋਂ ਦੇ ਹਾਲਾਤ ਕਾਫੀ ਹੱਦ ਤੱਕ ਉਸ ਦੇ ਅਨੁਕੂਲ ਹਨ। ਨਿਊਜ਼ੀਲੈਂਡ ਪਹਿਲਾ ਮੈਚ 24 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਲੜੀ 'ਚ 1-0 ਨਾਲ ਅੱਗੇ ਹੈ ਪਰ ਟੇਲਰ ਦਾ ਮੰਨਣਾ ਹੈ ਕਿ ਇੱਥੋਂ ਹੁਣ ਮੁਕਾਬਲਾ ਜ਼ਿਆਦਾ ਸਖ਼ਤ ਹੋਵੇਗਾ। ਟੇਲਰ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਵਧੀਆ ਸ਼ੁਰੂਆਤ ਸੀ ਪਰ ਭਾਰਤੀ ਟੀਮ ਬਹੁਤ ਵਧੀਆ ਹੈ ਅਤੇ ਉਸ ਦੀ ਪੂਰੀ ਟੀਮ ਕਾਫੀ ਸੰਤੁਲਿਤ ਹੈ। ਦੁਨੀਆ 'ਚ ਵਨ-ਡੇ ਦੀ ਨੰਬਰ ਇਕ ਟੀਮ ਹੋਣ ਕਾਰਨ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਲੜੀ 'ਚ ਜ਼ਰੂਰ ਵਾਪਸੀ ਕਰੇਗਾ।
ਟੇਲਰ ਨੇ ਕਿਹਾ ਕਿ ਸਾਡੇ ਇੱਥੇ ਹੈਮਿਲਟਨ ਦੀ ਵਿਕਟ ਕਾਫੀ ਮੱਠੀ ਹੈ। ਇਸ ਲਈ ਇਹ ਕੁਝ ਹੱਦ ਤੱਕ ਉਸ ਦੇ ਅਨੁਕੂਲ ਹੈ। ਅਸੀਂ ਇੱਥੇ ਦੋ ਮੈਚ ਖੇਡਣੇ ਹਨ। ਨੇਪੀਅਰ ਦੀ ਤੁਲਨਾ 'ਚ ਇੱਥੇ ਗੇਂਦ ਹੇਠਾਂ ਰਹਿੰਦੀ ਹੈ ਪਰ ਅਸੀਂ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਅਤੇ ਇਸ ਸੈਸ਼ਨ 'ਚ ਦੋ ਵਾਰ ਇੱਥੇ ਖੇਡੇ ਹਾਂ। ਇਸ ਲਈ ਉਮੀਦ ਹੈ ਕਿ ਅਸੀਂ ਰਣਨੀਤੀ ਅਨੁਸਾਰ ਖੇਡਾਂਗਾ। ਹੈਮਿਲਟਨ 'ਚ ਪਿਛਲੇ ਦੋ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਬੁੱਧਵਾਰ ਨੂੰ ਵੀ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਇਸ ਲਈ ਪੂਰਾ ਮੈਚ ਹੋਣ ਦੀ ਸੰਭਾਵਨਾ ਘੱਟ ਹੈ।
 
Top