ਪਾਕਿਸਤਾਨ ਸਪਿਨਰਾਂ ਲਈ ਮਦਦਗਾਰ ਪਿੱਚਾਂ ਬਣਾਏ: ਵ&#267

[JUGRAJ SINGH]

Prime VIP
Staff member
ਕਰਾਚੀ- ਪਾਕਿਸਤਾਨ ਦੇ ਸਾਬਕਾ ਕਪਤਾਨ ਵੱਕਾਰ ਯੂਨਿਸ ਨੇ ਕੌਮੀ ਟੀਮ ਮੈਨੇਜਮੈਂਟ ਨੂੰ ਸ਼੍ਰੀਲੰਕਾ ਖਿਲਾਫ ਸ਼ਾਰਜ਼ਾਹ 'ਚ ਹੋਣ ਵਾਲੇ ਤੀਜੇ ਟੈਸਟ ਮੈਚ ਲਈ ਟੀਮ 'ਚ ਤਬਦੀਲੀ ਕਰਨ ਅਤੇ ਸਪਿਨਰਾਂ ਲਈ ਮਦਦਗਾਰ ਪਿੱਚ ਬਣਾਉਣ ਦੀ ਸਲਾਹ ਦਿੱਤੀ ਹੈ। ਸ਼੍ਰੀਲੰਕਾ ਨੇ ਦੁੱਬਈ 'ਚ ਦੂਜਾ ਟੈਸਟ ਮੈਚ ਜਿੱਤ ਕੇ 3 ਮੈਚਾਂ ਦੀ ਲੜੀ 'ਚ 1-0 ਦੀ ਲੀਡ ਬਣਾ ਰੱਖੀ ਹੈ। ਪਾਕਿਸਤਾਨ ਨੂੰ ਹੁਣ ਲੜੀ ਬਰਾਬਰ ਕਰਨ ਲਈ ਵੀਰਵਾਰ ਤੋਂ ਸ਼ਾਰਜ਼ਾਹ 'ਚ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ ਮੈਚ 'ਚ ਜਿੱਤ ਦਰਜ ਕਰਨੀ ਹੋਵੇਗੀ। ਵੱਕਾਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਨੂੰ ਇਸ ਮੈਚ ਲਈ ਆਪਣੀ ਰਣਨੀਤੀ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਉਸ ਨੂੰ ਖੱਬੇ ਹੱਥ ਦੇ ਸਪਿਨਰ ਅਬਦੁੱਲ ਰਹਿਮਾਨ ਨੂੰ ਆਖਰੀ ਗਿਆਰਾਂ 'ਚ ਰੱਖਣ ਦੀ ਜ਼ਰੂਰਤ ਹੈ। ਵੱਕਾਰ ਨੇ ਕਿਹਾ ਕਿ ਪਾਕਿਸਤਾਨ ਦੀ ਇਹ ਘਰੇਲੂ ਲੜੀ ਹੈ ਪਰ ਪਹਿਲੇ ਦੋ ਟੈਸਟ ਮੈਚਾਂ 'ਚ ਉਸ ਨੇ ਸਪਿਨਰਾਂ ਦੀ ਮਦਦਗਾਰ ਪਿੱਚਾਂ ਨਹੀਂ ਬਣਾਈਆਂ ਜਿਸ ਦਾ ਉਸ ਨੂੰ ਨੁਕਸਾਨ ਹੋਇਆ।
 
Top