ਸ਼ਿਮਲਾ, ਮਨਾਲੀ ਤੇ ਕੁਫ਼ਰੀ 'ਚ ਸੀਜ਼ਨ ਦੀ ਸਭ ਤੋਂ ਭਾਰੀ ਬ

[JUGRAJ SINGH]

Prime VIP
Staff member

ਸ਼ਿਮਲਾ, 18 ਜਨਵਰੀ (ਯੂ. ਐਨ. ਆਈ.)-ਹਿਮਾਚਲ ਪ੍ਰਦੇਸ਼ 'ਚ ਸੈਰ ਸਪਾਟੇ ਵਾਲੀਆਂ ਬਹੁਤੀਆਂ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਦੀਆਂ ਖ਼ਬਰਾਂ ਹਨ, ਸ਼ਿਮਲਾ 'ਚ 8 ਸੈਂਟੀਮੀਟਰ, ਕੁਫਰੀ 'ਚ 20 ਤੇ ਨਰਕੰਦਾ ਵਿਖੇ 25 ਸੈਂਟੀਮੀਟਰ ਬਰਫ਼ ਦਰਜ ਕੀਤੀ ਗਈ। ਲੋਕਾਂ ਨੇ ਆਪਣੇ ਆਪ ਨੂੰ ਬਰਫ਼ ਦੀ ਮੋਟੀ ਚਿੱਟੀ ਪਰਤ 'ਚ ਘਿਰਿਆ ਪਾਇਆ। ਸ਼ਿਮਲੇ 'ਚ ਇਹ ਇਸ ਸੀਜ਼ਨ ਦੀ ਭਾਰੀ ਬਰਫ਼ਬਾਰੀ ਹੈ। ਭਾਰੀ ਬਰਫ਼ਬਾਰੀ ਕਾਰਨ ਮਸ਼ੋਬਰਾ ਤੇ ਨਾਰਕੰਦਾ ਦਰਮਿਆਨ ਰਾਸ਼ਟਰੀ ਮਾਰਗ 22 ਤੇ ਥੇਓਗ ਤੇ ਗੁੰਮਾ ਦਰਮਿਆਨ ਰਾਜ ਮਾਰਗ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਸਿਮਲੇ ਦੇ ਹੇਠਲੇ ਖੇਤਰਾਂ 'ਚ ਵੀ ਬਰਫਬਾਰੀ ਦੀਆਂ ਖ਼ਬਰਾਂ ਹਨ।
 
Top