Punjab News ਬਟਾਲਾ ਇਲਾਕੇ 'ਚ ਹੋਈ ਭਾਰੀ ਗੜੇਮਾਰੀ

[JUGRAJ SINGH]

Prime VIP
Staff member



ਹਰਚੋਵਾਲ/ਸ੍ਰੀ ਹਰਗੋਬਿੰਦਪੁਰ/ ਘੁਮਾਣ (ਬਟਾਲਾ), 15 ਵਰਵਰੀ (ਢਿੱਲੋਂ, ਰਾਣਾ, ਭੰਮਰ੍ਹਾ, ਬਾਵਾ)-ਬਟਾਲਾ ਦੇ ਨਜ਼ਦੀਕ ਕਸਬਾ ਸ੍ਰੀ ਹਰਗੋਬਿੰਦਪੁਰ, ਹਰਚੋਵਾਲ, ਘੁਮਾਣ ਦੇ ਆਸ-ਪਾਸ ਪਿੰਡ ਮਠੋਲਾ, ਭਾਮ, ਭਾਮੜੀ, ਬਸਰਾਵਾਂ ਆਦਿ ਪਿੰਡਾਂ ਵਿਚ ਭਾਰੀ ਬਾਰਸ਼ ਅਤੇ ਗੜੇ ਪੈਣ ਦਾ ਸਮਾਚਾਰ ਹੈ। ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨੂੰ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ 15 ਕੁ ਮਿੰਟ ਲਗਾਤਾਰ ਹੋਈ ਗੜੇਮਾਰੀ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਾਅਦ ਹੋਈ ਤੇਜ਼ ਬਾਰਸ਼ ਨੇ ਵੀ ਜਨਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਹਿਲੀ ਵਾਰ ਹੋਈ ਇਸ ਤਰ੍ਹਾਂ ਦੀ ਗੜੇਮਾਰੀ ਨਾਲ ਕੁਝ ਹੀ ਸਮੇਂ ਵਿਚ ਲਗਭਗ ਅੱਧਾ-ਅੱਧਾ ਫੁੱਟ ਬਰਫ ਪੈ ਗਈ, ਜਿਸ ਨਾਲ ਰਸਤੇ ਬੰਦ ਹੋ ਗਏ ਅਤੇ ਸੜਕਾਂ 'ਤੇ ਜਾਮ ਲੱਗ ਗਏ। ਰਾਹਗੀਰਾਂ ਵੱਲੋਂ ਸੜਕਾਂ 'ਤੇ ਗੱਡੀਆਂ ਬੰਦ ਕਰਕੇ ਗੜੇਮਾਰੀ ਬੰਦ ਹੋਣ ਦਾ ਇੰਤਜ਼ਾਰ ਕੀਤਾ ਗਿਆ। ਫਸਲਾਂ ਦੇ ਨੁਕਸਾਨ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ, ਪਰ ਲੋਕਾਂ ਵੱਲੋਂ ਪਹਿਲੀ ਵਾਰ ਇਸ ਇਲਾਕੇ ਵਿਚ ਹੋਈ ਇਸ ਗੜੇਮਾਰੀ ਕਾਰਨ ਹੈਰਾਨੀਜਨਕ ਮਾਹੌਲ ਬਣਿਆ ਰਿਹਾ।

ਕਸ਼ਮੀਰ ਵਾਦੀ 'ਚ ਸੀਤ ਲਹਿਰ
ਚੰਡੀਗੜ੍ਹ, (ਪੀ. ਟੀ. ਆਈ.)-ਪੰਜਾਬ ਤੇ ਹਰਿਆਣਾ 'ਚ ਅੱਜ ਦੂਸਰੇ ਦਿਨ ਵੀ ਮੀਂਹ ਪਿਆ ਪਰ ਘੱਟੋ ਘੱਟ ਤਾਪਮਾਨ ਸਧਾਰਨ ਦੇ ਲਾਗੇ ਚਾਗੇ ਰਿਹਾ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਤੜਕੇ ਤਕ ਚੰਡੀਗੜ੍ਹ ਸ਼ਹਿਰ 'ਚ 18.9 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਅਤੇ ਘੱਟੋ ਘੱਟ ਤਾਪਮਾਨ 10.4 ਡਿਗਰੀ ਰਿਹਾ। ਅੰਬਾਲਾ ਵਿਚ 15.8 ਮਿਲੀਮੀਟਰ ਬਾਰਸ਼ ਹੋਈ।

ਹਿਸਾਰ ਦਾ ਘੱਟੋ ਘੱਟ ਤਾਪਮਾਨ 102 ਡਿਗਰੀ ਰਿਹਾ ਜਦਕਿ ਕਰਨਾਲ ਵਿਚ ਭਾਰੀ ਬਾਰਸ਼ 15.6 ਮਿਲੀਮੀਟਰ ਦਰਜ ਕੀਤੀ ਗਈ। ਨਾਰਨੌਲ ਵਿਚ ਸਭ ਤੋਂ ਘੱਟ 5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜੋ ਸਧਾਰਨ ਨਾਲੋਂ 4 ਡਿਗਰੀ ਸੈਲਸੀਅਸ ਘੱਟ ਸੀ। ਪੰਜਾਬ ਵਿਚ ਅੰਮ੍ਰਿਤਸਰ ਵਿਚ 8 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਲੁਧਿਆਣਾ ਅਤੇ ਪਟਿਆਲਾ ਵਿਚ ਭਾਰੀ ਮੀਂਹ ਪਿਆ। ਪਟਿਆਲਾ 'ਚ 23.9 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਪਠਾਨਕੋਟ, ਮਾਧੋਪੁਰ, ਜਲੰਧਰ, ਹੁਸ਼ਿਆਰਪੁਰ, ਕਾਲਕਾ, ਪੰਚਕੁਲ, ਯਮੁਨਾਨਗਰ ਅਤੇ ਕੁਰਕਸ਼ੇਤਰ ਤੋਂ ਵੀ ਮੀਂਹ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਮੌਸਮ ਵਿਭਾਗ ਨੇ ਦੱਸਿਆ ਕਿ ਮੌਸਮ ਵਿਚ ਮੌਜੂਦਾ ਤਬਦੀਲੀ ਕੇਂਦਰੀ ਪਾਕਿਸਤਾਨ ਅਤੇ ਗੁਆਂਢੀ ਦੇਸ਼ਾਂ ਉੱਪਰ ਪੱਛਮੀ ਖੇਤਰ ਤੋਂ ਆਉਂਦੀਆਂ ਪੌਣਾਂ ਕਾਰਨ ਹੋਈ ਹੈ।
ਕਸ਼ਮੀਰ ਵਾਦੀ 'ਚ ਸੀਤ ਲਹਿਰ
ਕਸ਼ਮੀਰ ਵਾਦੀ ਵਿਚ ਸੀਤ ਲਹਿਰ ਜਾਰੀ ਹੈ। ਦੱਖਣੀ ਕਸ਼ਮੀਰ ਦੇ ਸੈਲਾਨੀ ਥਾਂ ਪਹਿਲਗਾਮ ਵਿਚ ਤਾਜ਼ਾ ਬਰਫ਼ਬਾਰੀ ਹੋਈ ਜਦਕਿ ਵਾਦੀ ਦੇ ਕਈ ਹਿੱਸਿਆਂ ਵਿਚ ਬੀਤੀ ਰਾਤ ਮੀਂਹ ਪਿਆ। ਪਹਿਲਗਾਮ ਵਿਚ 4.8 ਸੈਂਟੀਮੀਟਰ ਬਰਫ਼ਬਾਰੀ ਹੋਈ। ਸ੍ਰੀਨਗਰ ਵਿਚ 0.5 ਮਿਲੀਮੀਟਰ ਬਾਰਸ਼ ਹੋਈ ਜਦਕਿ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲਦਾਖ ਖੇਤਰ ਦੇ ਕਾਰਗਿਲ ਕਸਬੇ ਵਿਚ ਘੱਟੋ ਘੱਟ ਤਾਪਮਾਨ ਮਨਫੀ 13.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਨਾਲ ਇਹ ਲਦਾਖ ਖੇਤਰ ਦਾ ਸਭ ਤੋਂ ਠੰਢਾ ਸਥਾਨ ਬਣਿਆਂ ਰਿਹਾ। ਮੌਸਮ ਵਿਭਾਗ ਨੇ ਸੂਬੇ ਵਿਚ ਇਕ-ਦੁਕਾ ਥਾਵਾਂ 'ਤੇ ਮੀਂਹ ਪੈਣ ਤੇ ਬਰਫ਼ਬਾਰੀ ਹੋਣ ਦੀ ਪੇਸ਼ਨਗੋਈ ਕੀਤੀ ਹੈ।
ਹਿਮਾਚਲ 'ਚ ਭਾਰੀ ਬਰਫ਼ਬਾਰੀ
ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਫ਼ਬਾਰੀ ਕਾਰਨ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ। ਇਥੇ ਪਹੁੰਚੀਆਂ ਰਿਪੋਰਟਾਂ ਮੁਤਾਬਕ ਸੂਬੇ ਦੇ ਬਹੁਤ ਹਿੱਸਿਆਂ 'ਚ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਉਚੇਰੇ ਪਹਾੜੀ ਇਲਾਕਿਆਂ ਜਿਥੇ ਪੰਜ ਤੋਂ ਛੇ ਫੁੱਟ ਤਕ ਬਰਫ਼ਬਾਰੀ ਹੋਈ ਹੈ ਵਿਚ ਬਰਫ ਦੇ ਤੋਦੇ ਡਿਗਣ ਦਾ ਖਤਰਾ ਪੈਦਾ ਹੋ ਗਿਆ ਹੈ। ਸ਼ਿਮਲਾ ਜਿਲ੍ਹੇ ਵਿਚ ਦੋਦਰਕੁਆਰ ਅਤੇ ਰੋਹਤਾਂਗ ਦਰੇ 'ਤੇ ਚਾਰ ਤੋਂ ਪੰਜ ਫੁੱਟ ਬਰਫਬਾਰੀ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ।

 
Top