Punjab News ਪੰਜਾਬ 'ਚ ਵੀ ਕਈ ਥਾਈਂ ਧੁੰਦ, ਲੁਧਿਆਣਾ ਰਿਹਾ ਸਭ ਤੋਂ

[JUGRAJ SINGH]

Prime VIP
Staff member
ਚੰਡੀਗੜ, 16 ਦਸੰਬਰ (ਪੀ. ਟੀ. ਆਈ.)-ਪੰਜਾਬ ਦੇ ਵੀ ਕਈ ਇਲਾਕਿਆਂ 'ਚ ਅੱਜ ਸਰਦੀਆਂ ਦੀ ਪਹਿਲੀ ਸੰਘਣੀ ਧੁੰਦ ਪਈ, ਜਿਸ ਨਾਲ ਕਈ ਥਾਈਂ ਸੜਕੀ ਜਾਮ ਲੱਗੇ ਅਤੇ ਇਸ ਨਾਲ ਬਠਿੰਡਾ 'ਚ ਵਾਪਰੇ ਸੜਕ ਹਾਦਸੇ ਵਿਚ 2 ਮੌਤਾਂ ਹੋ ਗਈਆਂ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ 'ਚ ਅੱਜ ਸੰਘਣੀ ਧੁੰਦ ਪਈ, ਲੁਧਿਆਣਾ ਸਭ ਤੋਂ ਠੰਢਾ ਸਥਾਨ ਰਿਹਾ ਜਿਥੇ ਤਾਪਮਾਨ 5.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ 'ਚ ਵੀ ਬੀਤੀ ਰਾਤ ਠੰਢੀ ਰਹੀ ਅਤੇ ਇਥੇ ਤਾਪਮਾਨ 6 ਡਿਗਰੀ ਸੈਲਸੀਅਸ ਅਤੇ ਪਟਿਆਲਾ 'ਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ 'ਚ ਤਾਪਮਾਨ 8.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
 
Top