ਪੰਜਾਬ ਅਤੇ ਹਰਿਆਣਾ 'ਚ ਕਈ ਥਾਈਾ ਬਾਰਿਸ਼

[JUGRAJ SINGH]

Prime VIP
Staff member
ਚੰਡੀਗੜ੍ਹ, 18 ਜਨਵਰੀ (ਪੀ. ਟੀ. ਆਈ.)-ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ | ਇਸ ਦੇ ਨਾਲ ਦੋਵੇਂ ਰਾਜਾਂ 'ਚ ਹੱਡ ਚੀਰਵੀਂ ਠੰਢ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ | ਮੌਸਮ ਵਿਭਾਗ ਅਨੁਸਾਰ ਹਰਿਆਣਾ ਦਾ ਨਰਨੌਲ ਮੈਦਾਨੀ ਇਲਾਕਿਆਂ 'ਚ ਸਭ ਤੋਂ ਠੰਢਾ ਰਿਹਾ ਇਥੇ ਦਾ ਤਾਪਮਾਨ 5.6 ਡਿਗਰੀ ਸੈਲਸੀਅਸ ਰਿਹਾ | ਚੰਡੀਗੜ੍ਹ 'ਚ ਵੱਧ ਤੋਂ ਵੱਧ 45.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ | ਜਦੋਂਕਿ ਇਥੇ ਘੱਟੋ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਰਿਹਾ | ਪੰਜਾਬ ਦੇ ਪਟਿਆਲਾ 'ਚ 31.6 ਮਿਲੀਮੀਟਰ ਬਾਰਿਸ਼ ਹੋਈ ਅਤੇ ਤਾਪਮਾਨ 10.2 ਡਿਗਰੀ ਸੈਲਸੀਅਸ ਰਿਹਾ | ਅੰਮਿ੍ਤਸਰ ਅਤੇ ਲੁਧਿਆਣਾ 'ਚ ਕਰਮਵਾਰ 2.4 ਐਮ. ਐਮ. ਅਤੇ 17.4 ਐਮ. ਐਮ. ਬਾਰਿਸ਼ ਦਰਜ ਕੀਤੀ ਗਈ ਅਤੇ ਇਥੇ ਦਾ ਤਾਪਮਾਨ 8.4 ਡਿਗਰੀ ਅਤੇ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |
ਸ਼ਿਮਲਾ, ਮਨਾਲੀ ਤੇ ਕੁਫ਼ਰੀ 'ਚ ਸੀਜ਼ਨ ਦੀ ਸਭ ਤੋਂ ਭਾਰੀ ਬਰਫ਼ਬਾਰੀ
ਸ਼ਿਮਲਾ, 18 ਜਨਵਰੀ (ਯੂ. ਐਨ. ਆਈ.)-ਹਿਮਾਚਲ ਪ੍ਰਦੇਸ਼ 'ਚ ਸੈਰ ਸਪਾਟੇ ਵਾਲੀਆਂ ਬਹੁਤੀਆਂ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਦੀਆਂ ਖ਼ਬਰਾਂ ਹਨ, ਸ਼ਿਮਲਾ 'ਚ 8 ਸੈਂਟੀਮੀਟਰ, ਕੁਫਰੀ 'ਚ 20 ਤੇ ਨਰਕੰਦਾ ਵਿਖੇ 25 ਸੈਂਟੀਮੀਟਰ ਬਰਫ਼ ਦਰਜ ਕੀਤੀ ਗਈ | ਲੋਕਾਂ ਨੇ ਆਪਣੇ ਆਪ ਨੂੰ ਬਰਫ਼ ਦੀ ਮੋਟੀ ਚਿੱਟੀ ਪਰਤ 'ਚ ਘਿਰਿਆ ਪਾਇਆ |
 
Top