ਹਲਕੀ ਬਾਰਿਸ਼ ਨਾਲ ਠੰਢ ਨੇ ਜ਼ੋਰ ਫੜਿਆ

[JUGRAJ SINGH]

Prime VIP
Staff member


ਚੰਡੀਗੜ੍ਹ, 21 ਦਸੰਬਰ (ਏਜੰਸੀ)—ਪੰਜਾਬ ਵਿਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਪੈਣ ਕਾਰਨ ਮੌਸਮ ਵਿਚ ਕੁਝ ਤਬਦੀਲੀ ਆਈ ਜਦ ਕਿ ਸਮੁੱਚੇ ਰਾਜ ਵਿਚ ਧੁੰਦ ਤੇ ਠੰਢ ਦਾ ਦਬਦਬਾ ਨਿਰੰਤਰ ਕਾਇਮ ਹੈ ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ | ਅਗਲੇ 24 ਘੰਟਿਆਂ ਦੌਰਾਨ ਹਲਕੀ ਬਾਰਿਸ਼ ਜਾਂ ਗਰਜ ਨਾਲ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ | ਹਾਲਾਂਕਿ ਪੰਜਾਬ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵਧ ਰਿਹਾ ਪਰ ਠੰਢ ਤੇ ਸੀਤ ਲਹਿਰ ਦਾ ਦਬਦਬਾ ਬਣਿਆ ਰਿਹਾ | ਅੰਮਿ੍ਤਸਰ ਵਿਚ ਘੱਟੋ-ਘੱਟ ਤਾਪਮਾਨ 9. 5 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 5 ਡਿਗਰੀ ਵਧ ਹੈ | ਲੁਧਿਆਣਾ ਤੇ ਪਟਿਆਲਾ ਵਿਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 9.4 ਤੇ 10.1 ਡਿਗਰੀ ਸੈਲਸੀਅਸ ਦਰਜ ਹੋਇਆ | ਹਰਿਆਣਾ ਵਿਚ ਅੰਬਾਲਾ ਤੇ ਹਿਸਾਰ 'ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 9. 5 ਤੇ 11. 2 ਡਿਗਰੀ ਸੈਲਸੀਅਸ ਦਰਜ ਹੋਇਆ ਹੈ | ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਰਿਹਾ | ਲੰਘੀ ਰਾਤ ਤੋਂ ਲੁਧਿਆਣਾ, ਪਟਿਆਲਾ ਤੇ ਜਲੰਧਰ ਵਿਚ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਦਰਜ ਹੋਈ ਹੈ | ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਸੰਘਣੀ ਧੁੰਦ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਪਰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ |


 
Top