ਮੈਂ ਤੇਰਾ ਆਸ਼ਕ ਹੋਇਆ ਹਾਂ, ਏਨਾ ਤਾਂ ਸਹਿਣਾ ਬਣਦਾ ਈ ਏ

KARAN

Prime VIP
ਤੂੰ ਦੁਨੀਆਂ ਹੱਥੋਂ ਤੰਗ ਨਾ ਹੋ, ਜੇ ਟਿੱਚਰ-ਤਾਅਨੇ ਦੇਂਦੀ ਏ,
ਇਹ ਗੱਲ ਦੁਨੀਆਂ ਦੇ ਵੱਸ ਨਹੀਂ, ਦੁਨੀਆਂ ਦਾ ਕਹਿਣਾ ਬਣਦਾ ਈ ਏ,
ਇਸ ਦੌਰ ‘ਚ ਆਸ਼ਕ ਮਿਲ ਜਾਣਾ, ਸੱਜਣ ਜੀ! ਸੌਦਾ ਸਸਤਾ ਨਈਂ,
ਮੈਂ ਤੇਰਾ ਆਸ਼ਕ ਹੋਇਆ ਹਾਂ, ਏਨਾ ਤਾਂ ਸਹਿਣਾ ਬਣਦਾ ਈ ਏ.....

ਲੈ-ਲੈ ਕੇ ਸਬਕ ਫਕੀਰਾਂ ਦੇ, ਅਸੀਂ ਖ਼ਾਬ ਸਜਾਏ ਹੀਰਾਂ ਦੇ,
ਹਮਦਰਦੀ ਖਾਤਰ ਸਖੀਆਂ ਨੇ, ਅਫਸੋਸ ਸੁਣਾਏ ਲੀਰਾਂ ਦੇ,
ਜੇ ਔਖੇ ਪੈਂਡੇ ਇਸ਼ਕਾਂ ਦੇ, ਹੈ ਰੀਝ ਮੁਸਾਫ਼ਰ ਹੋਵਣ ਦੀ,
ਫਿਰ ਰੰਗ-ਰੰਗੀਲੇ ਚੋਲੇ ਦਾ, ਕਿੱਕਰ ਨਾਲ ਖਹਿਣਾ ਬਣਦਾ ਈ ਏ........

ਭਾਵੇਂ ਦੇ ਦੇਸ-ਨਿਕਾਲੇ ਜੀ, ਹਾਂ ਹਰ ਇਕ ਹਾਲ-ਨਿਹਾਲੇ ਜੀ,
ਹੁਣ ਤੂੰਈਓਂ ਆਖੇਂ-ਵੇਖੇਂਗਾ, ਸਭ ਤੇਰੇ ਹੱਥ-ਹਵਾਲੇ ਜੀ,
ਵਿਸ਼ਵਾਸ ਹੈ ਬਹੁਤੇ ਚਿਰ ਤੀਕਰ, ਸੁੰਨੀ ਨਈਂ ਰਹਿਣਾ ਗਰਦਨ ਨੇ,
ਜੇ ਅੱਜ ਨਹੀਂ ਤਾਂ ਕੱਲ ਸਹੀ, ਤੇਰੇ ਨਾਮ ਦਾ ਗਹਿਣਾ ਬਣਦਾ ਈ ਏ.........

Baba Beli
 

RaviSandhu

SandhuBoyz.c0m
Re: ਮੈਂ ਤੇਰਾ ਆਸ਼ਕ ਹੋਇਆ ਹਾਂ, ਏਨਾ ਤਾਂ ਸਹਿਣਾ ਬਣਦਾ ਈ &#25

gadd aa ji
 
Top