ਭਾਰਤ ਨਾਲ ਖ਼ਤਮ ਹੋ ਰਿਹਾ ਹੈ ਰੇੜਕਾ: ਅਮਰੀਕਾ

[JUGRAJ SINGH]

Prime VIP
Staff member
ਵਾਸ਼ਿੰਗਟਨ, 14 ਜਨਵਰੀ (ਏਜੰਸੀ) - ਅਮਰੀਕਾ ਨੇ ਆਸ ਜਤਾਈ ਹੈ ਕਿ ਭਾਰਤ ਦੀ ਉੱਘੀ ਕੌਂਸਲ ਜਨਰਲ ਦੀ ਗ੍ਰਿਫ਼ਤਾਰੀ ਤੋਂ ਪੈਦਾ ਹੋਏ ਸੰਕਟ ਦਾ ਜਲਦੀ ਅੰਤ ਹੋਵੇਗਾ। ਇਸ ਦੇ ਨਾਲ ਹੀ ਉਸ ਨੇ ਕੰਮਕਾਜ ਦੇ ਫਿਰ ਤੋਂ ਪਟੜੀ 'ਤੇ ਆਉਣ ਤੇ ਦੋਪੱਖੀ ਸਬੰਧਾਂ ਨੂੰ ਅੱਗੇ ਵਧਾਉਣ ਦੀ ਇੱਛਾ ਵੀ ਜਤਾਈ। ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰੀ ਮੈਰੀ ਹਰਫ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸਾਡਾ ਕੰਮਕਾਜ ਫਿਰ ਤੋਂ ਪਟੜੀ 'ਤੇ ਆ ਜਾਵੇ ਤੇ ਅਸੀਂ ਇਸ ਵਿਵਾਦ ਨੂੰ ਪਿਛੇ ਛੱਡਣਾ ਚਾਹੁੰਦੇ ਹਾਂ। ਹਰਫ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ ਤੇ ਭਾਰਤ ਸਰਕਾਰ ਨਾਲ ਮਿਲ ਕੇ ਮਹੱਤਵਪੂਰਨ ਕਦਮ ਉਠਾਵਾਂਗੇ ਤਾਂਕਿ ਸਾਡੇ ਸਬੰਧ ਸੁਧਰ ਸਕਣ ਤੇ ਵਾਪਸ ਇਕ ਸਕਾਰਾਤਮਕ ਪੱਧਰ 'ਤੇ ਆ ਸਕਣ। ਉਨ੍ਹਾਂ ਨੇ ਕਿਹਾ ਕਿ ਸਾਡਾ ਧਿਆਨ ਇਸ ਗੱਲ 'ਤੇ ਹੈ ਕਿ ਰੇੜਕਾ ਖ਼ਤਮ ਹੋ ਰਿਹਾ ਹੈ ਤੇ ਕੀ ਅਸੀਂ ਅੱਗੇ ਵੱਧ ਰਹੇ ਹਾਂ।
 
Top