ਭਾਰਤੀ ਕੂਟਨੀਤਕ ਦੀ ਗਿ੍ਫ਼ਤਾਰੀ ਦੀ ਸਮੀਖਿਆ ਕਰਾ&#2562

[JUGRAJ SINGH]

Prime VIP
Staff member
ਵਾਸ਼ਿੰਗਟਨ, 18 ਦਸੰਬਰ (ਏਜੰਸੀ) - ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗਡੇ ਦੀ ਗਿ੍ਫ਼ਤਾਰੀ ਦੇ ਮਾਮਲੇ 'ਤੇ ਭਾਰਤ ਵੱਲੋਂ ਵਧਦੇ ਦਬਾਅ ਵਿਚਕਾਰ ਅਮਰੀਕਾ ਨੇ ਕਿਹਾ ਹੈ ਕਿ ਉਹ ਮਾਮਲੇ ਦੇ ਤੱਥਾਂ 'ਤੇ ਗ਼ੌਰ ਕਰ ਰਿਹਾ ਹੈ | ਅਮਰੀਕੀ ਮਾਰਸ਼ਲਾਂ ਨੇ ਸਵੀਕਾਰ ਕੀਤਾ ਕਿ 'ਮਿਆਰੀ ਜ਼ਾਬਤੇ' ਅਧੀਨ ਦੇਵਯਾਨੀ ਦੇ ਕੱਪੜੇ ਉਤਾਰ ਕੇ ਤਲਾਸ਼ੀ ਲਈ ਗਈ | ਵਿਦੇਸ਼ ਵਿਭਾਗ ਦੀ ਬੁਲਾਰਨ ਮੈਰੀ ਹਰਫ਼ ਨੇ ਕਿਹਾ ਕਿ ਭਾਰਤ ਵਿਚ ਇਹ ਕਈਆਂ ਲਈ ਇਕ ਸੰਵੇਦਨਸ਼ੀਲ ਮੁੱਦਾ ਹੈ | ਇਸ ਗਿ੍ਫ਼ਤਾਰੀ ਬਾਰੇ ਉਹ ਕਈ ਤੱਥਾਂ 'ਤੇ ਗ਼ੌਰ ਕਰ ਰਹੇ ਹਨ ਕਿ ਕੀ ਉੱਚਿਤ ਪ੍ਰਕਿਰਿਆ ਤੇ ਸ਼ਿਸ਼ਟਾਚਾਰ ਦਾ ਪਾਲਣ ਹੋਇਆ | ਮੈਰੀ ਹਰਫ਼ ਦਾ ਇਹ ਬਿਆਨ ਵੀਜ਼ਾ ਧੋਖਾਧੜੀ ਦੇ ਦੋਸ਼ਾਂ ਅਧੀਨ ਪਿਛਲੇ ਹਫ਼ਤੇ ਖੋਬਰਾਗਡੇ ਦੀ ਗਿ੍ਫ਼ਤਾਰੀ ਤੇ ਉਨ੍ਹਾਂ ਨਾਲ ਬਦਸਲੂਕੀ ਦੇ ਜਵਾਬ ਵਿਚ ਭਾਰਤ ਵਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਆਇਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਕਿ ਇਹ ਕਾਨੂੰਨ ਪਰਿਵਰਤਨ ਦਾ ਮਾਮਲਾ ਹੈ ਤੇ ਇਸ ਵਿਚ ਮਿਆਰੀ ਜ਼ਾਬਤਿਆਂ ਤੇ ਅਧਿਕਾਰਤ ਕਾਨੂੰਨ ਪਰਿਵਰਤਨ ਪ੍ਰਣਾਲੀਆਂ ਦੇ ਮਾਧਿਅਮ ਨਾਲ ਕੰਮ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਸਾਂਝੇਦਾਰੀ ਤੇ ਸਹਿਯੋਗ ਦੀ ਉਸ ਭਾਵਨਾ ਅਧੀਨ ਭਾਰਤ ਨਾਲ ਕੰਮ ਕਰਨਾ ਜਾਰੀ ਰੱਖੇਗਾ, ਜੋ ਦੋਵਾਂ ਦੇਸ਼ਾਂ ਵਿਚਕਾਰ ਵਿਸਥਾਰਤ ਦੋ-ਪੱਖੀ ਸਬੰਧਾਂ ਨੂੰ ਪ੍ਰਗਟ ਕਰਦੀ ਹੈ | ਵਰਣਨਯੋਗ ਹੈ ਕਿ 39 ਸਾਲਾ ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗਡੇ ਦੀ ਸ਼ਰਮਨਾਕ ਢੰਗ ਨਾਲ ਕੱਪੜੇ ਉਤਾਰ ਕੇ ਤਲਾਸ਼ੀ ਲਈ ਗਈ ਤੇ ਗਿ੍ਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਸ਼ੇੜੀਆਂ ਨਾਲ ਰੱਖਿਆ ਗਿਆ | ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ |
 
Top