ਸੰਸਦ 'ਚ ਗੂੰਜਿਆ ਦੇਵਯਾਨੀ ਦਾ ਮੁੱਦਾ-ਅਮਰੀਕਾ ਤੋਂ &#2

[JUGRAJ SINGH]

Prime VIP
Staff member
• ਦੇਵਯਾਨੀ ਨੂੰ ਸਥਾਈ ਮਿਸ਼ਨ 'ਚ ਕੀਤਾ ਨਿਯੁਕਤ • ਅਮਰੀਕੀ ਦੂਤਘਰ ਮੂਹਰੇ ਰੋਸ ਪ੍ਰਦਰਸ਼ਨ • ਕੈਰੀ ਵੱਲੋਂ ਅਫ਼ਸੋਸ ਪ੍ਰਗਟ
ਨਵੀਂ ਦਿੱਲੀ, 18 ਦਸੰਬਰ (ਏਜੰਸੀ)- ਨਿਊਯਾਰਕ ਵਿਚ ਭਾਰਤ ਦੀ ਡਿਪਟੀ ਕੌਾਸਲ ਜਨਰਲ ਦੇਵਯਾਨੀ ਖੋਬਰਾਗਡੇ ਦੀ ਗਿ੍ਫ਼ਤਾਰੀ ਅਤੇ ਉਸ ਨਾਲ ਅਮਰੀਕੀ ਅਧਿਕਾਰੀਆਂ ਵੱਲੋਂ ਕੀਤੇ ਗਏ ਮਾੜੇ ਵਿਹਾਰ ਦਾ ਮਾਮਲਾ ਹੋਰ ਵੀ ਭਖਦਾ ਜਾ ਰਿਹਾ ਹੈ | ਅੱਜ ਜਿੱਥੇ ਇਹ ਮੁੱਦਾ ਸੰਸਦ ਦੇ ਦੋਵਾਂ ਸਦਨਾਂ ਵਿਚ ਜ਼ੋਰ-ਸ਼ੋਰ ਨਾਲ ਉੱਠਿਆ, ਉਥੇ ਅਮਰੀਕੀ ਦੂਤਘਰ ਦੇ ਬਾਹਰ ਵੀ ਵੱਖ-ਵੱਖ ਸੰਗਠਨਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਦੂਜੇ ਪਾਸੇ ਅਮਰੀਕਾ ਦੀ ਵਿਦੇਸ਼ ਮੰਤਰੀ ਜੋਹਨ ਕੈਰੀ ਨੇ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੈਨਨ ਨਾਲ ਗੱਲਬਾਤ ਕਰਦਿਆਂ ਦੇਵਯਾਨੀ ਨੂੰ ਗਿ੍ਫ਼ਤਾਰ ਕੀਤੇ ਜਾਣ 'ਤੇ ਅਫ਼ਸੋਸ ਪ੍ਰਗਟ ਕੀਤਾ ਤੇ ਨਾਲ ਹੀ ਕਿਹਾ ਕਿ ਇਸ ਮੁੱਦੇ 'ਤੇ ਭਾਰਤ ਨਾਲ ਨੇੜਲੇ ਰਿਸ਼ਤਿਆਂ ਨੂੰ ਠੇਸ ਨਹੀਂ ਲੱਗਣ ਦਿੱਤੀ ਜਾਵੇਗੀ | ਸੰਸਦ ਵਿਚ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਦੇਵਯਾਨੀ ਦੀ ਗਿ੍ਫ਼ਤਾਰੀ ਅਤੇ ਅਮਰੀਕਾ ਦੇ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਮਰੀਕਾ ਇਸ ਮਾਮਲੇ 'ਤੇ ਭਾਰਤ ਤੋਂ ਮੁਆਫ਼ੀ ਮੰਗੇ | ਇਸ ਮੁੱਦੇ 'ਤੇ ਰਾਜ ਸਭਾ ਵਿਚ ਬਿਆਨ ਦਿੰਦਿਆਂ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਸ਼ਪੱਸ਼ਟ ਕੀਤਾ ਕਿ ਦੇਵਯਾਨੀ ਬੇਕਸੂਰ ਹੈ ਅਤੇ ਉਸ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ | ਅਮਰੀਕਾ ਦੇ ਵਤੀਰੇ ਨੂੰ ਪੂਰੀ ਤਰ੍ਹਾਂ ਅਸਹਿਣਯੋਗ ਕਰਾਰ ਦਿੰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਕੋਈ ਵਿਅਕਤੀਗਤ ਮਾਮਲਾ ਨਹੀਂ, ਸਗੋਂ ਇਸ ਦਾ ਸਬੰਧ ਭਾਰਤ ਦੀ ਪ੍ਰਭੂਸੱਤਾ ਨਾਲ ਹੈ | ਉਨ੍ਹਾਂ ਕਿਹਾ ਕਿ ਦੇਵਯਾਨੀ ਨੂੰ ਮੁਸ਼ਕਿਲ ਹਾਲਾਤਾਂ 'ਚੋਂ ਕੱਢ ਕੇ ਸਨਮਾਨ ਨਾਲ ਭਾਰਤ ਲਿਆਉਣਾ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਲਈ ਅਮਰੀਕੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ | ਉਨ੍ਹਾਂ ਸਦਨ ਵਿਚ ਐਲਾਨ ਕੀਤਾ ਕਿ ਦੇਵਯਾਨੀ ਨੂੰ ਪੂਰੇ ਸਨਮਾਨ ਨਾਲ ਲਿਆਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ ਅਤੇ ਜੇਕਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਰਹੇ ਤਾਂ ਮੁੜ ਕੇ ਸਦਨ ਵਿਚ ਨਹੀਂ ਆਉਣਗੇ | ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਰਤ ਵਿਚ ਅਮਰੀਕੀ ਕੂਟਨੀਤਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਵਿਚੋਂ ਕੁਝ ਤਾਂ ਵਾਪਸ ਲੈ ਲਈਆਂ ਹਨ ਅਤੇ ਕੁਝ 'ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਸਰਕਾਰ ਨੇ ਅਮਰੀਕੀ ਕੌਾਸਲਖਾਨੇ ਤੋਂ ਉਨ੍ਹਾਂ ਅਧੀਨ ਕੰਮ ਕਰਦੇ ਭਾਰਤੀ ਕਰਮਚਾਰੀਆਂ ਦੀ ਸੂਚੀ 23 ਦਸੰਬਰ ਤੱਕ ਦੇਣ ਲਈ ਕਿਹਾ ਹੈ | ਸਰਕਾਰ ਨੇ ਅਮਰੀਕੀ ਕੂਟਨੀਤਕਾਂ ਦੇ ਘਰੇਲੂ ਨੌਕਰਾਂ, ਉਨ੍ਹਾਂ ਦੇ ਫੋਨ ਨੰਬਰਾਂ ਦੀ ਸੂਚੀ, ਬੈਂਕ ਖਾਤੇ, ਦਿੱਤੀਆਂ ਜਾਂਦੀਆਂ ਤਨਖਾਹਾਂ ਅਤੇ ਪੈਨ ਕਾਰਡ ਨੰਬਰ ਅਤੇ ਹੋਰ ਦਸਤਾਵੇਜ਼ ਵੀ ਜਮ੍ਹਾਂ ਕਰਾਉਣ ਲਈ ਕਿਹਾ ਹੈ | ਰਾਜ ਸਭਾ ਵਿਚ ਦੇਵਯਾਨੀ ਖੋਬਰਾਗਡੇ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਸ ਸਾਲ ਜੂਨ ਜੁਲਾਈ ਵਿਚ ਦੇਵਯਾਨੀ ਦੀ ਨੌਕਰਾਣੀ ਨੇ ਉਸ 'ਤੇ ਘੱਟ ਤਨਖਾਹ ਦੇਣ ਦਾ ਦੋਸ਼ ਲਗਾਇਆ, ਜਿਸ 'ਤੇ ਨਿਊਯਾਰਕ ਪੁਲਿਸ ਨੇ ਕੇਸ ਦਰਜ ਕਰ ਲਿਆ ਪਰ ਕੋਈ ਕਾਰਵਾਈ ਨਾ ਕੀਤੀ | ਕੁਝ ਦਿਨਾਂ ਬਾਅਦ ਦੇਵਯਾਨੀ ਨੂੰ ਇਕ ਵਕੀਲ ਨੇ ਫੋਨ ਕਰਕੇ ਕਿਹਾ ਕਿ ਉਹ ਨੌਕਰਾਣੀ ਨਾਲ ਉਸ ਦਾ ਰਾਜ਼ੀਨਾਵਾਂ ਕਰਵਾ ਦੇਵੇਗਾ | ਜਿਸ ਦੇ ਬਦਲੇ ਵਿਚ ਨੌਕਰਾਣੀ ਨੂੰ ਅਮਰੀਕਾ ਦੀ ਪੱਕੀ ਨਾਗਰਿਕਤਾ ਅਤੇ ਬਹੁਤ ਸਾਰਾ ਧਨ ਦੇਣ ਦੀ ਮੰਗ ਕੀਤੀ ਗਈ | ਖੁਰਸ਼ੀਦ ਨੇ ਦੱਸਿਆ ਕਿ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਦੇਵਯਾਨੀ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ |
ਇਸ ਤੋਂ ਪਹਿਲਾਂ ਅੱਜ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਅਮਰੀਕੀ ਅਧਿਕਾਰੀਆਂ ਵੱਲੋਂ ਦੇਵਯਾਨੀ ਨਾਲ ਕੀਤੇ ਮਾੜੇ ਵਤੀਰੇ 'ਤੇ ਸਖਤ ਨਾਰਾਜ਼ਗੀ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਭਾਰਤੀ ਵਿਦੇਸ਼ ਨੀਤੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਭਾਰਤ ਨੂੰ ਬਰਾਬਰ ਦੇ ਵਰਤਾਉ 'ਤੇ ਜ਼ੋਰ ਦੇਣਾ ਹੋਵੇਗਾ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਵਿਦੇਸ਼ ਨੀਤੀ ਦਾ ਸੰਚਾਲਨ ਇਸ ਤਰੀਕੇ ਨਾਲ ਕਰਾਂਗੇ, ਜਿਸ ਵਿਚ ਸਾਡੀ ਅਹਿਮੀਅਤ ਨਾਂਹ ਦੇ ਬਰਾਬਰ ਹੋਵੇ ਤਾਂ ਅਜਿਹੀਆਂ ਘਟਨਾਵਾਂ ਦੁਬਾਰਾ ਵਾਪਰ ਸਕਦੀਆਂ ਹਨ, ਇਸ ਲਈ ਸਾਨੂੰ ਆਤਮ ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ | ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਅਨੰਦ ਸ਼ਰਮਾ ਨੇ ਇਸ ਘਟਨਾ ਨੂੰ ਦੇਸ਼ ਦੇ ਸਨਮਾਨ ਨੂੰ ਚੁਣੌਤੀ ਕਰਾਰ ਦਿੱਤਾ | ਇਸ ਤੋਂ ਇਲਾਵਾ ਮਾਰਕਸਵਾਦੀ ਪਾਰਟੀ ਦੇ ਨੇਤਾ ਸੀਤਾ ਰਾਮ ਯੇਚੁਰੀ, ਤਿ੍ਣਮੂਲ ਕਾਂਗਰਸ ਦੇ ਡਰੇਕ ਓ ਬ੍ਰਾਇਨ ਅਤੇ ਡੀ. ਐਮ. ਕੇ. ਦੀ ਕਨਮੋਝੀ ਨੇ ਵੀ ਅਮਰੀਕੀ ਅਧਿਕਾਰੀਆਂ ਦੇ ਵਤੀਰੇ ਦੀ ਨਿਖੇਧੀ ਕੀਤੀ |
ਅਮਰੀਕਾ ਿਖ਼ਲਾਫ਼ ਨਿਖੇਧੀ ਪ੍ਰਸਤਾਵ ਲਿਆਉਣ ਦੀ ਉੱਠੀ ਮੰਗ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਅਮਰੀਕਾ 'ਚ ਆਈ. ਐਫ. ਐਸ. ਅਧਿਕਾਰੀ ਡਿਪਟੀ ਕੌਾਸਲ ਜਨਰਲ ਦੇਵਯਾਨੀ ਖੋਬਰਾਗਡੇ ਨਾਲ ਹੋਈ ਬਦਸਲੂਕੀ ਅਤੇ ਭਾਰਤੀ ਨਾਵਿਕ ਸੁਨੀਲ ਜੇਮਸ ਦੀ ਰਿਹਾਈ ਦੇ ਮੁੱਦੇ ਦੀ ਗੂੰਜ ਅੱਜ ਲੋਕ ਸਭਾ 'ਚ ਸੁਣੀ ਗਈ | ਸਮਾਜਵਾਦੀ ਪਾਰਟੀ ਨੇਤਾ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਅਮਰੀਕਾ ਦੇ ਇਸ ਰਵੱਈਏ 'ਤੇ ਸਾਨੂੰ ਉਸ ਦੇ ਿਖ਼ਲਾਫ਼ ਨਿਖੇਧੀ ਪ੍ਰਸਤਾਵ ਪਾਸ ਕਰਨਾ ਚਾਹੀਦਾ ਹੈ |
ਲੋਕ ਸਭਾ 'ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਮੁਲਾਇਮ ਦੇ ਸਮਰਥਨ 'ਚ ਕਿਹਾ ਕਿ ਇਹ ਦਲਾਂ ਦਾ ਵਿਸ਼ਾ ਨਹੀਂ ਹੈ, ਉਨ੍ਹਾਂ ਕਿਹਾ ਕਿ ਇਹ ਦੇਸ਼ ਦਾ ਮੁੱਦਾ ਹੈ | ਉਸ ਨਾਲ ਕੀਤੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
 
Top