... ਪਰ ਦਿਲੋਂ ਪੂਰੇ ਸਿੱਖ ਹਾਂ !!

ਕੁੱਝ ਕੁ ਮੈਨੂੰ ਵੀਰ ਕਹਿੰਦੇ, ਬਈ ਭਾਵੇਂ ਸਿਰੋਂ ਮੋਨੇ ਹਾਂ
.............................ਪਰ ਦਿਲੋਂ ਪੂਰੇ ਸਿੱਖ ਹਾਂ

ਦਿਹਾੜੀ 'ਚ ਪੰਜ ਸੱਤ ਕੁੜੀਆਂ ਵੀ ਛੇੜਦੇ ਹਾਂ
.............................ਪਰ ਦਿਲੋਂ ਪੂਰੇ ਸਿੱਖ ਹਾਂ

ਸਵੇਰੇ ਸ਼ਾਮ ਇੱਕ ਅੱਧਾ ਪੈੱਗ ਵੀ ਲਗਾਂਉਦੇ ਹਾਂ
.............................ਪਰ ਦਿਲੋਂ ਪੂਰੇ ਸਿੱਖ ਹਾਂ

ਗੁਰੂ ਘਰ ਤਾਂ ਖੈਰ ਘੱਟ ਵੱਧ ਹੀ ਜਾਂਦੇ ਹਾ
.............................ਪਰ ਦਿਲੋਂ ਪੂਰੇ ਸਿੱਖ ਹਾਂ

ਜਪੁਜੀ ਸਾਹਿਬ ਦੀ ਬਾਣੀ ਲਈ ਟੈਮ ਨੀ ਮਿਲਦਾ
.............................ਪਰ ਦਿਲੋਂ ਪੂਰੇ ਸਿੱਖ ਹਾਂ

ਬੇਬੇ ਬਾਪੂ ਨਾਲ ਵੀ ਉੱਚਾ ਨੀਵਾਂ ਬੋਲਦੇ ਹਾਂ
............................ਪਰ ਦਿਲੋਂ ਪੂਰੇ ਸਿੱਖ ਹਾਂ

ਗੁੱਸਾ ਨਾ ਮਨਾਇਉ ਗੱਲਾਂ ਤਾਂ ਬਹੁੱਤ ਨੇ ਕਰਨ ਵਾਲੀਆਂ, ਪਰ ਵੀਰੋ ਤੇ ਭੈਣੋ ਗੁਰੂ ਸਾਹਿਬ ਜੀ ਦੀ ਬਾਣੀ ਤੇ ਵੀ ਦਿਲੋਂ ਅਮਲ ਕਰਿਆ ਕਰੋ

-ਅੰਮ੍ਰਿਤਪਾਲ ਸਿੰਘ
 
Top