‘ਸਿੱਖ ਬੀਬਾ ਬੱਚਾ’

Saini Sa'aB

K00l$@!n!
‘ਸਿੱਖ ਬੀਬਾ ਬੱਚਾ’

ਸਿਰ ਤੇ ਕਰਦਾ ਹਾਂ ਕੇਸਾਂ ਦੀ ਨਿੱਕੀ ਜਿਹੀ ਜੂੜੀ,
ਸੁਹਣੀ ਸੰਵਾਰ ਕੇ ਦਸੱਤਾਰ ਵੀ ਸਜਾਉਂਦਾ ਹਾਂ ਮੈਂ|
ਕੰਘਾ ਨਿੱਕਾ ਜਿਹਾ ਕੇਸਾਂ ਦੇ ਨਾਲ ਰਖਦਾ,
ਸਤਿਕਾਰ ਕੇਸਾਂ ਦਾ ਤੇ ਸੇਵ ਕਮਾਉਂਦਾ ਹਾਂ ਮੈਂ|

ਸੱਜੇ ਹੱਥ ਕੜਾ ਸਰਬ ਲੋਹ ਦਾ ਸਜਦਾ,
ਇਉਂ ਸਿੱਖੀ ਦੀ ਰੀਤ ਵਿੱਚ ਆਉਂਦਾ ਹਾਂ ਮੈਂ|
ਤੇੜ ਸਿੱਖੀ ਕਛਿਹਰਾ ਗਾਤਰੇ ਕਿਰਪਾਨ ਸੁਹਣੀ,
ਭੁਲੇਖਾ ਨਿੱਕੇ ਸਾਹਿਬਜਾਦੇ ਦਾ ਪਾਉਂਦਾ ਹਾਂ ਮੈਂ|

ਅੰਮਿ੍ਤ ਵੇਲੇ ਪਿਤਾ ਜੀ ਦੇ ਨਾਲ ਉਠਦਾ.
ਪਹਿਲਾਂ ਸਭ ਨੂੰ ਫਤਿਹ ਗਜਾਉਂਦਾ ਹਾਂ ਮੈਂ|
ਇਸ਼ਨਾਨ ਕੁੱਲਾ ਕਰ ਤਿਆਰ ਬਰ ਤਿਆਰ ਹੁੰਦਾ,
ਫੇਰ ਨਿਤਨੇਮ ਦੀਆਂ ਧੁਨਾਂ ਲਾਉਂਦਾ ਹਾਂ ਮੈਂ|

ਜਪਜੀ ਸਾਹਿਬ ਤੇ ਜਾਪ ਸਾਹਿਬ ਸਬਰ ਨਾਲ ਪੜਕੇ,
ਸਵੈਯੇ,ਚੌਪਈ ਤੇ ਅਨੰਦ ਸਾਹਿਬ ਗਾਉਂਦਾ ਹਾਂ ਮੈਂ|
ਮੱਥਾ ਟੇਕਦਾ ਹਾਂ ਗੁਰੂ ਗਰੰਥ ਸਾਹਿਬ ਅੱਗੇ,
ਪੰਥ ਦੀ ਚੜਦੀ ਕਲਾ ਨਿਤ ਮੰਗਦਾ ਹਾਂ ਮੈਂ|

ਨਾਸ਼ੱਤਾ ਕਰਕੇ ਸਕੂਲ ਲਈ ਤਿਆਰ ਹੁੰਦਾ,
ਧਿਆਨ ਪੂਰਾ ਪੜਾਈ ਵਲ ਲਾਉਂਦਾ ਹਾਂ ਮੈਂ|
ਪਿਆਰ ਦੋਸੱਤਾਂ ਨਾਲ ਪੂਰੇ ਹੱਕ ਨਾਲ ਰਖੱਦਾ,
ਅਧਿੱਆਪਕ ਜਨਾਂ ਦਾ ਸਤਿਕਾਰ ਰਖਾਉਂਦਾ ਹਾਂ ਮੈਂ|

ਜਿੱਥੇ ਕਿਤੇ ਵੀ ਸਿੱਖ ਕੋਈ ਮਿਲ ਪੈਂਦਾ,
ਪੂਰੀ ਗੱਜ ਕੇ ਫਤਿਹ ਗਜਾਉਂਦਾ ਹਾਂ ਮੈਂ
ਚੰਗੀਆਂ ਗੱਲਾਂ ਦਾ ਬਣਨਾ ਹੈ ਧਾਰਣੀ ਮੈਂ,
ਥੋੜਾ ਸਉਂਦਾ ਤੇ ਥੋੜਾ ਖਾਉਂਦਾ ਹਾਂ ਮੈਂ|

ਸ਼ਾਮ ਹੁੰਦਿਆਂ ਹੀ ਥੋੜਾ ਜਿਹਾ ਖੇਡ ਲੈਂਦਾ,
ਬਹਿ ਕੇ ਸੋਦਰੁ ਰਹਿਰਾਸ ਫਿਰ ਗਾਉਂਦਾ ਹਾਂ ਮੈਂ|
ਦਿਨ ਦੇ ਸਾਰੇ ਕੰਮਾਂ ਦਾ ਨਿਪਟਾਰਾ ਕਰਕੇ,
ਰਾਤੀ ‘ਸੋਹਿਲੇ’ ਨਾਲ ਪੀ੍ਤ ਪਾਉਂਦਾ ਹਾਂ ਮੈਂ|

ਸਿੱਖੀ ਸੱਚੀ ਸੁੱਚੀ ਮਤਿ ਉੱਚੀ ਰਖਦਾ,
ਦਸਮ ਪਿਤਾ ਦਾ ਹੁਕਮ ਕਮਾਉਂਦਾ ਹਾਂ ਮੈਂ|
ਸਭ ਨੂੰ ਪਿਆਰ ਕਰਦਾ ਸਭਦਾ ਭਲਾ ਮੰਗਦਾ,
ਤਾਹਿਉਂ ਬੀਬਾ ਬੱਚਾ ਕਹਾਉਂਦਾ ਹਾਂ ਮੈਂ|| (gurmit kaur mit)
 
Top