ਸਰ-ਦਸਤਾਰ

ਖੁਦਾ ਇੱਕ ਓਹਦੇ ਰੂਪ ਲੱਖਾਂ, ਧਰਮਾਂ ਦੀ ਗਿਣਤੀ ਕੋਈ ਨਹੀਂ,
ਮੱਤ ਉੱਚੀ ਸਿਰ ਨੀਵਾਂ ਰੱਖਣਾ, ਸਤਿਕਾਰ ਸਮਝਦੇ ਹਾਂ......
ਚੇਹਰੇ ਇੱਕੋ ਮਾਲਿਕ ਦੇ ਨੇ, ਜਾਤ-ਬੰਧਨ, ਈਰਖਾ ਕੋਈ ਨਹੀਂ,
ਸਭ ਇਨਸਾਨਾਂ ਵਿੱਚ ਜਾਨ ਇੱਕੋ, ਕਿਰਦਾਰ ਸਮਝਦੇ ਹਾਂ....
ਬਕਸ਼ਿਆ ਗੁਰੂ ਨੇਂ ਵਿਖਾਵਾ ਅਨੋਖਾ,ਪਰ ਮਾਣ ਵੀ ਕੋਈ ਨਹੀਂ,
ਸਿੱਖ ਹੋਣਾ ਵੱਡੀ ਗੱਲ ਨਹੀਂ, ਰਹਿਤ ਨੂੰ ਤਿੱਖੀ ਤਲਵਾਰ ਸਮਝਦੇ ਹਾਂ...
ਗੁਰਜੰਟ ਦੌਲਤ-ਸ਼ੌਹਰਤ ਜਾਂ ਵੱਡੇ ਨਾਮ ਨਾਲ ਸਰਦਾਰੀ ਕੋਈ ਨਹੀਂ,
ਜੋ ਸਿਰ ਤੇ ਸਜਾਵੇ ਦਸਤਾਰ ਬੱਸ ਉਸਨੂੰ, ਸਰਦਾਰ ਸਮਝਦੇ ਹਾਂ

sardaar= {sar-ਸਿਰ, daar-ਦਸਤਾਰ}

 
Top