ਰਾਂਤੀ ਸੁਪਨੇ ਚ ਰੱਬਾ ਤੂੰ ਬਣਾ ਤਾ ਬਾਦਸ਼ਾਹ ।

deepmisson

kuldeep singh
ਰਾਂਤੀ ਮੇਹਰ ਕੀਤੀ ਮੇਰੇ ਉੱਤੇ,ਸੱਚੇ ਪਾਿਤਸ਼ਾਹ
ਸੁਪਨੇ ਚ ਰੱਬਾ ਤੂੰ ਬਣਾ ਤਾ ਬਾਦਸ਼ਾਹ ।
ਹੀਰੇ ਮੋਤੀਆਂ ਦੇ ਢੇਰ,ਸੋੋਨੇ ਚਾਂਦੀ ਦੇ ਅੰਬਾਰ
ਪੈਰ ਧਰਤੀ ਨ ਲੱਗੇ,ਹੋ ਹੋ ਤੁਰਾਂ ਪੱਬਾਂ ਭਾਰ ।
ਸੋਹਣਾ ਸੋਨੇ ਦਾ ਸੀ ਮਹਿਲ,ਖੱੜੇ ਨੌਕਰ ਹਜਾਰ,
ਕੋਈ ਪਰੀਆਂ ਦੀ ਰਾਣੀ,ਮੇਰਾ ਕਰੇ ਇੰਤਜਾਰ ॥
ਚਾਪਲੂਸੀਆਂ ਕਰੇਂਦੇ,ਟਾਟੇ ਬਿੜਲੇ ਿਜਹੇ ਸ਼ਾਹ...
ਰਾਤੀ ਸਪਨੇ ਚ ਰੱਬਾ.........
ਸਿੰਘ ਮਨਮੋਹਨ,ਸਰਕੋਜੀ ਤੇ ਆਵਾਮਾਂ,
ਝੁਕ ਝੁਕ ਕਰਦੇ ਸੀ, ਮੈਨੂੰ ਉਹ ਸਲਾਮਾਂ ।
ਹਾੜੇ ਬਾਦਲ ਕੱਢੇ,ਮੈ ਸੀ ਆਿਖਆ ਡਰਾਮਾਂ,
ਮੈ ਆਰਾਮ ਕਰਨਾ ਹੈ,ਹੁਣ ਪੈ ਗਈਆਂ ਸ਼ਾਮਾ ॥
ਕਾਹਤੋਂ ਤੰਗ ਕਰਦੇ ਹੋ ਮੈਨੂੰ ਐਵੇ ਖਾਹਮਖਾਹ...
ਰਾਤੀਂ ਸੁਪਨੇ ਚ ਰੱਬਾ ਤੂੰ.............
ਮੇਰੀ ਖੁੱਲ ਗਈ ਸੀ ਜਾਗ,ਮਾਰੀ(ਰਾਜ)ਨੇ ਆਵਾਜ਼
ਕਰ ਿਗੱਚੀ ਉੱਤੇ ਖਾਜ,ਟੋਹ ਕੇ ਵੇਿਖਆ ਸੀ ਤਾਜ ।
ਕੰਮ ਤੇ ਨਹੀਂ ਅੱਜ ਜਾਣਾ,ਮੇਰੀ ਕਹਿੰਦੀ ਮੁਮਤਾਜ,
ਬੇਹੀ ਰੋਟੀ ਉੱਤੇ ਰਖਿਆ ਸੀ,ਕੱਟ ਕੇ ਪਿਆਜ ॥
ਖਾਧੇ ਿਮੱਠੇ ਪ੍ਸਸਾਦੇ,ਿਬਨਾਂ ਦੁੱਧ ਤੋ ਸੀ ਚਾਹ...
ਚੰਗੀ ਮੇਹਰ ਕੀਤੀ ਮੇਰੇ ਉੱਤੇ ਸੱਚੇ ਪਾਤਿਸ਼ਾਹ.......
ਕਾਹਲੇ ਕਾਹਲੇ ਆਉੱਦੇ ਪਏ ਸੀ ਮੈਨੂੰ ਹੁੁਣ ਕਾਹਤੋ ਸਾਹ......
ਖੁੱਸ ਗਈਆਂ ਬਾਦਸ਼ਾਹੀਆਂ,ਸਾਡੇ ਟੁੱਟ ਗਏ ਸੀ ਚਾਅ...........
........ਰਾਜਾ ਪੁਵਾਦੜਾ ਪੈਿਰਸ ਤੋਂ..........
 
Top