ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,

Jeeta Kaint

Jeeta Kaint @
ਜਿੰਦਗੀ ਚ ਤੂੰ ਹਮੇਸ਼ਾ ਮੈਨੂੰ ਗੈਰਾਂ ਚ ਗਿਣਿਆਂ,
ਪਰ ਕਦੇ ਵੀ ਸੱਜਣਾਂ ਤੂੰ ਮੇਰੇ ਲਈ ਬੇਗਾਨਾਂ ਨਹੀਂ ਸੀ,
ਮੈਂ ਪੁੱਛਦੀ ਰਹੀ ਕੀ ਵਜਾ ਸੀ ਮੈਨੂੰ ਠੁਕਰਾਨ ਦੀ,
ਪਰ ਕਹਿਣ ਨੂੰ ਤੇਰੇ ਕੋਲ ਕੋਈ ਬਹਾਨਾਂ ਨਹੀਂ ਸੀ,
ਅਜਕਲ ਰੋਜ ਸਜਦੀ ਹੈ ਦਿਲ ਜਲਿਆਂ ਦੀ ਮਹਫਿਲ ਮੇਰੀ ਕਬਰ ਤੇ,
ਪਰ ਸੁਣਿਆ ਤੇਰੇ ਸ਼ਹਿਰ ਪਹਿਲਾਂ ਕੋਈ ਮਖਾਨਾ ਨਹੀਂ ਸੀ,
ਇਕ ਅਹਸਾਨ ਰਹੇਗਾ ਉਮਰ ਭਰ ਜੋ ਤੂੰ ਮੈਨੂੰ ਮੇਰੀ ਪਹਿਚਾਨ ਦਿੱਤੀ,
ਸੱਚ ਪੁੱਛੇਂ ਤਾਂ ਤੇਰੇ ਬਿਨਾ ਸੱਜਣਾਂ ਇਸ ਕਮਲੀ ਦੀ ਕੀਮਤ ਇੱਕ ਆਨਾ ਵੀ ਨਹੀ ਸੀ,
ਤੇਰਾ ਪਿਆਰ ਹੀ ਹੈ ਜਿਸਨੇ ਮੈਨੂੰ ਲਿਖਨ ਲਗਾ ਦਿੱਤਾ,
ਵਰਨਾ ਮੇਰਾ ਅੰਦਾਜ ਪਹਿਲਾਂ ਕਦੇ ਇੰਨਾ ਸ਼ਾਇਰਾਨਾ ਨਹੀਂ ਸੀ
ਉਸ ਦਿਨ ਸ਼ਾਇਦ ਜੇ "ਕੋਮਲ" ਦੁਨਿਆਂ ਚ ਹੋਵੇ ਜਾ ਨਾ ਹੋਵੇ
ਜਦੋਂ ਰੋਵੇਂਗੀ ਇਹ ਅੱਖ ਕਿ "ਕੋਮਲ" ਜਿਹੀ ਸਚ-ਮੁੱਚ ਮੇਰੀ ਕੋਈ ਦੀਵਾਨੀ ਸੀ ..
 
Top