ਨਿੱਕੀ ਕਹਾਣੀ (ਰੋਲ ਮਾਡਲ )

Yaar Punjabi

Prime VIP
ਨਿੱਕੀ ਕਹਾਣੀ (ਰੋਲ ਮਾਡਲ )

''ਓਹ ਸੋਫੀਆ ! ਇਕ ਵਾਰ ਸਿਖ ਜਰਨੈਲ ਹਰੀ ਸਿੰਘ ਨਲੂਆ ਨੂੰ ਮੁਗਲਾਂ ਦੀ ਇਕ ਜਵਾਨ ਔਰਤ ਨੇ ਕਿਹਾ "ਮੈਂ ਤੁਹਾਡੇ ਵਰਗਾ ਸ਼ੇਰ ਯੋਧਾ ਪੁਤਰ ਚਾਹੁੰਦੀ ਹਾਂ " ',,,,,,,,,,,,ਮੈਂ ਸੋਫੀਆ ਨੂੰ ਸਿਖ ਇਤਿਹਾਸ ਬਾਰੇ ਦਸਦਿਆਂ ਕਿਹਾ,,,,,

"ਬ੍ਰਰਦਰ ਫਿਰ ਅੱਗੇ ਵੀ ਦੱਸੋ ? ,,,,,ਮਾਡਰਨ ਸੋਫੀਆ ਨੇ ਆਪਣੀ ਜੀਨਸ ਦੀ ਜੇਬ ਚੋਂ ਸੈਂਟਰ ਫਰੇਸ਼ ਮੂੰਹ ਵਿਚ ਪਉਦਿਆ ਜਗਿਆਸੂ ਬਣ ਪੁਛਿਆ ,,,,,

"ਭਾਈ ਨਲੂਏ ਨੇ ਉਸ ਜਵਾਨ ਔਰਤ ਦੀ ਭਾਵਨਾ ਸਮਝ ਕੇ ਚਲੇ ਜਾਣ ਨੂੰ ਕਿਹਾ '',,,ਸਿਖ ਆਪਨੇ ਚਰਿਤਰ ਦੇ ਬਹੁਤ ਉਚੇ ਹੁੰਦੇ ਨੇ'" ਮੈਂ ਸੋਫੀਆ ਨੂੰ ਦਸਿਆ ,,

"ਐਨਾ ਉਚਾ ਕਿਰਦਾਰ ਸੀ ਵੀਰ ਸਿਖਾਂ ਦਾ " ਸੋਫੀਆ ਨੇ ਹੈਰਾਨੀ ਜਤਾਈ ,,

ਅੱਗੇ ਸੁਣ ਓਸ ਜਾਵਾਨ ਔਰਤ ਨੇ ਆਪਣਾ ਆਖਰੀ ਤੀਰ ਚਲਾ ਕੇ ਕਿਹਾ ਕਿ
"ਮੈਂ ਤਾਂ ਸੁਣਿਆ ਸੀ ਕਿ ਗੁਰੂ ਦੇ ਸਿਖ ਕਦੇ ਕਿਸੇ ਨੂੰ ਖਾਲੀ ਹਥ ਨਹੀ ਮੋੜਦੇ " ,,,,,ਮੈਂ ਗੱਲ ਅੱਗੇ ਤੋਰੀ

ਭਾਈ ਨਲੂਏ ਨੇ ਕਿਹਾ "ਰੁਕੋ " ਅਤੇ ਔਰਤ ਦੇ ਪੈਰਾਂ ਤੇ ਸਿਰ ਰਖ ਕੇ ਕਿਹਾ "ਅੱਜ ਤੋਂ ਆਹ ਹਰੀ ਸਿੰਘ ਨਲੂਆ ਤੇਰਾ ਪੁਤਰ ਹੋ ਗਿਆ" ,,,,, ਮੈਂ ਆਪਨੇ ਆਖਰੀ ਸ਼ਬਦ ਮਾਨ ਨਾਲ ਕਹੇ

,,ਸੋਫੀਆ ਹੈਰਾਨ ਸੀ ਉਸਨੂੰ ਵੀ ਹੁਣ ਸਿਖ ਹੋਣ ਤੇ ਮਾਨ ਸੀ ,,

"ਚੱਲ ਸੋਫੀਆ ਉਠ ਟ੍ਰੇਨ ਦਾ ਟਾਈਮ ਹੋ ਗਿਆ "

"ਭਾਜੀ ਹੁਣ ਮੈਂ ਸੋਫੀਆ ਨਹੀ ਰਹੀ ਸਿਮਰਨਜੀਤ ਕੌਰ ਹਾਂ " ਉਸ ਮੈਨੂੰ ਹੱਸ ਕੇ ਕਿਹਾ,,

ਵੀਰ ਜੀ " ਮਜਬੂਰੀ ਕਾਰਨ ਮੈਨੂੰ ਦੇਰ ਸ਼ਾਮ ਦੀ ਟ੍ਰੇਨ ਤੇ ਜਾਨਾ ਪੈ ਰਿਹਾ ਨਹੀ ਤਾਂ ਮੈਂ ਹੋਰ ਵੀਚਾਰ ਸੁਣਨੇ ਸੀ "

,,,ਉਸਦੀ ਦੇਰ ਸ਼ਾਮ ਨੂੰ ਮੈਨੂੰ ਟ੍ਰੇਨ ਵਿਚੋਂ ਕਾਲ ਆਈ,,,,

"ਭਾਜੀ ਟ੍ਰੇਨ ਵਿਚ ਕੋਈ ਔਰਤ ਨਹੀ ਹੈ ਸਭ ਆਦਮੀ ਹੀ ਹਨ ਭਈਏ ਜਿਹੇ "

,,,ਉਸ ਘਾਬਰ ਕੇ ਦਸਿਆ ਮੈਨੂੰ ਵੀ ਫਿਕਰ ਹੋਈ ,,,

ਕੁਝ ਚਿਰ ਬਾਅਦ ਫਿਰ ਕਾਲ ਆਈ

"ਭਾਜੀ ਇਕ ਸਰਦਾਰ ਅੰਕਲ ਜੀ ਚੜ੍ਹੇ ਹਨ ਉਸ ਹੁਣ ਮੈਨੂੰ ਕੋਈ ਫਿਕਰ ਨਹੀ" ਉਸ ਬੇਫਿਕਰ ਹੁੰਦਿਆਂ ਬੜੇ ਮਾਨ ਨਾਲ ਦਸਿਆ ,,,

ਫਿਰ ਕਾਲ ਆਈ

"ਵੀਰਾ ਉਹ ਸਰਦਾਰ ਅੰਕਲ ਮੇਰੇ ਵੱਲ ਬਹੁਤ ਮਾੜੀ ਨਿਗਾਂ ਨਾਲ ਝਾਕੀ ਜਾਂਦਾ"ਮੈਨੂੰ ਤਾਂ ਉਸ ਸਰਦਾਰ ਤੋਂ ਡਰ ਲੱਗੀ ਜਾਂਦਾ ਹੈ" ਉਸ ਜਿਵੇਂ ਮੈਨੂੰ ਸਿਖਾਂ ਦੀ ਸ਼ਿਕਾਇਤ ਲਗਾਉਣ ਵਾਂਗ ਕਿਹਾ ,,,

ਮੈਂ ਸ਼ਰ੍ਮਸਾਰ ਹੋਇਆ ਸੋਚ ਰਿਹਾ ਸੀ ,,,,

ਕਿ ਇਕ ਸਮਾਂ ਸੀ ਜਦੋਂ ਸਿਖ ਦੀ ਗਵਾਹੀ ਨਾਲ ਮੁਜਰਿਮ ਬਰੀ ਹੋ ਜਾਂਦਾ ਸੀ ਤੇ ਅੱਜ ?

ਸਾਨੂੰ ਆਪਨੇ ਬਰਤਾਵ ਤੇ ਧਿਆਨ ਦੇਣਾ ਚਾਹੀਦਾ ਹੈ ਕਿਓਂਕਿ ਅਸੀਂ ਖੁਦ ਆਪਨੇ ਧਰਮ ਦੇ ਰੋਲ ਮਾਡਲ ਹਾਂ

ਆਹ ਕਦੇ ਨੀ ਭੁੱਲਣਾ ਚਾਹੀਦਾ
 
Top