Kinni Anpardta Sade ch

→ ✰ Dead . UnP ✰ ←

→ Pendu ✰ ←
Staff member
ਮੈਂ ਮਾਂ ਨੂੰ ਪੁੱਛਿਆ ,

ਕਿ ਮੈਂ ਕਦ ਜਨਮਿਆ ਸੀ,

ਉਸ ਨੇ ਕਿਹਾ 10 ਪੋਹ ਨੂੰ,

ਤੇ ਮੈਂ ਕੈਲੰਡਰ ਤੇ ਅੰਗਰੇਜ਼ੀ

ਤਾਰੀਕ ਲੱਭਣ ਲੱਗ ਪਿਆ,

ਮੈਂ ਪੁੱਛਿਆ ਕਿ ਪਹਿਲੀ ਵਾਰ ਮੇਰੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ,

ਉਸਨੇ ਕਿਹਾ 'ਸੁਰਮੇ ਰੰਗੇ'

ਤੇ ਮੈਂ 'ਕਲਰ ਚਾਟ' ਵੇਖਣ ਲੱਗ ਪਿਆ,

ਮੈਂ ਪੁਛਿਆ ਮੇਰਾ ਪਹਿਲਾ ਜਨਮ ਦਿਨ ਮਨਾਇਆ ਸੀ,

ਉਸਨੇ ਕਿਹਾ ਹਾਂ ਪੁੱਤ "ਛਟੀ (ਧਮਾਨ) ਕੀਤੀ ਸੀ",

ਮੈਂ ਪੁੱਛਿਆ ਕਿੰਨੇ ਕੁ ਲੋਕ ਆਏ ਸੀ, ਉਸਨੇ ਕਿਹਾ ਪਤਿਓਰਿਆਂ ਪਤੀਸਾਂ ਤੱਕ ਸਭ ਆਏ ਸੀ,

ਤੇ ਮੈਂ ਰਿਸ਼ਤੇਦਾਰੀਆਂ ਦੀ ਗੁੰਝਲ 'ਚ ਉਲਝ ਗਿਆ

ਮੈਂ ਮੁੜ ਕੋਈ ਸਵਾਲ ਨਾ ਕਰ ਸਕਿਆ,

ਤੇ ਮੈਨੂੰ ਲੱਗਾ ਕਿ

ਮਾਂ ਨਹੀਂ, ਮੈਂ ਅਨਪੜ੍ਹ ਹਾਂ.....
 
Top