ਪੁੱਤ ਨੇ ਕੁੱਟੀ ਮਾਂ...ਨਸ਼ੇ ਚ ਚੂਰ ਹੋ ਕੇ

Jeeta Kaint

Jeeta Kaint @
ਪੁੱਤ ਨੇ ਕੁੱਟੀ ਮਾਂ..... ਨਸ਼ੇ ਚ ਚੂਰ ਹੋ ਕੇ ... ਅੱਜ ਜਦ
ਦੇਖਿਆ ਕਿ ਪੁੱਤ ਪਿਆ ਸੀ ਹਸਪਤਾਲ ... ਤੇ
ਓੁਹੀ ਮਾਂ ਓੁਹਦੇ ਮੱਥੇ , ਮੂੰਹ ਨੂੰ ਚੁੰਮ ਕੇ ਕਹਿੰਦੀ
ਪੁੱਤ ਸ਼ੁਕਰ ਆ ,ਬੱਚਤ ਹੋ ਗੀ...
ਓੁਹ ਪੁੱਤ ਦੀਆਂ ਅੱਖਾਂ ਚ ਕੋਈ ਸ਼ਰਮ , ਕੋਈ ਹੰਝੂ
ਨੀ ਸੀ ਪਰ ਮਾਂ ਦੀਆਂ ਅੱਖਾਂ ਚ ਹੰਝੂ ਜਰੂਰ ਸੀਗੇ....
ਦੁਨੀਆ ਚ ਕੱਲੀ ਮਾਂ ਆ ਜੋ ਬਿਨਾ ਕਿਸੇ ਸਵਾਰਥ ਦੇ
ਧੀ ਪੁੱਤ ਨੂੰ ਹੱਸਦਾ ਵਸਦਾ ਦੇਖਣਾ ਚਾਹੁੰਦੀ ਆ...
ਧੰਨ ਆ ਮਾਂ ਤੇ ਮਾਂ ਦੀ ਮਮਤਾ....
ਆਈ ਲਵ ਜੂ ਮਾਂ
ਲੜਾਈ ਝਗੜਾ , ਰੋਸੇ ਦੁਨੀਆ ਦੇ ਹਰ ਘਰ ਚ ਈ ਹੁੰਦੇ
ਆ.... ਪਰ ਹੱਥ ਨਹੀਓੁਂ ਚੱਕਣਾ ਚਾਹੀਦਾ ਚਾਹੇ ਲੱਖ ਕਸੂਰ
ਹੋਵੇ ਮਾਂ ਪਿਓੁ ਦਾ.... ਲੱਖ ਲਾਹਨਤ ਆ
ਓੁਹਨਾਂ ਧੀ ਪੁੱਤਾਂ ਤੇ ਜਿੰਨਾਂ ਦੇ ਹੁੰਦਿਆ ਓੁਹਨਾਂ ਦੇ ਮਾਂ ਪਿਓੁ ਨੂੰ
ਕੋਈ ਸੁੱਖ ਨੀ ..
ਪਹਿਲਾਂ ਤਾਂ ਕੁੜੀਆਂ ਜੰਮਣ ਤੋਂ ਸਾਰੇ ਈ ਡਰਦੇ ਨੇ, ਪਰ ਜਦ
ਪੁੱਤ ਹੱਥ ਚੱਕਣ ਲੱਗ ਜਾਂਦਾ ਮਾਂ ਤੇ, ਪਿਓੁ ਦੀ ਦਾੜੀ ਨੂੰ ਹੱਥ
ਪਾਓੁਣ ਲੱਗ ਜਾਂਦਾ ਇਹੋ ਜਿਹੇ ਕਾਂਡ ਕਰਦੇ ਆ ....
ਫੇਰ ਕਹਿੰਦੇ ਆ ਮਾਂ ਪਿਓੁ ਕਿ ਐਂਦੂੰ ਤਾਂ ਸਾਡੇ ਦੋ ਕੁੜੀਆਂ ਈ
ਹੋ ਜਾਂਦੀਆਂ , ਪੁੱਤ ਨਾ ਈ ਦਿੰਦਾ ਰੱਬਾ...
 
Top