ਮਾਂ ਦੀ ਮਹਾਨਤਾ

"ਮਾਂ" ਸ਼ਬਦ ਅਜਿਹਾ ਸ਼ਬਦ ਹੈ ਜਿਸਦੇ ਸਾਹਮਣੇ ਰੱਬ ਨਾਮ ਦਾ ਸ਼ਬਦ ਵੀ ਫਿੱਕਾ ਪੈ ਜਾਂਦਾ ਹੈ। ਕਿਉਂਕਿ ਰੱਬ ਨੂੰ ਪਾਉਣ ਲਈ ਭਗਤੀ ਤੇ ਕਠਿਨ ਤਪੱਸਿਆ ਕਰਨੀ ਪੈਂਦੀ ਹੈ ਪਰ ਮਾਂ ਤਾਂ ਹਰ ਵੇਲ਼ੇ ਕੋਲ਼ ਰਹਿੰਦੀ ਹੈ। ਦੁਨੀਆਂ ਦਾ ਕੋਈ ਵੀ ਰਿਸ਼ਤਾ ਮਾਂ ਬਰੋਬਰ ਆ ਨਹੀਂ ਸਕਦਾ ,

ਕੋਈ ਵੀ ਪੁੱਤ ਮਾਂ ਦਾ ਕਰਜ਼ਾ ਕਿਸੇ ਜਨਮ ਵੀ ਲਾਹ ਨਹੀਂ ਸਕਦਾ ,

ਬਦ - ਕਿਸਮਤ ਓਹ ਥਾਂ .....ਕਦਰ ਇਹਦੀ ਜਿਸ ਥਾਂ ਨਹੀ ਪੈਂਦੀ ,

ਦੁਨੀਆਂ ਸੁਨੀ ਹੋ ਜਾਵੇ ......ਜਦ ਮਾਂ ਨਹੀਂ ਰਹਿੰਦੀ..!! ਜੇ ਮਾਂ ਜਿਉਂਦੀ ਜਾਨੇ ਖੁਸ਼ ਹੈ ਤਾਂ ਰੱਬ ਤੋਂ ਦੁਆਵਾਂ ਮੰਗਣ ਦੀ ਲੋੜ੍ਹ ਨਹੀ। ਰੱਬ ਉਹਦੇ ਪੈਰਾਂ ਪਿੱਛੇ ਬੜਾ ਕੁਝ ਦੇ ਦੇਵੇਗਾ। ਉਹਦਾ ਹਰ ਸਾਹ ਔਲਾਦ ਦੀ ਖੈਰ ਮੰਗਦਾ ਹੈ। ਹੈ ਕਿਤੇ ਜੱਗ ‘ਤੇ ਮਾਂ ਵਰਗੀ ਅਸੀਸ! ਤੇ ਮਾਂ ਵਰਗੀ ਉਡੀਕ ਵੀ ਤੇ ਨਹੀ। ਪੁੱਤ ਸ਼ਹਿਰ ਸੌਦਾ ਲੈਣ ਗਿਆ ਜਦੋਂ ਤੱਕ ਘਰ ਨਾ ਆ ਜਾਵੇ ਮਾਂ ਦੀਆਂ ਅੱਖਾਂ ਬੂਹੇ ਵੱਲ ਲੱਗੀਆਂ ਰਹਿੰਦੀਆਂ ਹਨ। ਤੇ ਉਡੀਕ ਵੀ ਜੇ ਹੋਵੇ ਜਾਂ ਜੰਗ ‘ਤੇ ਗਏ ਪੁੱਤ ਦੀ ਜਾਂ ਫਿਰ ਢਿੱਡਾਂ ਨੂੰ ਝੁਲਕਾ ਦੇਣ ਖਾਤਿਰ ਵਿਦੇਸ਼ ਤੁਰ ਗਏ ਪੁੱਤਰਾਂ ਦੀ, ਤਾਂ ਮਾਂ ਦੀ ਉਡੀਕ ਸਿਰਫ ਉਹ ਹੀ ਜਾਣ ਸਕਦੀ ਹੈ।

ਪੁੱਤ ਗਏ ਪ੍ਰਦੇਸ, ਮੁੱੜ ਕੇ ਨਾ ਆਵਣ ਵੇ॥
ਬੂਹੇ ਖੜ ਖੜ, ਮਾਵਾਂ ਰਾਹਵਾਂ ਤੱਕਣ ਵੇ॥

ਮਾਂ ਬਾਰੇ ਲਿਖਦਿਆਂ-ਪੜ੍ਹਦਿਆਂ ਅੱਖਾਂ ਨਮ ਹੁੰਦੀਆਂ ਹਨ। ਉਹ ਕੋਈ ਸਾਣ ਦੀ ਟੁੱਟੀ ਮੰਜੀ ‘ਤੇ ਕਿਸੇ ਖੂੰਜੇ ਬੈਠੀ ਕੋਈ ਮੂਰਤ ਨਹੀ। ਉਸਦੇ ਸੀਨੇ ‘ਚ ਤੁਹਾਡੇ ਲਈ ਪਤਾ ਨਹੀ ਕਿੰਨੀਆਂ ਦੁਆਵਾਂ ਦੇ ਪੰਛੀ ਪਲ਼ ਰਹੇ ਹਨ। ਉਹ ਤੁਹਾਡੇ ਸਾਰੇ ਦੁੱਖ ਆਪਣੇ ਸਿਰ ਲੈਣ ਦੀ ਅਰਜੋਈ ਰੱਬ ਅੱਗੇ ਕਰਦੀ ਹੈ ਤੇ ਤੁਹਾਡੀਆਂ ਪਤਾ ਨਹੀ ਕਿੰਨੀਆਂ ਬਲਾਵਾਂ ਕੱਟੀਆਂ ਜਾਂਦੀਆਂ ਹਨ। ਪਰ ਕਈ ਘਰਾਂ ‘ਚ ਉਹ ਬੋਝ ਸਮਝੀ ਜਾਂਦੀ ਹੈ। ਅਹਿਸਾਨ ਫਰਾਮੋਸ਼ ਅਸੀਂ ਭੁੱਲ ਜਾਦੇਂ ਹਾਂ ਕਿ ਉਸਨੇ ਕਿੰਨੇ ਵਖਤਾਂ ਨਾਲ਼ ਸਾਨੂੰ ਪਾਲ਼ਿਆ ਹੈ। ਸਾਡੇ ਸਾਰੇ ਕਸ਼ਟ ਉਸ ਆਪਣੇ ਸੀਨੇ ‘ਤੇ ਜਰੇ ਹਨ। ਗਿੱਲੀ ਥਾਂਵੇਂ ਆਪ ਪੈ ਕੇ ਸਾਨੂੰ ਸੁੱਕੀ ਥਾਵੇਂ ਪਾਇਆ ਹੈ।

ਮਾਂ ਉਦੋ ਤੱਕ ਨਾ ਸੌਦੀ ਜਦੋ ਤੱਕ ਨੀਦ ਨਾ ਆਵੈ ਮੈਨੂੰ,
ਕਦੇ ਗਾਉਦੀ ਲੌਰੀਆ ਕਦੇ ਗੀਤ ਗਾ ਸੁਲਾਵੇ ਮੈਨੂੰ,
ਆਪ ਗਿੱਲੀ ਥਾਂ ਪੈ ਸੁੱਕੀ ਥਾਂ ਪਾਵੇ ਮੈਨੂੰ,
ਆਉ ਜਨਮ ਸਵਾਰ ਲਈਏ। ਆਉ ਬੇਬੇ ਨੂੰ ਹੁਣੇ ਪੁੱਛੀਏ ਬੇਬੇ ਤੈਨੂੰ ਕਿਸੇ ਦਵਾ-ਬੂਟੀ ਦੀ ਲੋੜ ਹੈ ਤਾਂ ਦੱਸ , ਤੈਨੂੰ ਕੋਈ ਦੁੱਖ ਤੇ ਨਹੀ ਮਾਂ?


ਤੇ ਉਸਦੀਆਂ ਸਾਰੀਆਂ ਲੋੜ੍ਹਾਂ ਪੂਰੀਆਂ ਹੋ ਜਾਣਗੀਆਂ ਤੇ ਉਹ ਸਾਡੇ ਸਾਰੇ ਦੁੱਖ ਲੈ ਲਵੇਗੀ।


ਕਿਉਂਕਿ ਉਹ ਮਾਂ ਹੈ, ਉਸਦੇ ਪੈਰਾਂ ਹੇਠ ਸੰਸਾਰ ਦੀ ਸਭ ਤੋਂ ਸੁੱਚੀ ਥਾਂ ਹੈ, ਉਹ ਸਿਰਾਂ ‘ਤੇ ਠੰਡੀ ਛਾਂ ਹੈ, ਸੰਸਾਰ ਦਾ ਸਭ ਤੋਂ ਸੁੱਚਾ ਹਰਫ਼ ਹੈ ਤੇ ਰੱਬ ਸੱਚੇ ਦਾ ਨਾਂਅ ਹੈ। ਤੇ.... ਸੰਸਾਰ ਦਾ ਸਾਰਾ ਕਾਗਜ਼ ਉਸਦੀ ਉਸਤਿਤ ‘ਤੇ ਲਾ ਦੇਈਏ ਤਾਂ ਵੀ ਕੁਝ ਨਹੀਂ।

ਮਾਂ ਦੀ ਮੈਂ ਕੀ ਸਿਫਤ ਕਰਾਂ,
ਮਾਂ ਤਾ ਸਂਘਣੀ ਛਾਂ ਦ ਦੋਸਤੋ,
ਦੁਨੀਆ ਦਾ ਹਰ ਰਿਸਤਾ ਬਦਲੇ
ਪਰ ਕਦੇ ਨਾ ਬਦਲੇ ਮਾਂ ਦੋਸਤੇ|ਰੱਬ ਤੋ ਇਹ ਦੁਆ ਕਰਿਉ,
ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ,
ਮਾਂ ਬਿਨ ਜੱਗ ਵੈਰੀ ਬਨ ਜਾਵੇ,
ਤੇ ਜੂਲਮ ਹੋਣ ਹਰ ਥਾਂ ਦੋਸਤੋ|

ਲੇਖਕ:maa
ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top