ਮਾਂ(maa)

saini2004

Elite
ਦੋਸਤੋ ..... ਅੱਜ ਮੈਂ ਜੋ ਤੋਹਾਨੂੰ ਦੱਸਣ ਜਾ ਰਿਹਾਂ, ਓਹ ਕਹਾਣੀ ਹੈ ਇੱਕ ਛੋਟੇ ਬੱਚੇ ਦੀ! ਇਸ ਬੱਚੇ ਦੀ ਮਾਂ ਇਸਨੂੰ ਡੇੜ ਸਾਲ ਦੀ ਉਮਰ ਵਿੱਚ ਕੱਲਾ ਛੱਡ ਕੇ ਕਿਤੇ ਦੂਰ ਚਲੀ ਗਈ ਹੈ! ਇਸ ਨੂੰ ਅਜੇ ਮਾਂ ਦੇ ਕਿਸੇ ਕਿਰਦਾਰ ਦਾ ਕੋਈ ਅੰਦਾਜਾ ਨਹੀਂ, ਪਰ ਜਦੋਂ ਇਹ ਬੱਚਾ ਕਰੀਬ ੫-੭ ਸਾਲ ਦਾ ਹੋ ਜਾਂਦਾ ਹੈ ਤਾਂ ਇਸ ਨੂੰ ਮਾਂ ਦੇ ਪਿਆਰ ਦਾ ਅਰਥ ਸਮਝ ਆਉਣ ਲੱਗ ਜਾਂਦਾ ਹੈ! ਇਹ ਬੱਚਾ ਆਪਨੇ ਛੋਟੇ ਬੇਲੀਆਂ ਨਾਲ ਉੱਠਦਾ, ਬਹਿੰਦਾ - ਖੇਡਦਾ, ਸੌਂਦਾ ਤੇ ਸਕੂਲ ਜਾਂਦਾ ਮਾਂ ਦੇ ਪਿਆਰ ਦੀ ਭੁੱਖ ਮਹਿਸੂਸ ਕਰਨ ਲੱਗ ਜਾਂਦਾ ਹੈ, ਪਰ ਫੇਰ ਵੀ ਇਹ ਬੱਚਾ ਬਿਨਾ ਕੁੱਜ ਬੋਲੇ ਹੀ ਸਭ ਕੁੱਜ ਦੇਖਦਾ ਰਹਿੰਦਾ ਹੈ! ਇੱਕ ਰਾਤ ਇਹ ਬੱਚਾ ਮਾਂ ਨੂੰ ਯਾਦ ਕਰਦਾ-ਕਰਦਾ ਸੌਂ ਜਾਂਦਾ ਹੈ! ਉਸ ਰਾਤ ਉਸਦੀ ਮਾਂ ਉਸ ਨੂੰ ਸੁਪਨੇ ਵਿੱਚ ਮਿਲਣ ਆਉਂਦੀ ਹੈ! ਅਗਲੇ ਦਿਨ ਓਹ ਬੱਚਾ ਖੇਡਣ ਵਾਲੀ ਜਗਾਹ ਤੇ ਚੁੱਪ-ਸ਼ਾਂਤ ਬੈਠਾ ਹੁੰਦਾ, ਤੇ ਉਸ ਦੇ ਬੇਲੀ ਆ ਕੇ ਉਸ ਦੀ ਚੁੱਪ ਦਾ ਕਾਰਨ ਪੁੱਛਦੇ ਨੇ ਤਾਂ ਓਹ ਆਪਣੇ ਨਿੱਕੇ-ਨਿੱਕੇ ਬੇਲੀਆਂ ਨੂੰ ਇੰਝ ਦੱਸਦਾ ਹੈ .............


ਯਾਰੋ ਰਾਤ ਮੈਨੂੰ ਇੱਕ ਸੁਪਨਾ ਆਇਆ, ਉਸ ਸੁਪਨੇ ਅਧੀ ਰਾਤ ਉਠਾਇਆ
ਪਰ ਕੋਈ ਉਸ ਨਾਲ ਗਿਲਾ ਨਹੀਂ, ਭਾਵੇਂ ਡਾਹਢੇ ਮੈਨੂੰ ਰਜ ਰਵਾਇਆ
ਉਸ ਸੁਪਨੇ ਨੂੰ ਫੇਰ ਮੈਂ
ਟੋਲਾ, ਸੀ ਉਸ ਨੇ ਮਾਂ ਨਾਲ ਮਿਲਾਇਆ
ਮਾਂ ਨਾਲ ਗੱਲਾਂ ਮੈਂ ਰ
ਕੀਤੀਆਂ, ਦੱਸੀਆਂ ਉਸ ਨੂੰ ਸਭ ਬੀਤੀਆਂ
ਓਹਨਾਂ ਗੱਲਾਂ ਦੇ ਵਿੱਚ ਦਰਦ ਸੀ ਬਹੁਤਾ, ਜੀਹਦੇ ਨਾਲ ਮੇਰੀ ਪ੍ਰੀਤ ਬਣ ਗਈ
ਓਹਨਾਂ ਦਰਦਾਂ ਨੇਂ ਮੇਰੀ ਕਲਮ ਚੁੱਕੀ, ਤੇ ਓਹ ਕਹਾਣੀ ਗੁਰਜੰਟ ਦਾ ਗੀਤ ਬਣ ਗਈ

ਬੇਗਾਨੀਆਂ ਨੂੰ ਵੇਖ ਹੀ ਮੈਂ ਖੁਸ਼ ਹੋਈ ਜਾਨਾ ਮਾਂ,
ਪਿਆਰ ਕਿੰਨਾ ਕਰਦੀਆਂ ਵਾਰੀ-ਵਾਰੀ ਜਾਨਾ ਮਾਂ,
ਗੱਲ ਇੱਕ ਪੜਦੇ ਵਾਲੀ ਅੱਜ ਤੈਨੂੰ ਦੱਸਾਂ ਮਾਂ,
ਰੋਣਾ ਤਾਂ ਮੈਨੂੰ ਵੀ ਆਉਂਦਾ, ਦਿਖਾਵੇ ਲਈ ਹੱਸਾਂ ਮਾਂ,
ਘੁੱਟ ਲੈ ਕੁਲਾਵੇ ਵਿੱਚ, ਜੱਫੀ ਬੇਲੀਆਂ ਨੂੰ ਰੋਜ਼ ਮਿਲੇ
ਦਸਦੇ ਕਲੇਜੇ ਬੜੀ ਠੰਡ ਪਾਉਂਦੀਆਂ
ਦੇਖਦਾ ਹਾਂ ਰੋਜ਼ ਮਾਵਾਂ, ਲਾਡ ਲਡਾਉਂਦੀਆਂ
ਘੁੱਟ ਕੇ ਪੁੱਤਾਂ ਨੂੰ ਨਾਲ, ਸੀਨੇ ਦੇ ਲਗਾਉਂਦੀਆਂ


ਸਕੂਲ ਲਈ ਸਵੇਰੇ ਆਪੇ ਤਿਆਰ ਮੈਂ ਤਾਂ ਹੁੰਦਾ ਮਾਂ,
ਬੇਲੀਆਂ ਨੂੰ ਮੇਰੇ ਨਹੀਂ ਫਿਕਰ ਕੋਈ ਹੁੰਦਾ ਮਾਂ,
ਉੱਠਾ ਕੇ ਸਵੇਰੇ ਦੁਧ-ਦਹੀਂ ਨੇਂ ਖਵਾਉਂਦੀਆਂ,
ਸਕੂਲ ਜਾਣੋ ਪਹਿਲਾਂ ਮਲ-ਮਲ ਕੇ ਨਵਾਉਂਦੀਆਂ,
ਮਰੋੜੀ ਰੋਟੀ ਹੱਥ ਵਿੱਚ ਖੜਾ ਮਾਂ ਮੈਂ ਤੱਕਦਾ
ਬੁਰਕੀਆਂ ਬਿਠਾ ਕੇ ਕੋਲ ਮੂਹਂ ਵਿੱਚ ਪਾਉਂਦੀਆਂ
ਦੇਖਦਾ ਹਾਂ ਰੋਜ਼ ਮਾਵਾਂ ਲਾਡ ਲਡਾਉਂਦੀਆਂ ..........


ਤੇਰੇ ਬਾਝੋਂ ਮਾਂ ਕਿੰਨਾ ਦੁਖ ਹਾਂ ਮੈਂ ਜਰਦਾ,
ਤੇਰੇ ਬਾਝੋਂ ਮਾਂ ਨਾਂ ਤਰਸ ਕੋਈ ਕਰਦਾ,
ਮੈਡਮ ਸਕੂਲੇ ਹੱਥ ਖੜੇ ਵੀ ਕਰਾਉਂਦੀ ਆ,
ਨਲਾਇਕ ਮੈਨੂੰ ਕਹਿ ਬਾਕੀਆਂ ਨੂੰ ਸਲ੍ਹਾਓਂਦੀ ਆ,
ਪਰ ਓਹ ਕੀ ਜਾਣੇ ਵਿੱਚ ਗੱਲ ਕੋਈ ਹੋਰ ਏ

ਮਾਵਾਂ ਹੀ ਤਾਂ ਕਨੋਂ ਫੜ੍ਹ ਕੇ ਪੜਾਉਂਦੀਆਂ
ਦੇਖਦਾ ਹਨ ਰੋਜ਼ ਮਾਵਾਂ, ਲਾਡ ਲਡਾਉਂਦੀਆਂ.........


ਫ਼ਰਿਯਾਦ ਮੇਰੀ ਸੁਨ ਯਾਰੋ, ਮਾਂ ਵੀ ਰਾਤੀ ਰੋ ਪਈ,
ਅੱਖ ਖੋਲ ਮੇਰੀ ਝੱਟ ਦੂਰ ਫੇਰ ਖੋ ਗਈ,
ਮੈਂ ਕੇਹਾ ਮਾਂ ਲੋਰੀ ਦੇ ਕੇ ਨੇਂ ਸਲਾਉਂਦੀਆਂ,
ਸੁੱਤੇ ਪਏ ਨੂੰ ਉੱਠਾ ਕੇ ਰਾਤੀ ਦੁਧ ਵੀ ਪਿਉਂਦੀਆਂ,
ਹੁਣ ਨਾਂ ਤੂ ਜਾ ਮਾਂ, ਕੋਲ ਮੇਰੇ ਆ ਮਾਂ
ਅੱਖੀਆਂ ਗੁਰਜੰਟ ਦੀਆਂ ਤੇਰੇ ਤੋਂ ਜਵਾਬ ਚੌਂਦੀਆਂ
ਦੇਖਦਾ ਹਾਂ ਰੋਜ਼ ਮਾਵਾਂ ਲਾਡ ਲਡਾਉਂਦੀਆਂ .........
ਘੁੱਟ ਕੇ ਪੁੱਤਾਂ ਨੂੰ ਨਾਲ ਸੀਨੇ ਦੇ ਲਗਾਉਂਦੀਆਂ ....... :(Writer:-
ਗੁਰਜੰਟ

there are some spelling mistakes..sorry for that


 

Attachments

  • maa.jpg
    maa.jpg
    31.3 KB · Views: 447
Last edited:

*Sippu*

*FrOzEn TeARs*
</3 ਅੱਖ ਖੋਲ ਮੇਰੀ ਝੱਟ ਦੂਰ ਫੇਰ ਖੋ ਗਈ,

tfs kuj heni kehn nu :-)
 
Top