ਆਪਣੀਆਂ ਅੱਖਾਂ ਨੂੰ ਚੁੰਨੀ ਨਾਲ ਪੂੰਝਦੀ ਹੋਈ

→ ✰ Dead . UnP ✰ ←

→ Pendu ✰ ←
Staff member
ਰਾਤ ਨੂੰ ਖੇਤ ਨੂੰ ਪਾਣੀ ਲਗਾ ਕੇ ਵਾਪਸ ਆਇਆ, ਹੱਥ-ਮੂੰਹ ਧੋਤਾ, ਵਿਹੜੇ 'ਚ ਮੰਜਾ ਡਾਹ ਕੇ ਰਸੋਈ ਵਿਚ ਫਿਰਦੀ ਮਾਂ ਨੂੰ ਆਵਾਜ਼ ਮਾਰੀ, 'ਮਾਂ ਲਿਆਈਂ ਕੇਰਾਂ ਰੋਟੀ, ਬਹੁਤ ਭੁੱਖ ਲੱਗੀ ਹੈ।' ਮਾਂ ਕੌਲੀ ਵਿਚ ਦਾਲ ਪਾ ਕੇ ਚਾਰ ਰੋਟੀਆਂ ਨੂੰ ਥਾਲ ਵਿਚ ਰੱਖ ਕੇ ਲੈ ਆਈ ਤੇ ਆਪ ਵੀ ਮੇਰੇ ਕੋਲ ਮੰਜੇ ਉਪਰ ਬੈਠ ਗਈ। ਮੈਨੂੰ ਰੋਟੀ ਖਾਂਦੇ ਨੂੰ ਟਿਕਟਿਕੀ ਲਗਾ ਕੇ ਦੇਖਣ ਲੱਗੀ। 'ਕੀ ਹੋਇਆ ਮਾਂ' ਮੈਂ ਮਾਂ ਵੱਲ ਬਿਨਾਂ ਦੇਖੇ ਰੋਟੀ ਦੀ ਬੁਰਕੀ ਮੂੰਹ ਵਿਚ ਪਾਉਂਦੇ ਨੇ ਕਿਹਾ, 'ਕੁਝ ਨਹੀਂ' ਕਹਿੰਦੀ ਹੋਈ ਮਾਂ ਮੇਰੇ
ਲਈ ਪਾਣੀ ਦਾ ਗਿਲਾਸ ਲੈਣ ਚਲੀ ਗਈ। ਪਾਣੀ ਲਿਆ ਕੇ ਉਹ ਫਿਰ ਮੇਰੇ ਕੋਲ ਬੈਠ ਗਈ। ਮੇਰੇ ਵੱਲ ਵੇਖ ਕੇ ਕਹਿੰਦੀ, 'ਪੁੱਤ ਤੁਸੀਂ ਕੱਪੜੇ ਆਲੇ ਦਾ ਹਿਸਾਬ ਕਰਤਾ ਸੀ?' 'ਕੋਈ ਨੀਂ ਕਰਦਾਂਗੇ' ਮੈਂ ਬੇਪ੍ਰਵਾਹੀ ਨਾਲ ਕਿਹਾ। 'ਜਰਨੈਲ ਆਇਆ ਸੀ, ਉਹਦੇ ਵੀ ਤੂੜੀਕਰਾਈ ਦੇ ਪੈਸੇ ਦੇਣੇ ਨੇ', ਮਾਂ ਨੇ ਫਿਰ ਕਿਹਾ। 'ਦੇ ਦੇਵਾਂਗੇ, ਭੱਜੇ ਤਾਂ ਨੀ ਜਾਂਦੇ ਕਿਤੇ, ਤੂੰ ਰੋਟੀ ਖਾ ਲੈਣ ਦੇ', ਮੈਨੂੰ ਖਿਝ ਜਿਹੀ ਚੜ੍ਹ ਗਈ ਮਾਂ ਦੀਆਂ ਗੱਲਾਂ ਨਾਲ। ਰੋਟੀ ਵੇਲੇ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਪੈਂਦੀ ਹੈ.... ਮਾਂ ਫੇਰ ਬੋਲ...ੀ, 'ਸੌਦਾ ਵੀ ਲਿਆਉਣ ਵਾਲਾ,ਨਾਲੇ ਉਹਦੇ ਪਿਛਲੇ ਪੈਸੇ ਦੇਣੇ ਨੇ...' ਮੈਨੂੰ ਪਤਾ ਨੀ ਕੀ ਹੋਇਆ, ਰੋਟੀ ਵਾਲਾ ਥਾਲ ਵਗ੍ਹਾ ਕੇ ਮਾਰਿਆ, ਦਾਲ ਡੁੱਲ੍ਹ ਗਈ... ਦੋ ਰੋਟੀਆਂ ਉਹ ਵੀ ਫਰਸ਼ 'ਤੇ ਗਿਰ ਗਈਆਂ। 'ਜਦੋਂ ਵੀ ਮੈਂ ਰੋਟੀ ਖਾਣ ਲਗਦਾ,ਤੂੰ ਆਹੀ ਰੰਡੀ ਰੋਣਾ ਸ਼ੁਰੂ ਕਰ ਦਿਆ ਕਰ।' ਮੇਰੀ ਆਵਾਜ਼ ਉੱਚੀ ਸੀ, ਮਾਂ ਨੂੰ ਮੈਂ ਭੱਜ-ਭੱਜ ਕੇ ਪੈ ਰਿਹਾ ਸੀ।... ਫੇਰ ਉਸੇ ਤਰ੍ਹਾਂ ਮੈਂ ਪੌੜੀਆਂ ਚੜ੍ਹ ਕੇ ਚੁਬਾਰੇ 'ਚ ਚਲਾ ਗਿਆ। ਜਾ ਕੇ ਬਿਸਤਰਾ ਵਿਛਾ ਕੇ ਪੈ ਗਿਆ। ਮੈਨੂੰ ਮਾਂ ਤੇ ਗੁੱਸਾ ਆ ਰਿਹਾ ਸੀ... ਕਮ ਸੇ ਕਮ ਰੋਟੀ ਤਾਂ ਚੈਨ ਨਾਲ ਖਾ ਲੈਣ ਦਿਓ ਬੰਦੇ ਨੂੰ...। ਹੋਰ ਹੀ ਪਿੱਟ ਸਿਆਪਾ ਸ਼ੁਰੂ ਕਰ ਲੈਂਦੀ ਹੈ।
15-20 ਮਿੰਟ ਬੀਤ ਗਏ... ਨੀਂਦ ਆ ਨਹੀਂ ਰਹੀ ਸੀ, ਦਿਮਾਗ ਸ਼ਾਂਤ ਨਹੀਂ ਹੋ ਰਿਹਾ ਸੀ। ਐਨੇ ਚਿਰ ਨੂੰ ਮੈਨੂੰ ਕਿਸੇ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਆਈ। ਮੈਂ ਗੇਟਵੱਲ ਪਿੱਠ ਕਰ ਲਈ, ਅੱਖਾਂ ਬੰਦ ਕਰ ਲਈਆਂ। ਮਾਂ ਨੇ ਗੇਟ ਖੋਲ੍ਹਿਆ, ਮੇਰੇ ਕੋਲ ਮੰਜੇ ਉਤੇ ਬੈਠ ਗਈ। ਸਿਰ ਵਿਚ ਪੋਲਾ-ਪੋਲਾ ਹੱਥ ਫੇਰਨ ਲੱਗੀ, 'ਉੱਠ ਪੁੱਤ ਰੋਟੀ ਖਾ ਲੈ... ਮਾਂ ਦੀ ਗੱਲ ਦਾ ਗੁੱਸਾ ਨੀ ਕਰੀਦਾ... ਉਠ ਮੇਰਾ ਸ਼ੇਰ ਪੁੱਤ, ਰੋਟੀ ਖਾ ਲੈ' ਮਾਂ ਨੇ ਫੇਰ ਕਿਹਾ। ਪਰ ਮੈਂ ਟੱਸ ਤੋਂ ਮੱਸ ਨਾ ਹੋਇਆ,ਅੱਖਾਂ ਬੰਦ ਕਰਕੇ ਪਿਆ ਰਿਹਾ।... ਮਾਂ ਮੇਰੇ ਵਾਲਾਂ ਵਿਚ ਉਂਗਲਾਂ ਫੇਰਦੀ ਰਹੀ ਮੈਨੂੰ ਉੱਠਣ ਨੂੰ ਕਹਿੰਦੀ ਰਹੀ...। ਪਰ ਜਦੋਂ ਮੈਂ ਨਾ ਉਠਿਆ ਤਾਂ ਮਾਂ ਨੇ ਰੋਟੀ ਵਾਲਾ ਥਾਲ ਮੇਰੇ ਸਿਰਹਾਣੇ ਰੱਖ ਕੇ ਇਕ ਲੰਮਾ ਹਓਕਾ ਲਿਆ ਤੇ ਆਪਣੀਆਂ ਅੱਖਾਂ ਨੂੰ ਚੁੰਨੀ ਨਾਲ ਪੂੰਝਦੀ ਹੋਈ ਪੌੜੀਆਂ ਉਤਰ ਗਈ। ਮੈਨੂੰ ਲੱਗਿਆ ਕਿ ਜਿਵੇਂ ਮਾਂਮਣਾਂ ਮੂੰਹੀਂ ਭਾਰ ਮੇਰੇ ਸਿਰਹਾਣੇ ਰੱਖ ਕੇ ਚਲੀ ਗਈ ਹੋਵੇ
 
Top