ਦੁਨੀਆਂ ਦੇ ਅੰਤ ਤੋਂ ਬਾਦ ਇਕ ਨਵੀ ਸ਼ੁਰਆਤ (ਕਹਾਣੀ)

Yaar Punjabi

Prime VIP
""ਦੁਨੀਆਂ ਦੇ ਅੰਤ ਤੋਂ ਬਾਦ ਇਕ ਨਵੀ ਸ਼ੁਰਆਤ (ਕਹਾਣੀ)
ਜਿਸ ਤਰਾਂ ਆਪ ਜਾਣਦੇ ਹੀ ਹੋ ਕੇ ਮੋਮਬਤੀ ਜਦੋਂ ਬੁਝਦੀ ਹੈ ਜਦੋਂ ਮੋਮਬਤੀ ਆਪਣੇ ਅੰਤਿਮ ਚਰਮ ਵਿਚ ਹੁੰਦੀ ਹੈ ਓਹ ਬਹੁਤ ਵੱਡੀ ਲਾਟ ਪੈਦਾ ਕਰਦੀ ਹੈ ਤੇ ਅੰਤ ਵਿਚ ਲਾਟ ਵੀ ਬੁਝ ਜਾਂਦੀ ਹੈ ਤੇ ਮੋਮਬਤੀ ਵੀ ਖਤਮ ਹੋ ਜਾਂਦੀ ਹੈ ਇਸੇ ਤਰਾਂ ਇਹ ਕਹਾਣੀ ਦੁਨੀਆਂ ਦੇ ਖਤਮ ਹੋਣ ਦੀ ਹੈ ਇਹ ਕਹਾਣੀ ਓਸ ਵੇਲੇ ਦੀ ਹੈ ਜਦੋਂ ਕਲਜੁਗ ਆਪਨੇ ਅੰਤ ਤੇ ਸੀ ਭੁਖ ਮਰੀ ਇਥੋਂ ਤਕ ਫੈਲ ਚੁਕੀ ਸੀ ਕੇ ਭੁਖ ਵਿਚ ਮਨੁਖ ਮਨੁਖ ਨੂੰ ਖਾਣ ਲੱਗ ਪਿਆ ਸੀ ਇਹ ਕਹਾਣੀ ਸਾਲ ੨੦੯੦ ਦੀ ਹੈ ਹਰ ਇਕ ਮੁਲਕ ਵਿਚ ਪੇਟ੍ਰੋਲ ਦੀ ਘਾਟ ਕਰਕੇ ਲੋਕੀ ਮੁੜ ਸਾਇਕਲ ਰੇਹੜੀਆਂ ਤੇ ਆ ਗਏ ਸਨ ਕਿਸੇ ਦਾ ਕੋਈ ਦੀਨ ਈਮਾਨ ਨਈ ਰਹ ਗਿਆ ਸੀ ਕਈ ਮੁਲਕਾਂ ਨੇ ਆਪਸੀ ਲੜਾਈਆਂ ਵਿਚ ਇਕ ਦੁੱਜੇ ਉਪਰ ਪ੍ਰਮਾਣੁ ਹਮਲੇ ਕਰ ਕੇ ਦੇਸ ਦੇ ਦੇਸ ਉਜਾੜ ਲਏ ਸਨ ਓਹਨਾ ਮੁਲਕਾਂ ਵਿਚ ਪ੍ਰਮਾਣੁ ਗੈਸ ਦੇ ਫੈਲੇ ਹੋਏ ਕਰਕੇ ਜੀਵਨ ਸੰਭਵ ਨਹੀ ਰਿਹ ਗਿਆ ਸੀ ਦੁਨੀਆਂ ਦੀ ਆਵਾਦੀ ਇਥੋਂ ਤੱਕ ਵਧ ਚੁਕੀ ਸੀ ਕੇ ਇਕ ਇਕ ਕਮਰੇ ਵਿਚ ੨੫- ੨੫ ਲੋਕਾਂ ਨੂੰ ਰਿਹਣਾ ਪੈ ਰਿਹਾ ਸੀ ਇਕ ਸਮਾ ਏਹੋ ਜਿਹਾ ਆਇਆ ਕੇ ਆਪਨੇ ਆਪ ਨੂ ਸੰਤ ਰੱਬ ਦਾ ਰੂਪ ਕਹਾਉਣ ਵਾਲੇ ਬਾਬਿਆਂ ਸੰਤਾਂ ਕਰਕੇ ਲੋਕਾਂ ਦਾ ਸੰਤਾਂ ਤੋਂ ਤਾ ਕੀ ਰੱਬ ਤੋਂ ਵਿਸ਼ਵਾਸ਼ ਉਠ ਗਿਆ ਸੀ ਪ੍ਰਮਾਣੁ ਸ਼ਕਤੀ ਨਾਲ ਪੈਦਾ ਕਿੱਤੀ ਜਾ ਰਹੀ ਬੀਜਲੀ ਦੀ (ਪ੍ਰਮਾਣੁ) ਵੇਸਟ ਕਰਕੇ ਸਮੁੰਦਰ ਦਾ ਪਾਣੀ ਬਿਲਕੁਲ ਦੁਸ਼ਟ ਹੋ ਗਿਆ ਸੀ ਜਿਸ ਕਰਕੇ ਸਮੁੰਦਰ ਵਿਚ ਰਿਹਣ ਵਾਲੇ ਜੀਵ ਖਤਮ ਹੋ ਗਏ ਮਰ ਚੁਕੇ ਸਨ ਗੱਡੀਆਂ ਇੰਜਣਾ ਦੇ ਧੁਏਂ ਪ੍ਰਮਾਣੁ ਧੁਏਂ ਤੋਂ ਵਾਤਾਵਰਨ ਅਤੇ ਥਾਂ ਥਾਂ ਤੇ ਲੱਗੇ ਸੰਚਾਰ ਯੰਤਰਾਂ ਤੋਂ ਨਿਕਲਣ ਵਾਲੀਆਂ ਤਰੰਗਾਂ ਨੇ ਪੰਛੀਆਂ ਨੂੰ ਬਹੁਤ ਪ੍ਰਭਾਵਿਤ ਕਿੱਤਾ ਜਿਸ ਨਾਲ ਪੰਛੀਆਂ ਦਾ ਵੀ ਅਸਮਾਨ ਵਿਚ ਕੋਈ ਨਾਮੋਹ ਨਿਸ਼ਾਨ ਨਹੀ ਰਿਹਾ ਅਮੀਰ ਲੋਕਾਂ ਦੇ ਘਰਾਂ ਵਿਚ ਵਾਤਾਵਰਨ ਸਾਫ਼ ਰਖਣ ਦੀਆਂ ਤਕਨੀਕਾਂ ਆ ਗਈਆਂ ਸਨ ਜਿਸ ਕਰਕੇ ਓਹਨਾ ਦੀ ਜਿੰਦਗੀ ਵਧੀਆ ਢੰਗ ਨਾਲ ਨਸ਼ਰ ਹੋ ਰਹੀ ਸੀ! ਪ੍ਰਮਾਣੁ ਸ਼ਕਤੀ ਨੈ ਧਰਤੀ ਵਿਚਲੇ ਪਾਣੀ ਤੇ ਵੀ ਬਹੁਤ ਅਸਰ ਕਿੱਤਾ ਜਿਸ ਨੂੰ ਪੀਣ ਵਾਲਾ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਕੇ ਮਰਨ ਲੱਗਾ ਸਾਫ਼ ਪਾਣੀ ਦੀਆਂ ਕੀਮਤਾਂ ਨੇ ਅਸਮਾਨ ਨੂੰ ਛੂਹ ਲਿਆ ਅਮੀਰੜੇ ਲੋਕ ਪਾਣੀ ਦਾ ਵਪਾਰ ਕਰਨ ਲੱਗ ਪਏ ਧੀਆਂ ਭੈਣ ਦੀ ਇੱਜ਼ਤ ਸੇਫ ਨਾ ਰਹੀ! ਲੋਕੀ ਹਵਸ਼ ਵਿਚ ਆ ਕੇ ਆਪਣੀ ਧੀਆਂ ਭੈਣ ਨਾਲ ਬਲਾਤਕਾਰ ਕਰਨ ਲੱਗੇ ਸਿੰਗਰਾਂ ਫਿਲਮ ਬਨਾਉਣ ਵਾਲੀਆਂ ਨੇ ਨਾਟਕਕਾਰਾਂ ਨੇ ਅਸ਼੍ਲੀਲਤਾ ਨੂੰ ਖੂਬ ਜੱਗ ਜਾਹਰ ਕਿੱਤਾ! ਲੋਕਾਂ ਲਈ ਧੀਆਂ ਭੈਣ ਦੇ ਰਿਸ਼ਤਿਆਂ ਦੀ ਕੋਈ ਕਦਰ ਨਈ ਰਿਹ ਗਈ ਸੀ ਸੋੰਨੇ ਦੇ ਬਦਲੇ ਰੋਟੀ ਮਿਲਣ ਲੱਗ ਪਈ ਸੀ ਵਿਗਿਆਨ ਆਪਣੀਆਂ ਕਰਣੀਆਂ ਕਥਨੀਆਂ ਕਰਕੇ ਚਿੰਤਾ ਵਿਚ ਸੀ ਲੋਕਾਂ ਦੇ ਘਰਾਂ ਦਾ ਗੰਦ ਸੁੱਟਣ ਲਈ ਥਾਂ ਨਹੀ ਸੀ ਮਿਲਦੀ ਗੰਦਗੀ ਹੋਣ ਕਰਕੇ ਕੁਝ ਲੋਕਾਂ ਨੂੰ ਕਈ ਭਿਆਨਕ ਬਿਮਾਰੀਆਂ ਲੱਗ ਗਈਆਂ ਸਨ ਪਾਣੀ ਦੇ ਪ੍ਰਦੂਸ਼ਿਤ ਹੋਣ ਕਰਕੇ ਜਾਨਵਰ ਮਰਨ ਲੱਗ ਪਏ ਸਨ ਤੇ ਭੁਖ ਮਰੀ ਵਿਚ ਲੋਕ ਹਰ ਇਕ ਤਰਾਂ ਦੀ ਚੀਜ਼ ਖਾਂ ਲੱਗ ਪਏ ਸਨ ਇਕੋ ਏਹੋ ਜਿਹਾ ਸਮਾ ਆ ਗਿਆ ਜਾਨਵਰ ਵੀ ਮਿਲਨੇ ਬੰਦ ਹੋ ਗਏ ਫੇਰ ਮਨੁਖ ਮਨੁਖ ਨੂ ਖਾਨ ਲੱਗ ਪਿਆ ਵਾਤਾਵਰਨ ਖਰਾਬ ਹੋਣ ਕਰਕੇ ਜਿਹੜਾ ਮੀਹ ਪੈਂਦਾ ਸੀ ਓਸ ਦਾ ਪਾਣੀ ਵੀ ਪੂਰੀ ਤਰਾਂ ਪ੍ਰਦੂਸ਼ਿਤ ਹੁੰਦਾ ਸੀ ਇਸੇ ਤਰਾਂ ਸਮਾ ਗੁਜਰਦਾ ਰਿਹਾ ਅੰਤ ਵਿਚ ਇਕ ਐਸਾ ਸਮਾ ਆ ਗਿਆ ਅਮੀਰਾਂ ਕੋਲ ਵੀ ਕੁਝ ਦੇਣ ਲੈਣ ਨੂੰ ਨਹੀ ਰਿਹ ਗਿਆ ਓਹਨਾ ਕੋਲ ਕੁਝ ਉਗਾ ਕੇ ਖਾਨ ਲਈ ਬੀਜ ਤੱਕ ਨਈ ਰਹੇ ਮੁਲਕਾਂ ਦੀਆਂ ਲੜਾਈਆਂ ਤੋਂ ਲੜਾਈਆਂ ਛੋਟੇ ਪਧਰ ਤੇ ਰਿਹ ਚੁਕੀਆਂ ਸਨ ਅਮੀਰ ਲੋਕ ਇਕ ਦੁੱਜੇ ਤੇ ਹਮਲਾ ਕਰ ਕੇ ਰੋਟੀ ਖੋਹਾਂ ਪਿਛੇ ਲੜ੍ਹਨ ਲੱਗ ਪਏ! ਓਹ ਸਮਾਂ ਇਦਾਂ ਦਾ ਸੀ ਕੇ ਭੁਖਮਰੀ ਨਾਲ,ਪ੍ਰਮਾਣੁ ਵਾਤਾਵਰਨ ਕਰਕੇ ਦੁਨੀਆਂ ਖਤਮ ਹੋ ਚੁਕੀ ਸੀ ਉਸ ਸਮੇ ਕੇਵਲ ਤੇ ਕੇਵਲ ਸਭ ਪਾਸੇ ਹਡੀਆਂ ਦੇ ਪਿੰਜਰ ਦਿਖਾਈ ਦੇਣ ਲੱਗੇ ਜਮੀਨਾਂ ਜੈਦਾਤਾ ਵੇਹ੍ਲੀਆਂ ਹੋ ਗਈਆਂ ਜਿਹੜੇ ਅਖੀਰਲੇ ਸਮੇ ਤਕ ਬਚੇ ਓਹਨਾ ਕੋਲ ਜਮੀਨਾ ਜਾਏਦਾਤਾਂ ਸਭ ਕੁਝ ਸੀ ਬਸ ਇਕ ਰੋਟੀ ਤੇ ਪਾਣੀ ਨੂੰ ਛਡ ਕੇ ਅਖੀਰ ਚ ਓਹ ਵੀ ਮਰ ਗਏ ਤੇ ਕੁਦਰਤ ਨੇ ਇਕ ਵੱਡਾ ਭੂਚਾਲ ਲੈ ਆ ਕੇ ਧਰਤੀ ਨੂੰ ਫਿਰ ਸਾਫ਼ ਸੁਥਰੀ ਥਾਂ ਵਿਚ ਬਦਲ ਦਿੱਤਾ ਤੇ ਫੇਰ ਨਵੇਂ ਸਿਰੇ ਤੋਂ ਮਨੁਖ ਦਾ ਤੇ ਹਰ ਇਕ ਜੀਵ ਚੀਜ਼ ਦਾ ਜਨਮ ਹੋਇਆ ਤੇ ਅੱਜ ਈਸਵੀ ੦੫੪੪ ਵਿਚ ਸਾਨੂੰ ਓਹਨਾ ਜੀਵਾਂ ਮਨੁਖਾਂ ਦੇ ਤਲਛਟ ਪਹਾੜਾ ਵਿਚੋਂ ਸਾਨੂ ਮਿਲਦੇ ਹਨ ..
 
Top