ਇਕ ਸੁਪਨਾ

Yaar Punjabi

Prime VIP
ਮੁੰਬਈ ਦੀਆਂ ਬਹੁਤ ਸਾਰੀਆਂ ਗਲੀਆਂ ਵਿਚ ਹੁਣ ਰਾਤ ਨੂੰ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਪੇਜ਼ ਥ੍ਰੀ ਫਿਲਮ ਚੰਗੀ ਲਗੀ | ਵਿਸ਼ਾ ਵੀ ਚੰਗਾ ਸੀ ਫਿਲਮ ਦਾ ਸ਼ੋਅ ਦੋਬਾਰਾ ਲਗੀ ਕਰਕੇ ਵੇਖ ਕੇ ਘਰ ਆ ਰਿਹਾ ਸਾਂ | ਇਕ ਖੁਲੀ ਜਿਹੀ ਗਲੀ ਵਿਚ ਕਾਫੀ ਲਾਈਟਾਂ ਲਗੀਆਂ ਸਨ ਸ਼ਾਇਦ ਕਿਸੇ ਫਿਲਮ ਦੀ ਸ਼ੂਟਿੰਗ ਚਲ ਰਹੀ C | ਅਕਸਰ ਫਿਲਮਾਂ ਦੀ ਸ਼ੂਟਿੰਗ ਭਾਰਤੀ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ ਸੋ ਪੰਜਾਬੀ ਖੂਨ ਨੇ ਹਨੇਰੇ ਦਾ ਡਰ ਲਾਹ ਕੇ ਸ਼ੂਟਿੰਗ ਵੇਖਣ ਦਾ ਮਨ ਬਣਾਇਆ | ਕੋਲ ਗਿਆ ਸੀ ਕਿ ਤਾੜੀਆਂ ਵੱਜਣ ਲਗੀਆਂ ਓਹ ਸਭ ਜਿਵੇਂ ਮੇਰਾ ਹੀ ਇੰਤਜ਼ਾਰ ਕਰ ਰਹੇ ਸੀ | ਬੜੀ ਸੋਹਣੀ ਸ੍ਟੇਜ਼ ਬਣੀ ਸੀ | ਸਾਹਮਣੇ ਲੋਕ ਵੀ ਬੈਠੇ | ਮੇਰੇ ਦਿਮਾਗ ਨੇ ਸਵਾਲਾਂ ਦੇ ਢੇਰ ਲਾ ਦਿਤੇ | ਅਚਾਨਕ ਇਕ ਆਵਾਜ ਆਈ " " ਮਿਸਟਰ ਸਿੰਘ ਸਾਡਾ ਏ ਪ੍ਰੋਗਰਾਮ ਕੇ ਬੀ ਸੀ ਵਰਗਾ ਹੈ ਤੁਸੀਂ ਸਾਡੇ ਸਿਰਫ ਤਿੰਨ ਸਵਾਲਾਂ ਦਾ ਜਵਾਬ ਦੇਣਾ ਹੈ |ਬਦਲੇ ਵਿਚ ਤੁਸੀਂ ਜਿੰਦਗੀ ਦਾ ਇਕ ਅਜਿਹਾ ਅਹਿਸਾਸ ਪਾਓਗੇ ਕਿ ਦੋਬਾਰਾ ਤੁਸੀਂ ਦੁਖੀ ਨਹੀ ਹੋ ਸਕਦੇ " | ਮੈਂ ਕੁਝ ਹੋਰ ਸੋਚਦਾ ਇਕ ਬਹੁਤ ਖੂਬਸੂਰਤ ਮੁਟਿਆਰ ਮੇਰੇ ਸਾਹਮਣੇ ਵਾਲੀ ਸੀਟ ਤੇ ਬੈਠ ਗਈ | ਓਹ ਬੋਲੀ "" ਕੀ ਤੁਸੀਂ ਜਵਾਬ ਦੇਣ ਲਈ ਤਿਆਰ ਹੋ ""| "ਹਾਂਜੀ ਮੈਂ ਤਿਆਰ ਹਾਂ "|
ਮੈਨੂੰ ਜਿਵੇਂ ਹੋਰ ਕੁਝ ਸੋਚਣਾ ਚੰਗਾ ਨਹੀ ਲਗ ਰਿਹਾ ਸੀ |
""ਪਹਿਲਾ ਸਵਾਲ : "ਆਹ ਤਸਵੀਰ ਵੇਖੋ ਤੇ ਦਸੋ ਏਸ ਵਿਚ ਜੋ ਕਬਰ ਦੀ ਫੋਟੋ ਹੈ ਓਹ ਕਿਸਦੀ ਹੈ" |
ਓਹਨੇ ਸਕਰੀਨ ਤੇ ਇਕ ਫੋਟੋ ਵੱਲ ਇਸ਼ਾਰਾ ਕੀਤਾ ਫਿਰ ਬੋਲੀ "" ਇਹ ਅਮੀਰ ਦੀ ਹੈ ਜਾਂ ਗਰੀਬ ਦੀ, ਫਕੀਰ ਦੀ ਹੈ ਪਾਪੀ ਦੀ "|
ਮੈਂ ਬੜੀ ਕੋਸ਼ਿਸ਼ ਕੀਤੀ ਕਿ ਫੋਟੋ ਵਿਚੋਂ ਕੁਝ ਪਤਾ ਲਗੇ ਪਰ ਅਖੀਰ ਮੈਨੂੰ ਕਹਿਣਾ ਪਿਆ ""ਇਹ ਤਾਂ ਕਿਸੇ ਦੀ ਵੀ ਹੋ ਸਕਦੀ |ਆ ਜਾਣਾ ਤਾਂ ਸਭ ਨੇ ਮਿੱਟੀ ਵਿਚ ਹੀ ਹੈ "
ਮੇਰੀ ਗੱਲ ਤੇ ਓਹ ਹੱਸ ਪਈ ""ਦੂਜਾ ਸਵਾਲ :"
ਮੇਰੇ ਕੋਲ ਆਹ ਖੂਨ ਦੀਆਂ ਸ਼ੀਸ਼ਿਆਂ ਨੇ ਇਹ ਤੁਸੀਂ ਦਸਣਾ ਏ ਕਿ ਇਸ ਵਿਚ ਕਿਹੜੀ ਕਿਹੜੀ ਜਾਤ ਤੇ ਧਰਮ ਦੇ ਲੋਕਾਂ ਦਾ ਖੂਨ ਏ" |
ਮੈਂ ਕੁਝ ਸੋਚ ਕੇ ਕਿਹਾ "
ਵੇਖੋ ਜੀ ! ਹੁਣ ਮੈਨੂੰ ਕਿਵੇਂ ਪਤਾ ਲਗੇ | ਖੂਨ ਦਾ ਰੰਗ ਤਾਂ ਸਭਦਾ ਈ ਲਾਲ ਏ " |
ਇਸ ਵਾਰ ਲੋਕ ਵੀ ਹੱਸ ਪਏ |
" ਤੀਜਾ ਸਵਾਲ : ""
ਦੁਨੀਆਂ ਵਿਚ ਸਭ ਤੋਂ ਚੰਗਾ ਧਰਮ ਕਿਹੜਾ "?
ਮੈਂ ਸਿਰ ਸਿਧਾ ਕਰ ਕੇ ਕਿਹਾ ""ਮੇਰਾ ""|
ਇਸ ਵਾਰ ਕੋਈ ਕੁਝ ਨਾ ਬੋਲਿਆ |ਸਭ ਇਕ ਇਕ ਕਰਕੇ ਹਨੇਰੇ ਵਿਚ ਚਲੇ ਗਏ ਸਿਰਫ ਉਸ ਸੋਹਣੀ ਕੁੜੀ ਨੂੰ ਛੱਡ ਕੇ | ਉਹਨੇ ਮੇਰੇ ਵੱਲ ਵੇਖ ਕੇ ਹਸਨਾ ਸ਼ੁਰੂ ਕਰ ਦਿੱਤਾ | ਉਹ ਐਨਾ ਹੱਸ ਰਹੀ ਸੀ ਜਿਵੇਂ ਕੋਈ ਪਾਗਲ |
ਹਸਦੀ ਹਸਦੀ ਬੋਲੀ ""ਤੁਸੀਂ ਵੀ ਬਹੁਤ ਸਾਰੇ ਲੋਕਾਂ wang ਹਾਰ ਗਏ | ਮੇਰਾ ਨਾਂ ਏ "ਇਨਸਾਨੀਅਤ" ਇਹ ਪ੍ਰੋਗਰਾਮ ਹੈ ਕੁਦਰਤ ਦਾ | ਇਥੇ ਬੈਠੇ ਲੋਕ ਮੇਰੇ ਸੀ ਜਿੰਨਾਂ ਨੂੰ ਤੁਸੀਂ ਵੀ ਜਾਣਦੇ ਹੋ , ਨਾਨਕ, ਕ੍ਰਿਸ਼ਨ, ਈਸਾ, ਮੁਹੰਮਦ, ਭਗਤ ਸਿੰਘ , ਭਗਤ ਪੂਰਨ ਸਿੰਘ ਮਦਰ ਟੈਰੇਸਾ ਤੇ ਹੋਰ ਹਜ਼ਾਰਾਂ ਹੀ ਇਹ ਸਭ ਮੇਰੇ ਹੀਰੇ ਨੇ | | ਇਹਨਾਂ ਨੇ ਜੋ ਵੀ ਕੀਤਾ ਇਨਸਾਨੀਅਤ ਲਈ ਕੀਤਾ | ਦੁਖ ਤਸੀਹੇ ਝਲੇ ਤਾਂ ਇਨਸਾਨੀਅਤ lyi |
ਤੁਹਾਡੇ ਅਹਿੰਕਾਰ ਨੇ ਸਭ ਨੂੰ ਦੁਖ ਦਿਤਾ | ਇਹ ਸੂਰਜ ਇਹ ਚੰਦ੍ਰਮਾ ਹਵਾ ਪਾਣੀ ਫੁੱਲ ਰੁਖ ਸਭ ਸੀ ਇਥੇ " " | ਓਹ ਲਗਾਤਾਰ ਬੋਲੀ ਜਾ ਰਹੀ ਸੀ ਤੇ ਮੈਂ ਸ਼ਰਮ ਨਾਲ ਸਿਰ ਨੀਵਾਂ ਕਰਕੇ ਸੁਣੀ ਜਾ ਰਿਹਾ ਸੀ | ਇਹ ਇਕ ਸੁਪਨਾ ਸੀ ਜੋ ਰਾਤ ਕਿਸੇ ਗਲੀ ਵਿਚ ਲਾਈਟਾਂ ਵੇਖ ਕੇ ਨੀਂਦ ਵਿਚ ਘੁੰਮ ਰਿਹਾ ਸੀ |||
 
Top