ਰਖੜੀ ਦਾ ਤਿਓਹਾਰ ?

  • Thread starter userid97899
  • Start date
  • Replies 5
  • Views 9K
U

userid97899

Guest
ਕੁਝ ਹੀ ਦਿਨਾ ਤਕ ਰਖੜੀ ਦਾ ਤਿਓਹਾਰ ਆਉਣ ਵਾਲਾ ਹੈ ..ਕੀ ਇਸ ਤਿਓਹਾਰ ਦਾ ਸਿਖਾਂ ਨਾਲ ਕੋਈ ਸਬੰਧ ਹੈ ?
?ਰੱਖੜੀ ਇੱਕ ਪੁਰਾਤਨ ਬ੍ਰਾਹਮਣੀ ਤਿਉਹਾਰ ਹੈ। ਇਸ ਦਾ ਮੂਲ ਨਾਮ 'ਰਖਸ਼ਾ ਬੰਧਨ' ਭਾਵ 'ਰਖਿਆ (ਰਖ਼ਸ਼ਾ) ਦਾ ਬੰਧਨ' ਹੈ।'ਰਖਸ਼ਾ ਬੰਧਨ' ਦਾ ਪੰਜਾਬੀ ਰੂਪ 'ਰੱਖੜੀ' ਹੈ। ਭੈਣ, ਅਪਣੇ ਵੀਰ ਦੀ ਗੁੱਟ 'ਤੇ 'ਰੱਖੜੀ' ਬਨ੍ਹ ਕੇ, ਹਰ ਸਾਲ ਵੀਰ ਤੋਂਂ ਅਪਣੀ ਰਖਿਆ ਦਾ ਪ੍ਰਣ ਲੈਂਦੀ ਹੈ। ਇਸ ਤਿਉਹਾਰ ਦਾ ਅਰੰਭ ਕਦੋਂ ਅਤੇ ਕਿਸਤਰ੍ਹਾਂ ਹੋਇਆ, ਇਸ ਬਾਰੇ ਠੀਕ ਪਤਾ ਨਹੀਂ ਲਗਦਾ। ਚੂੰਕਿ ਹਰ ਕਿਸੇ ਤਿਉਹਾਰ ਜਾਂ ਰੀਤੀ ਰਿਵਾਜ ਦਾ ਸੰਬੰਧ ਕਿਸੇ ਵਿਸ਼ੇਸ਼ ਸਮਾਜ, ਵਿਚਾਰਧਾਰਾ ਅਥਵਾ ਧਰਮ ਨਾਲ ਜ਼ਰੂਰ ਹੁੰਦਾ ਹੈ। ਤਾਂ ਤੇ ਜਦੋਂ ਵਿਚਾਰਧਾਰਾ ਪਖੋਂ ਇਸ ਨੂੰ ਘੋਖਿਆ ਜਾਵੇ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਇਹ ਤਿਉਹਾਰ ਉਸੇ ਹੀ ਵਿਚਾਰਧਾਰਾ ਦੀ ਉਪਜ ਹੈ ਜਿੱਥੇ ਇੱਸਤਰੀ ਵਰਗ ਨੂੰ ਹਰ ਪਖੋਂ ਪੁਰਸ਼ ਆਸ਼ਰਤ, ਉਸਦੇ ਅਧੀਨ,'ਅਬਲਾ' ਜਾਂ ਅਪਣੀ ਰਖਿਆ ਦੇ ਅਯੋਗ ਅਤੇ ਕਮਜੋਰ ਹੀ ਸਾਬਤ ਕੀਤਾ ਗਿਆ ਹੈ। ਇਸ ਤਿਉਹਾਰ ਦੇ ਬ੍ਰਾਹਮਣੀ ਤਿਉਹਾਰ ਹੋਣ ਦਾ ਇਕ ਹੋਰ ਵੱਡਾ ਸਬੂਤ ਇਹ ਵੀ ਹੈ ਕਿ ਤਿਉਹਾਰ ਸਮੇਂ ਹਰ ਸਾਲ ਬ੍ਰਾਹਮਣ ਵਰਗ ਦੇ ਹੀ ਕੁਝ ਲੋਕ ਹੱਥਾਂ ਵਿਚ ਰੱਖੜੀਆਂ, ਮੌਲੀਆਂ ਪੱਕੜੇ ਘਰ ਘਰ ਪਹੁੰਚਦੇ ਅਤੇ ਰੱਖੜੀਆਂ ਬਨ੍ਹ ਕੇ ਬਦਲੇ ਵਿਚ ਦਾਨ-ਦੱਛਨਾ ਲੈਂਦੇ ਨਜ਼ਰ ਆਊਂਦੇ ਹਨ।ਵੈਸੇ ਤਾਂ ਪੁਰਖ ਪ੍ਰਧਾਨ ਸਮਾਜ ਨੇ ਸੰਸਾਰ ਪੱਧਰ ਤੇ ਇੱਸਤਰੀ ਜਗਤ ਨੂੰ ਕਦੇ ਵੀ ਬਰਾਬਰੀ ਨਹੀਂ ਦਿੱਤੀ। ਫ਼ਿਰ ਵੀ ਇੱਸਤਰੀ ਨੂੰ ਦੇਵੀਆਂ ਕਹਿਨ ਵਾਲੇ ਬ੍ਰਾਹਮਣੀ ਸਮਾਜ ਦੀ ਜੇਕਰ ਇਸ ਪਖੋਂ ਚੀਰ ਫਾੜ ਕੀਤੀ ਜਾਵੇ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਇਸਤਰੀ ਵਰਗ ਦਾ ਜਿੱਤਨਾ ਸ਼ੋਸ਼ਨ ਇਸ ਸਮਾਜ ਨੇ ਕੀਤਾ ਹੈ ਸੰਸਾਰ ਦੇ ਹੋਰ ਕਿਸੇ ਵਰਗ ਨੇ ਨਹੀਂ ਕੀਤਾ। ਰੀਤੀ-ਰਿਵਾਜ, ਧਾਰਮਕ ਤਿਉਹਾਰ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਸਗ਼ਣ-ਅਪਸਗਣ, ਵਹਿਮ-ਭਰਮ ਘੜ੍ਹਕੇ ਇੱਸਤਰੀ ਨੂੰੂ ਉਸਦੇ ਜਨਮ ਤੋਂ ਹੀ ਮਾਨੋ ਗੁਲਾਮੀ ਦੀ ਜੱਕੜ ਵਿਚ ਦਬੋਚਿਆ ਗਿਆ ਹੈ। ਧਰਮ ਦੇ ਨਾਮ ਹੇਠ ਰਚੇ ਗਏ ਅਜੇਹੇ ਹੀ ਤਿਉਹਾਰਾਂ ਵਿਚੋ ਰੱਖੜੀ ਵੀ ਇਕ ਤਿਉਹਾਰ ਹੈ। ਜਿਉਂ ਜਿਉਂ ਅਗੇ ਚਲਾਂਗੇ ਇਹ ਵਿਸ਼ਾ ਅਪਣੇ ਆਪ ਪੂਰੀ ਤਰ੍ਹਾਂ ਸਪਸ਼ੱਟ ਹੁੰਦਾ ਜਾਵੇਗਾ।

ਬ੍ਰਾਹਮਣੀ ਸਮਾਜ ਅੰਦਰ ਇਸਤਰੀ ਵਰਗ ਦੇ ਮੁਕਾਬਲੇ ਹਰ ਪਖੋਂ ਪੁਰਸ਼ ਵਰਗ ਨੂੰ ਹੀ ਉੱਤਮਤਾ ਪ੍ਰਾਪਤ ਹੈ। ਇਸਤਰੀ ਵਰਗ ਅਪਣੇ ਆਪ ਨੂੰ ਹਰ ਸਮੇਂ ਕਮਜ਼ੋਰ ਮਹਿਸੂਸ ਕਰੇ ਇਸ ਵਾਸਤੇ ਕੇਵਲ ਰੱਖੜੀ ਹੀ ਨਹੀਂ ਹੋਰ ਵੀ ਕਾਫ਼ੀ ਤਿਉਹਾਰ ਅਤੇ ਰੀਤੀ ਰਿਵਾਜ ਘੜੇ ਗਏ ਹਨ। ਜੇਕਰ ਇਸ ਸਾਰੇ ਪੱਖ ਦੇ ਵੇਰਵੇ ਵਿਚ ਜਾਵੀਏ ਤਾਂ ਸਭ ਕੁਝ ਉੱਘੜ ਕੇ ਸਾਹਮਣੇਇਸਤਰੀ ਵਰਗ ਨੂੰ ਜੇਕਰ ਕਿਸੇ ਬਰਾਬਰੀ ਦਿੱਤੀ ਹੈ ਤਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ। ਇਤਿਹਾਸ ਦੇ ਪੰਨਿਆਂ ਤੇ ਇਸਤੋਂ ਪਹਿਲਾਂ ਕਿੱਧਰੇ ਵੀ ਇਹ ਸੱਚ ਦਾ ਸੂਰਜ ਪ੍ਰਗਟ ਨਹੀਂ ਸੀ ਹੋਇਆ। ਸਿੱਖ ਧਰਮ ਅਪਣੇ ਆਪ ਵਿਚ ਨਵੇਕਲਾ, ਨਿਰਮਲ ਅਤੇ ਨਿਆਰਾ ਧਰਮ ਹੈ। ਬ੍ਰਾਹਮਣੀ ਰਹਿਣੀ ਜਾਂ ਵਿਚਾਰਧਾਰਾ ਨਾਲ ਇਸਦੀ ਉੱਕਾ ਸਾਂਝ ਨਹੀਂ। ਗੁਰਬਾਣੀ ਅਨੁਸਾਰ ਇੱਸਤਰੀ ਅਤੇ ਪੁਰਖ, ਦੋਵੇਂ ਇਕ-ਦੂਜੇ ਦੇ ਪੂਰਕ ਅਤੇ ਬਰਾਬਰ ਸਨਮਾਨ ਦੇ ਹੱਕਦਾਰ ਹਨ। ਸਿੱਖ ਧਰਮ ਵਿਚ ਉਹ ਤਮਾਮ ਤਿਉਹਾਰ, ਰੀਤੀ ਰਿਵਾਜ, ਸੋਚਣੀ, ਰਹਿਣੀ, ਕਰਨੀ ਜਿਹੜੀ ਇਕ ਦੇ ਰੁੱਤਬੇ ਨੂੰ ਦੂਜੇ ਤੋਂ ਵੱਧ ਜਾਂ ਘੱਟ ਸਾਬਤ ਕਰਦੀ ਹੋਵੇ, ਉੱਕਾ ਹੀ ਪ੍ਰਵਾਨ ਨਹੀਂ। ਇਸ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਇੱਸਤਰੀ ਵਰਗ ਬਾਰੇ ਇਨ੍ਹਾਂ ਦੋਨਾਂ ਵਿਚਾਰ ਧਾਰਾਵਾਂ ਦੀ ਵੱਖ ਵੱਖ ਸੋਚ ਨੂੰ ਆਹਮਣੇ ਸਾਹਮਣੇ ਲਿਆਂਦਾ ਜਾਵੇ।ਰੱਖੜੀ ਦੇ ਤਿਉਹਾਰ ਬਾਰੇ ਇਹ ਪ੍ਰਚਾਰ ਕੀਤਾ ਗਿਆ ਹੈ ਕਿ ਰੱਖੜੀ ਭੈਣ-ਭਰਾ ਦੇ ਪਵਿਤ੍ਰ ਪਿਆਰ ਦਾ ਬੰਧਨ ਹੈ। ਪਿਕਚੱਰਾਂ, ਟੀਵੀ ਸੀਰੀਅਲ, ਨਾਵਲ, ਨਾਟਕ ਅਤੇ ਹਰ ਪ੍ਰਕਾਰ ਦੇ ਮੀਡੀਏ ਨੂੰ ਵਰਤਕੇ ਇਸ ਭੈਣ-ਭਰਾ ਦੇ ਪਵਿਤ੍ਰ ਪਿਆਰ ਵਾਲੀ ਗਲ ਨੂੰ ਬਹੁਤ ਉਛਾਲਿਆ ਅਤੇ ਪ੍ਰਚਾਰਿਆ ਜਾਂਦਾ ਹੈ। ਇਸ ਵਿਚ ਸ਼ਕ ਨਹੀਂ ਕਿ ਅਕਾਲਪੁਰਖ ਦੀਆਂ ਬੇਅੰਤ ਬਖ਼ਸ਼ਸ਼ਾਂ ਵਿਚੋਂ ਭੈਣ-ਭਰਾ ਦਾ ਰਿੱਸ਼ਤਾ, ਸਚਮੁਚ ਹੀ ਬੜਾ ਮਿੱਠਾ ਅਤੇ ਪਿਆਰਾ ਰਿਸ਼ਤਾ ਹੈ। ਇਸੇ ਰੱਬੀ ਸਚਾਈ ਦਾ ਨਤੀਜਾ ਹੈ ਕਿ ਬ੍ਰਾਹਮਣੀ ਵਾਤਾਵਰਣ ਵਿਚ ਪ੍ਰਵਰਸ਼ ਪਾ ਰਹੇ ਕਈ ਦੂਜੇ ਧਰਮਾਂ ਦੇ ਲੋਕ ਵੀ ਇਸ ਬ੍ਰਾਹਣਮਣੀ ਕੁਟਿਲਨੀਤੀ ਦਾ ਸ਼ਿਕਾਰ ਹੋ ਜਾਂਦੇ ਹਨ। ਬਿਨਾਂ ਇਸ ਤਿਉਹਾਰ ਦੀ ਗਹਿਰਾਈ ਵਿਚ ਗਏ ਅਤੇ ਅਪਣੇ ਸਿੱਖੀ ਵਿਰਸੇ ਨੂੰ ਚਿਤਾਰੇ, ਅਨੇਕਾਂ ਸਿੱਖ ਪ੍ਰਵਾਰ ਵੀ ਇਸ ਦੌੜ ਵਿਚ ਵੀ ਸ਼ਾਮਲ ਹੋ ਜਾਂਦੇ ਹਨ।ਇਕ ਵਾਰੀ ਫ਼ਿਰ ਇਸ ਪਾਸੇ ਧਿਆਨ ਪੁਆਉਣਾ ਜ਼ਰੂਰੀ ਸਮਝਦੇ ਹਾਂ ਕਿ ਰੱਖੜੀ ਦਾ ਤਿਉਹਾਰ ਭੈਣ ਅਤੇ ਵੀਰ ਦੇ ਪਿਆਰ ਦਾ ਜ਼ਾਮਨ ਦਸਿਆ ਜਾਂਦਾ ਹੈ। ਸਾਲ ਦੇ ਸਾਲ ਭੈਣ ਆਪਣੇ ਵੀਰ ਦੇ ਗੁੱਟ ਤੇ ਰੱਖੜੀ ਬੰਨ੍ਹ ਕੇ, ਉਸ ਪਾਸੋਂ ਪ੍ਰਣ ਲੈਂਦੀ ਹੈ 'ਵੀਰ ਤੂੰ ਮੇਰੀ ਰਖਿਆ ਕਰੀਂ' ਬਦਲੇ ਵਿਚ ਵੀਰ ਭੈਣ ਨੂੰ ਕੁਝ ਮਾਇਆ ਆਦਿ ਦੇ ਕੇ ਇਕ ਢੰਗ ਨਾਲ ਭੈਣ ਨੂੰ ਅਪਣੇ ਵਲੋਂ ਉਸਦੀ ਰਖਿਆ ਦਾ ਵਾਇਧਾ ਦੇਂਦਾ ਹੈ। ਤਿਉਹਾਰ ਦਾ ਮੂਲ ਨਾਮ 'ਰਕਸ਼ਾ ਬੰਧਨ' ਹੈ, 'ਰੱਖੜੀ' ਉਸਦਾ ਪੰਜਾਬੀ ਰੂਪ। ਇਸਤਰ੍ਹਾਂ ਭੈਣ ਅਪਣੇ ਵੀਰ ਪਾਸੋਂ ਜੀਵਨ ਭਰ ਅਤੇ ਹਰ ਸਾਲ ਅਪਣੀ ਰਖਿਆ ਦਾ ਵਾਇਧਾ-ਪ੍ਰਣ ਲੈਂਦੀ ਰਹਿਂਦੀ ਹੈ। ਅਜ ਮੀਡੀਏ ਰਾਹੀਂ ਦੇਸ਼-ਵਿਦੇਸ਼ਾਂ ਵਿਚ ਇਸ ਦਾ ਭਰਵਾਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।

ਦੇਖਣਾ ਤਾਂ ਇਹ ਹੈ ਅਸਲ ਵਿਚ ਤਿਉਹਾਰ ਦੇ ਪੜ੍ਹਦੇ ਵਿਚ ਹੋ ਕੀ ਰਿਹਾ ਹੈ? ਇਸਦਾ ਮਾਰੂ ਪੱਖ ਇਹ ਹੈ ਕਿ ਇਕ ਤਰੀਕੇ ਭੈਣ ਨੂੰ ਹਰ ਸਾਲ ਚੇਤਾ ਕਰਾਇਆ ਜਾਂਦਾ ਹੈ ਕਿ 'ਇਹ ਮੇਰੀ ਭੈਣ ਇਸਤਰੀ ਹੋਣ ਦੇ ਨਾਤੇ ਤੂੰ ਅਬਲਾ ਹੈ ਅਤੇ ਤੂੰ ਅਪਣੀ ਰਖਿਆ ਦੇ ਕਾਬਿਲ ਨਹੀਂ। ਦੂਜੇ ਲਫ਼ਜ਼ਾਂ ਵਿਚ ਮਾਨੌ ਭੈਣ ਹਰ ਸਾਲ ਅਪਣੇ ਵੀਰ ਨੂੰ ਕਹਿਂਦੀ ਹੈ "ਕਿ ਐ ਮੇਰੇ ਵੀਰ! ਤੂੰ ਮੇਰੀ ਰਖਿਆ ਕਰੀਂ ਕਿਉਂਕਿ ਮੈ ਤਾਂ 'ਅਬਲਾ' ਹਾਂ ਅਤੇ ਅਪਣੀ ਰਖਿਆ ਦੇ ਕਾਬਿਲ ਨਹੀਂ। ਤੂੰ ਪੁਰਖ ਹੈਂ ਅਤੇ ਮੇਰੀ ਰਖਿਆ ਤੂੰ ਹੀ ਕਰ ਸਕਦਾ ਹੈ"। ਸਪੱਸ਼ਟ ਹੈ ਕਿ ਰੱਖੜੀ ਦੇ ਪੜ੍ਹਦੇ ਵਿਚ ਇਸਤਰੀ ਹੋਣ ਦੇ ਨਾਤੇ ਭੈਣ ਨੂੰ ਹਰ ਸਾਲ ਇਹ ਇਹਸਾਸ ਕਰਾਇਆ ਜਾਂਦਾ ਹੈ ਕਿ ਇੱਸਤਰੀ ਜਾਤ 'ਅਬਲਾ' ਹੈ ਅਤੇ ਪੁਰਖ ਸਮਾਜ ਤੋਂ ਬਿਨਾਂ ਉਸਦੀ ਰਖਿਆ ਸੰਭਵ ਨਹੀਂ।

ਸਮਝਣ ਦੀ ਗਲ ਹੈ ਕਿ ਰੱਖੜੀ ਦਾ ਤਿਉਹਾਰ ਤਾਂ ਭਾਰਤ ਦਾ ਇਕ ਬਹੁਤ ਪੁਰਾਣਾ ਤਿਉਹਾਰ ਹੈ। ਤਾਂ ਫਿਰ ਰੱਖੜੀ ਬਨ੍ਹਵਾਉਣ ਵਾਲੇ ਵੀਰਾਂ ਦੀਆਂ ਭੈਣਾਂ ਗਜ਼ਨੀ ਦੇ ਬਾਜਾਰਾਂ ਵਿਚ ਟੱਕੇ ਟੱਕੇ ਤੇ ਕਿਉਂ ਵਿੱਕਦੀਆਂ ਰਹੀਆਂ? ਅਬਦਾਲੀ ਦੇ ਹਮਲੇ ਸਮੇਂ ਜਦੋਂ ਭਾਰਤ ਦੇ 20,000 ਬੱਚੇ-ਬੱਚੀਆਂ ਨੂੰ ਅਬਦਾਲੀ ਦੀਆਂ ਫੌਜਾਂ ਲੁੱਟਕੇ ਕਾਬਲ ਲਿਜਾ ਰਹੀਆਂ ਸਨ, ਤਾਂ ਹਰ ਸਾਲ 'ਰੱਖੜੀ' ਬਨਵਾਉਣ ਵਾਲੇ ਉਨ੍ਹਾਂ ਦੇ ਵੀਰਾਂ ਕਿੱਥੇ ਸਨ? ਬਲਕਿ ਉਨ੍ਹਾਂ ਨੂੰ ਵਾਪਸ ਖੋਹ ਕੇ ਸਤਿਕਾਰ ਸਹਿਤ ਘਰ-ਘਰ ਪਹੁੰਚਾਉਣ ਵਾਲੇ ਕੌਣ ਸਨ? ਇਹ ਸਨ ਗੁਰੂ ਨਾਨਕ-ਕਲਗੀਧਰ ਪਾਤਸ਼ਾਹ ਦੇ ਸਿੱਖ ਜਿਹੜੀ ਕਿ ਇਸ ਰੱਖੜੀ ਵਿਚ ਵਿਸ਼ਵਾਸ ਨਹੀਂ ਸਨ ਰਖਦੇ ਬਲਕਿ ਅਪਣਾ ਸਿੱਖੀ ਫ਼ਰਜ਼ ਨਿਭਾ ਰਹੇ ਸਨ। ਸੌ ਸੌ ਜਾਂ ਡੇੜ੍ਹ ਡੇੜ੍ਹ ਸੌ ਦੀ ਗਿਣਤੀ ਵਾਲੀਆਂ ਬਾਰਾਤਾਂ ਵਿੱਚਕਾਰੋਂ ਡੋਲੇ ਲੁਟੱਣ ਵੇਲੇ ਕੇਵਲ ਦੋ-ਦੋ ਪਠਾਨ ਹੀ ਹੁੰਦੇ ਸਨ। ਤਾਂ ਉਸ ਵੱਕਤ ਉਹ ਹਰ ਸਾਲ ਰੱਖੜੀਆਂ ਬਨਵਾਉਣ ਵਾਲੇ ਵੀਰ ਉਨ੍ਹਾਂ ਨੂੰ ਕਿਉਂ ਨਾ ਬਹੁੜੇ? ਕਿਉਂਕਿ ਉਹ ਵੀ ਤਾਂ ਇਨ੍ਹਾਂ ਬਰਾਤਾਂ ਵਿਚ ਹੀ ਸ਼ਾਮਲ ਸਨ। ਬੀਬੀ ਸ਼ਰਨ ਕੋਰ ਆਦਿ ਦੀਆਂ ਸਾਖੀਆਂ ਗਵਾਹ ਹਨ ਲੁੱਟੇ ਹੋਏ ਡੋਲੇ ਵਾਪਸ ਛੁਡਾਉਣ ਤੋਂ ਬਾਦ ਉਹ ਬੱਚੀਆਂ, ਸਿੰਘਣੀਆਂ ਤਾਂ ਸੱਜ ਗਈਆਂ ਪਰ ਬ੍ਰਾਹਮਣੀ ਸਮਾਜ ਵਿਚ ਵਾਪਸ ਨਹੀਂ ਪਰਤੀਆਂ। 'ਮੋੜੀ ਬਾਬਾ ਕੱਛ ਵਾਲਿਆ' ਕਹਿਣ ਵਾਲੀਆਂ ਕੌਣ ਸਨ? ਆਖਿਰ ਹਰ ਸਾਲ ਰੱਖੜੀ ਬੰਨ੍ਹਵਾਉਣ ਵਾਲੇ ਵੀਰਾਂ ਦੀਆਂ ਹੀ ਭੈਣਾਂ ਸਨ, ਕੋਈ ਹੋਰ ਨਹੀਂ। ਪਰ ਕਿੱਥੇ ਸਨ ਉਨ੍ਹਾ ਦੇ ਉਦੋਂ ਉਹ ਵੀਰ? ਸਮੇਂ ਸਿਰ ਉਨ੍ਹਾਂ ਤੋਂ ਰੱਖੜੀ ਬੰਨ੍ਹਵਾਉਣ ਵਾਲੇ ਵੀਰ ਤਾਂ ਕਦੇ ਨਹੀਂ ਸੀ ਬਹੁੜੇ। ਤਾਂ ਫ਼ਿਰ ਰੱਖੜੀ ਨੇ ਰਖਿਆ ਕਿਉਂ ਨਾ ਕੀਤੀ? ਕਿਉਂਕਿ ਅਸਲੀਅਤ ਤਾਂ ਕੁਝ ਹੋਰ ਸੀ। ਰੱਖੜੀ ਤਾਂ ਉਸ ਵਾਸਤੇ ਇਕ ਬਹਾਨਾ ਸੀ।

ਕਹਿਣ ਤੋਂ ਭਾਵ ਭੈਣ-ਭਾਈ ਦਾ ਰਿਸ਼ਤਾ ਕਹਿਕੇ ਸਮਾਜ ਨੂੰ ਉਲਝਾਉਣ ਦੀ ਇਹ ਇਕ ਗਹਿਰੀ ਚਾਲ ਹੈ। ਵੀਰ ਰਾਹੀਂ ਭੈਣ ਦੀ ਰਖਿਆ ਕਰਨ ਵਾਲੇ ਲੇਬਲ ਦੇ ਪਿੱਛੇ 'ਰੱਖੜੀ' ਇਸਤਰੀ ਜਗਤ ਵਿਚ ਆਤਮ ਹੀਨਤਾ ਭਰਨ ਵਾਲੀ, ਪੁਰਖ ਪ੍ਰਧਾਨ ਸਮਾਜ ਦੀ ਬੜੀ ਗਹਿਰੀ ਖੇਡ ਤੋਂ ਬਿਨਾਂ ਹੋਰ ਕੁਝ ਨਹੀਂ। ਚਾਲ ਵੀ ਚਲੀ ਗਈ ਤਾਂ ਉਹ ਵੀ ਪਿੱਛਲੇ ਦਰਵਾਜ਼ੇ ਤੋਂ, ਭੈਣ ਭਰਾ ਦੇ ਜਜ਼ਬਾਤੀ ਰਿਸ਼ਤੇ ਨੂੰ ਤਿਉਹਾਰ ਦੇ ਨਾਮ ਹੇਠ ਵਰਤਕੇ। ਅਸਲ ਵਿਚ ਇਹ ਤਿਉਹਾਰ ਵੀ ਦਾਮ-ਸਾਮ-ਕਾਮ ਦੰਡ ਵਾਲੀ ਬ੍ਰਾਹਮਣੀ ਕੁਟਲਨੀਤੀ ਦੀ ਹੀ ਉਪਜ ਹੈ। ਹਰ ਇਕ ਉਹ ਸੋਚਣੀ ਅਤੇ ਕਰਨੀ ਜਿਸ ਅਨੁਸਾਰ ਇਸਤਰੀ ਵਰਗ ਨੂੰ ਕਮਜ਼ੋਰ, ਕੰਨਿਆ..ਅਸਲ ਵਿਚ ਇਸ ਤਿਓਹਾਰ ਦਾ ਸਿਖਾਂ ਨਾਲ ਕੋਈ ਸਬੰਧ ਨਹੀ ਹੈ ਇਹ ਹਿੰਦੂ ਮਤ ਦਾ ਤਿਓਹਾਰ ਅਸੀਂ ਧੱਕੇ ਨਾਲ ਆਪਣੇ ਗਲ ਮੜ ਲਿਆ ਹੈ .ਇਕ ਫੋਟੋ ਬੜੀ ਪ੍ਰਚਲਤ ਕੀਤੀ ਗਈ ਕੀ ਗੁਰੂ ਨਾਨਕ ਸਾਹਿਬ ਜੀ ਦੇ ਬੇਬੇ ਨਾਨਕੀ ਰਖੜੀ ਬਨਦੀ ਹੋਈ ਅਜ ਸੋਹਣ ਦੀ ਲੋੜ ਹੈ ਜਿਹੜੇ ਗੁਰੂ ਨਾਨਕ ਸਾਹਿਬ ਨੇ ਜਨੇਉ ਨਹੀ ਪਾਇਆ ਓਹ ਰਖੜੀ ਕਿਵੇ ਬੰਨ ਲਵੇਗਾ .ਇਕ ਗੱਲ ਹੋਰ ਸਿਖ ਕੌਮ ਵਿਚ ਧਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੜਾ ਪਹਿਨਾਇਆ ਸੀ ਸਿਖ ਨੂ ਚਾਹੇ ਮਰਦ ਹੋਵੇ ਚਾਹੇ ਇਸਤਰੀ .ਔਰਤ ਨੂ ਬਰਾਬਰਤਾ ਹੈ ਸਿਖ ਧਰਮ ਵਿਚ .ਸਿਖ ਵੀਰ ਦਾ ਕੜਾ ਹੀ ਰਖੜੀ ਹੈ .ਜਦੋ ਕੜਾ ਓਸ ਦੇ ਹਥ ਵਿਚ ਹੋਵੇ ਓਸ ਨੂ ਯਾਦ ਰਹੇ ਕੀ ਜੇਕਰ ਕਿਸੇ ਤੇ ਜੁਲਮ ਹੁੰਦਾ ਹੈ ਮੈਂ ਰੋਕਣਾ ਹੈ .ਚਾਹੇ ਓਹ ਕਿਸੇ ਦੀ ਭੈਣ ਹੋਵੇ ਜਾ ਮਾਂ

[Source - Fb]
 

*Sippu*

*FrOzEn TeARs*
[ਹਰ ਸਾਲ ਵੀਰ ਤੋਂਂ ਅਪਣੀ ਰਖਿਆ ਦਾ ਪ੍ਰਣ ਲੈਂਦੀ
saal baad pran expire ho janda lol

ik dooje di care lahi rakhdi da mohtaz hona nahi chahida ohda
 
U

userid97899

Guest
kuj text miss ne oh eh ne [ਸਪੱਸ਼ਟ ਹੈ ਕਿ ਰੱਖੜੀ ਦੇ ਪੜ੍ਹਦੇ ਵਿਚ ਇਸਤਰੀ ਹੋਣ ਦੇ ਨਾਤੇ ਭੈਣ ਨੂੰ ਹਰ ਸਾਲ ਇਹ ਇਹਸਾਸ ਕਰਾਇਆ ਜਾਂਦਾ ਹੈ ਕਿ ਇੱਸਤਰੀ ਜਾਤ 'ਅਬਲਾ' ਹੈ ਅਤੇ ਪੁਰਖ ਸਮਾਜ ਤੋਂ ਬਿਨਾਂ ਉਸਦੀ ਰਖਿਆ ਸੰਭਵ ਨਹੀਂ।
]
 

*Sippu*

*FrOzEn TeARs*
kuj text miss ne oh eh ne [ਸਪੱਸ਼ਟ ਹੈ ਕਿ ਰੱਖੜੀ ਦੇ ਪੜ੍ਹਦੇ ਵਿਚ ਇਸਤਰੀ ਹੋਣ ਦੇ ਨਾਤੇ ਭੈਣ ਨੂੰ ਹਰ ਸਾਲ ਇਹ ਇਹਸਾਸ ਕਰਾਇਆ ਜਾਂਦਾ ਹੈ ਕਿ ਇੱਸਤਰੀ ਜਾਤ 'ਅਬਲਾ' ਹੈ ਅਤੇ ਪੁਰਖ ਸਮਾਜ ਤੋਂ ਬਿਨਾਂ ਉਸਦੀ ਰਖਿਆ ਸੰਭਵ ਨਹੀਂ।
]

Boys nu ve feel hunda jina di bhen heni
 

pps309

Prime VIP
rakhri is ok................... also i think it has no religious meaning behind it..............kisse ved, yaa geeta ch thore likhya ke rakhri bano..........loka ne apna culture develop kita.
Je west diya country valentine day/father day/mother day manondiya, uda hi india de kuch lok rakhri manonde..........

Sikh v apna culture saambhan, vad to vad lok gatka day (holla mohalla), shaheedi days te hor din manaya karo.
 
Top