ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ

  • Thread starter userid97899
  • Start date
  • Replies 3
  • Views 918
U

userid97899

Guest
ਯਾਰਾਂ ਜਿੱਡਾ ਜਿਗਰਾ ਕਰਕੇ ਮੌਤ ਨਾਲ਼ ਲੜ ਸਕਦੀਆਂ ਨਹੀਂ,
ਜੱਗ ਨਾਲ਼ ਪੈਜੇ ਵੈਰ ਅੱਗੇ ਤਲਵਾਰਾਂ ਦੇ ਖੜ੍ਹ ਸਕਦੀਆਂ ਨਹੀਂ,
ਗਏ ਸਮਝਾ ਕੇ ਉਹ ਦਿਨ ਜਿਹੜੇ ਵਿੱਚ ਆਸ਼ਕੀ ਲੰਘੇ,
ਕੀ ਲੈਣਾ ਕੁੜੀਆਂ ਤੋਂ ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ.......

ਜਾਨੂੰ-ਮਿੱਠੂ ਕਹਿ ਕਹਿ ਕੇ ਸਭ ਝੂਠਾ ਪਿਆਰ ਜਤੌਂਦੀਆਂ ਨੇ,
ਛੱਡ ਤੁਰ ਜਾਂਦੀਆਂ ਰੋਂਦਿਆਂ ਨੂੰ, ਨਾ ਗਲ਼ ਨਾਲ਼ ਲਾ ਵਰੌਂਦੀਆਂ ਨੇ,
ਸਾਂਭਣ ਆ ਕੇ ਯਾਰ, ਜਾਈਏ ਜਦ ਹੁਸਨ ਦੇ ਹੱਥੋਂ ਡੰਗੇ,
ਕੀ ਲੈਣਾ ਕੁੜੀਆਂ ਤੋਂ ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ.......

ਕੁੜੀਆਂ ਦਿੰਦੀਆਂ ਦੁੱਖ, ਯਾਰ ਦੁੱਖਾਂ ਤੇ ਪਰਦੇ ਪਾਉਂਦੇ ਨੇ,
ਸਾਰੇ ਦੁੱਖ ਭੁੱਲ ਜਾਈਏ, ਜਦ ਸੌਂਹ ਪਾ ਕੇ ਪੈੱਗ ਪਿਲਾਉਂਦੇ ਨੇ,
ਹਰ ਇੱਕ ਜਨਮ 'ਚ "ਭੂਲੱਰ" ਸਾਥ ਬੱਸ ਯਾਰਾਂ ਦਾ ਹੀ ਮੰਗੇ,
ਕੀ ਲੈਣਾ ਕੁੜੀਆਂ ਤੋਂ ਯਾਰ ਤਾਂ ਯਾਰਾਂ ਨਾਲ਼ ਹੀ ਚੰਗੇ.......
ਕੀ ਲੈਣਾ ਨੱਢ੍ਹੀਆਂ ਤੋਂ ਆਪਾਂ ਤਾਂ ਬਾਈਆਂ ਨਾਲ਼ ਹੀ ਚੰਗੇ....

Writer :- : ਭੂਲੱਰ​
 
→ ✰ Dead . UnP ✰ ←

→ Pendu ✰ ←
Staff member
ਯਾਰਾਂ ਜਿੱਡਾ ਜਿਗਰਾ ਕਰਕੇ ਮੌਤ ਨਾਲ਼ ਲੜ ਸਕਦੀਆਂ ਨਹੀਂ,
ਜੱਗ ਨਾਲ਼ ਪੈਜੇ ਵੈਰ ਅੱਗੇ ਤਲਵਾਰਾਂ ਦੇ ਖੜ੍ਹ ਸਕਦੀਆਂ ਨਹੀਂ,
:wah
 
Top