ਦੀਦ ਯਾਰ ਦੀ....

ਦੀਦ ਯਾਰ ਦੀ ਚ ਮੈਨੂ ਰੱਬ ਵਿਖੇ , ਮੈਂ ਹੋਰ ਕਿਸੇ ਤੋਂ ਕੀ ਲੈਣਾ
ਮੈਨੂੰ ਕਾਸ਼ੀ ਕਾਬਾ ਸੱਬ ਵਿਖੇ ,ਮੈਂ ਹੋਰ ਕਿਸੇ ਤੋਂ ਕੀ ਲੈਣਾ

ਮੇਰਾ ਯਾਰ ਹੀ ਮੇਰਾ ਗੇਹਨਾ ਏ,ਸੱਚੇ ਯਾਰ ਦਾ ਬਣ ਕੇ ਰਹਨਾ ਏ
ਰਾਹ-ਮੰਜਿਲ ਮੈਨੂ ਸੱਬ ਵਿਖੇ ,ਮੈਂ ਹੋਰ ਕਿਸੇ ਤੋਂ ਕੀ ਲੈਣਾ

ਮੈਂ ਸਜਦਾ ਓਸਨੂ ਕਰਦਾ ਹਾਂ ,ਕਦਮਾਂ ਚ ਜਾਂ ਓਧੇ ਧਰਦਾ ਹਾਂ
ਸ੍ਵਰਗ - ਜਨ੍ਨਤ ਮੈਨੂੰ ਸੱਬ ਵਿਖੇ ,ਮੈਂ ਹੋਰ ਕਿਸੇ ਤੋਂ ਕੀ ਲੈਣਾ

ਮੇਰੇ ਰੂਹ ਦੀ ਅਵਾਜ਼ ਆ ਓਹ ,ਮੈਂ ਗੀਤ ਮੇਰਾ ਸਾਜ਼ ਆ ਓਹ
ਦੁਖ- ਗੰਮ ਮੇਰੇ ਸੱਬ ਮਿੱਟੇ ,ਮੈਂ ਹੋਰ ਕਿਸੇ ਤੋਂ ਕੀ ਲੈਣਾ

ਐਨਾ ਅਖਿਯਾਂ ਦੇ ਵਿਚ ਵਸਦਾ ਓਹ ,ਹੈ ਸਾਹਵਾਂ ਵਿਚ ਓਹਦੀ ਖੁਸ਼ਬੋ
ਮੈਨੂ ਯਾਰ ਹੀ ਦਿਸਦਾ ਸੱਬ ਕਿਤੇ,ਮੈਂ ਹੋਰ ਕਿਸੇ ਤੋਂ ਕੀ ਲੈਣਾ

ਦੀਦ ਯਾਰ ਦੀ ਚ ਮੈਨੂ ਰੱਬ ਵਿਖੇ ,ਮੈਂ ਹੋਰ ਕਿਸੇ ਤੋਂ ਕੀ ਲੈਣਾ
ਮੈਨੂੰ ਕਾਸ਼ੀ ਕਾਬਾ ਸੱਬ ਵਿਖੇ ,ਮੈਂ ਹੋਰ ਕਿਸੇ ਤੋਂ ਕੀ ਲੈਣਾ .........................

"ਬਾਗੀ"
 
Top