ਓਹ ਕਹਿੰਦੀ,

Gill 22

Elite
ਓਹ ਕਹਿੰਦੀ, ਕੀ ਗੱਲ, ਹੁਣ ਨਾ ਮੈਨੂੰ ਟੋਕਦਾ ਤੂੰ...
ਮੈਨੂੰ ਮਨ-ਮਰਜੀ ਕਰਨੋਂ ਨਾ ਰੋਕਦਾ ਤੂੰ.

ਮੈਂ ਕਿਹਾ....
ਮੈਂ ਆਪਣੀ ਚੀਜ ਤੇ ਹੱਕ ਜਤਾਉਂਦਾ ਹਾਂ.... ਤੂੰ ਮੇਰੀ ਹੈ ਈ ਨੀ...
.ਤਾਂ ਮੈਂ ਪਰਾਈ ਚੀਜ ਤੇ ਹੱਕ ਜਤਾਕੇ ਕੀ ਲੈਣਾ....

ਓਹ ਕਹਿੰਦੀ, ਕੀ ਗੱਲ, ਹੁਣ ਰਾਹ ਚ ਮੈਨੂੰ
ਖੜਾਉਂਦਾ ਨਾ...ਨੈਣਾਂ ਨਾਲ ਨੈਣ ਤੂੰ ਮਿਲਾਉਂਦਾ ਨਾ.

ਮੈਂ ਕਿਹਾ....ਮੇਰੀ ਧਰਤੀ ਦੀ ਧੂੜ ਨਾਲ ਯਾਰੀ ਆ....
ਤੂੰ ਅਸਮਾਨ ਚ ਉੱਡਦਾ ਚਕਰਵਾਤ ਏ....
ਵਗਦੀ ਹਨੇਰੀ ਨੂੰ ਖੜਾਕੇ ਮੈਂ ਕੀ ਲੈਣਾ....

ਓਹ ਕਹਿੰਦੀ, ਕੀ ਗੱਲ, ਹੁਣ ਤੂੰ ਮੈਨੂੰ ਚਾਹੁੰਦਾ ਨਾ..
.ਹੁਣ ਖ਼ਾਬ ਮੇਰੇ ਸਜਾਉਂਦਾ ਨਾ.

ਮੈਂ ਕਿਹਾ....ਮੈਂ ਔਕਾਤ ਚ ਰਹਿੰਦਾ ਹਾਂ....
ਮੈਂ ਸੱਚ ਹੋਣ ਆਲੇ ਸੁਪਨੇ ਸਜਾਉਂਦਾ ਹਾਂ....ਟੁੱਟਣ ਆਲੇ ਸਪਨੇ ਸਜਾਕੇ ਮੈਂ ਕੀ ਲੈਣਾ....

ਓਹ ਕਹਿੰਦੀ, ਕੀ ਗੱਲ, ਅੱਜ ਕੱਲ ਯਾਦ ਈ
ਨੀ ਕਰਦਾ...ਨਾ ਫੋਨ ਨਾ ਮੈਸੇਜ ਕਰਦਾ.

ਮੈਂ ਕਿਹਾ....ਅਸੀਂ ਸਬ ਦੇ ਦੁੱਖਾਂ ਦੇ ਸਾਂਝੀ ਹਾਂ.... ਤੂੰ
ਗੈਰਾਂ ਨਾਲ ਖੁਸ਼ ਹਾਂ...
.ਤਾਂ ਮੈਂ ਤੇਰੀ ਹਸਦੀ ਵਸਦੀ ਜ਼ਿੰਦਗੀ ਚ ਆਕੇ ਕੀ ਲੈਣਾ.........
 
Top