ਕਿਉਂ ਕੱਲਿਆਂ ਛੱਡ ਗਏ ਯਾਰ ਮੈਨੂੰ

ਆਰੀ ਤੇ ਕੱਟਦੀ ਇੱਕ ਪਾਸੇ
ਜੱਗ ਕੱਟਦਾ ਦੋਵੇ ਪਾਸੇ ਤੋਂ
ਮੇਰੇ ਆਪਣੇ ਹੀ ਕਿਉਂ ਦੁਖੀ ਮੈਥੋਂ
ਕਿਉਂ ਖੁਸ਼ ਨੀ ਮੇਰੇ ਹਾਸੇ ਤੋਂ
ਮੇਰੇ ਆਪਣੇ ਯਾਰ ਗੱਦਾਰਾ ਨੇ
ਜਿਉਂਦੇ ਜੀਅ ਦਿੱਤਾ ਮਾਰ ਮੈਨੂੰ
ਕੀ ਹੇਇਆ ਦਿਨ ਮੇਰੇ ਬਦਲ ਗਏ
ਕਿਉਂ ਕੱਲਿਆਂ ਛੱਡ ਗਏ ਯਾਰ ਮੈਨੂੰ

ਜਿੰਦਗੀ ਵਿੱਚ ਚੰਗੇ ਮਾੜੇ ਦਿਨ
ਸਦਾ ਆਉਂਦੇ ਜਾਂਦੇ ਰਹਿੰਦੇ ਨੇ
ਜੋ ਜਰ ਜਾਂਦਾ ਉਹ ਤਰ ਜਾਂਦਾ
ਗੱਲਾਂ ਸੱਚ ਸਿਆਣੇ ਕਹਿੰਦੇ ਨੇ
ਪਰ ਆਉਖੇ ਹੋ ਗਏ ਜਰ ਲੈਣੇ
ਯਾਰਾਂ ਦੇ ਕੀਤੇ ਵਾਰ ਮੈਨੂੰ
ਕੀ ਹੇਇਆ ਦਿਨ ਮੇਰੇ ਬਦਲ ਗਏ
ਕਿਉਂ ਕੱਲਿਆਂ ਛੱਡ ਗਏ ਯਾਰ ਮੈਨੂੰ

ਖੌਰੇ ਉਹ ਤੁਰ ਗਏ ਕਿਸ ਪਾਸੇ
ਕਿਹੜੀਆਂ ਉਹ ਚੰਦਰੀਆਂ ਰਾਹਵਾਂ ਨੇ
ਕਿਉਂ ਵੱਡ ਦਿੱਤੇ ਰੁੱਖ ਯਾਰਾਂ ਨੇ
ਜਿੱਥੇ ਬਹਿ ਕੇ ਮਾਣੀਆਂ ਛਾਵਾਂ ਨੇ
ਮੈਂ ਜਿੱਤ ਲਈ ਬਾਜੀ ਗੈਰਾਂ ਤੋਂ
ਪਰ ਆਪਣੇ ਦੇ ਗਏ ਹਾਰ ਮੈਨੂੰ
ਕੀ ਹੇਇਆ ਦਿਨ ਮੇਰੇ ਬਦਲ ਗਏ
ਕਿਉਂ ਕੱਲਿਆਂ ਛੱਡ ਗਏ ਯਾਰ ਮੈਨੂੰ

ਮੇਰੇ ਔਗੁਣ ਹਰ ਕੋਈ ਤੱਕ ਲੈਂਦਾ
ਪਰ ਗੁਣਾ ਨੂੰ ਕਿਉਂ ਕੋਈ ਜਾਣੇ ਨਾ
ਉਹ ਜਾਣ ਕੇ ਵੀ ਅਣਜਾਨ ਬਣੀ
ਜਾਂ ਸੱਚਮੁਚ ਹੀ ਪਹਿਚਾਣੇ ਨਾ
ਜਿਹੜੀ ਕਹਿੰਦੀ ਸੀ ਜਾਨੋਂ ਵਧ ਕੇ
ਕਰਦੀ ਹਾਂ 'ਸਿਮਰਨ' ਪਿਆਰ ਤੈਨੂੰ
ਕੀ ਹੇਇਆ ਦਿਨ ਮੇਰੇ ਬਦਲ ਗਏ
ਕਿਉਂ ਕੱਲਿਆਂ ਛੱਡ ਗਏ ਯਾਰ ਮੈਨੂੰ
 

JUGGY D

BACK TO BASIC
ਕੀ ਹੇਇਆ ਦਿਨ ਮੇਰੇ ਬਦਲ ਗਏ
ਕਿਉਂ ਕੱਲਿਆਂ ਛੱਡ ਗਏ ਯਾਰ ਮੈਨੂੰ
:wah :wah
 
Top