ਯਾਰਾਂ ਤੋਂ ਯਾਰ ਕੁਟਾਤਾ-2

ਆਪ ਆਈ ਨਾ ਕੁੜੀਏ ਨੀ, ਯਾਰ ਨੂੰ ਹੋਟਲ ਵਿਚ ਬੁਲਾਕੇ |
ਇਨੇ ਚਿਰ ਨੂੰ ਮੁੰਡਿਆਂ ਨੇ, ਘੇਰਿਆ ਯਾਰ ਸੀ ਤੇਰਾ ਆਕੇ |
ਸ਼ਰਟ ਪਾੜ ਤੀ ਮੇਰੀ ਨੀ-2
ਕੰਨ 'ਚੋ ਹੈਡਫੂਨ ਵੀ ਲਾਹ ਤਾਂ |
ਕਾਦਾ ਮੂਹਰੇ ਬੋਲ ਪਿਆ, ਯਾਰਾਂ ਤੋਂ ਯਾਰ ਕੁਟਾਤਾ-2

ਬਾਂਹ ਭੰਨਤੀ ਮੇਰੀ ਨੀ, ਆਪ ਤੂੰ ਖੜ੍ਹੀ ਪਰੇ ਸੀ ਹੱਸਦੀ |
ਕਿਵੇਂ ਕੁੱਟਣਾ ਮੈਂਨੂੰ ਵਾਂ, ਮੁੰਡਿਆਂ ਨੂੰ ਸੀ ਦੱਸਦੀ |
ਫੱਟ ਬਾਹਰ ਨਾ ਦਿਸੇ ਕੋਈ-2
ਏਸ ਲਈ, ਗੁੱਝਾ ਕੁੱਟਾ ਕੇ ਅੰਦਰ ਹਿਲਾਤਾ |
ਕਾਦਾ ਮੂਹਰੇ ਬੋਲ ਪਿਆ, ਯਾਰਾਂ ਤੋਂ ਯਾਰ ਕੁਟਾਤਾ-2


ਬਟੂਆ ਕੱਢ ਲਿਆ ਨੀ, ਨਾਲ ਤੋੜ ਕੇ ਲੈ ਗਏ ਚੈਨੀ |
ਫਰੋਲ ਕੇ ਜੇਬ ਪੈਂਟ ਦੀ ਨੀ, ਕੱਫ ਕੇ ਲੈ ਗਏ ਜਰਦਾ ਖੈਨੀ |
ਬੇਸ ਬਾਲ ਮਾਰ-ਮਾਰ ਕੇ ਨੀ-2
ਮਣਕੇ ਉੱਤੇ ਮਣਕਾ ਚੜ੍ਹਾਤਾਂ |
ਕਾਦਾ ਮੂਹਰੇ ਬੋਲ ਪਿਆ, ਯਾਰਾਂ ਤੋਂ ਯਾਰ ਕੁਟਾਤਾ-2
 
Top