ਮਾਂ

[JUGRAJ SINGH]

Prime VIP
Staff member
..... ਇਹ ਬੋਲ ਹਰ ਮਾਂ ਨੂੰ ਸਮਰਪਿਤ......

"ਰੱਬ ਆਪ ਆਖੇ ਵੇ ਬੇਦਰਦਾ,
ਤੂੰ ਕਿਉਂ ਇਹ ਮਾੜੀ ਕੀਤੀ ਏ,
ਤੈਨੂੰ ਕੀ ਪਤਾ ਤੇਰੀ ਮਾਂ ਉੱਤੇ,
ਕੀ-ਕੀ ਦੁੱਖੜੇ ਦੀ ਬੀਤੀ ਏ"

ਪਹਿਲਾਂ ਸੋਹਨਾ ਜੱਗ ਦਿਖਾਇਆ, ਗੋਦੀ ਦੇ ਵਿੱਚ ਲਾਡ ਲਡਾਇਆ,
ਖੁਦ ਨੂੰ ਭੁੱਖਾ ਰੱਖ-ਰੱਖ ਕੇ, ਹਾਏ ਮੈਨੂੰ ਰੱਜ-ਰੱਜ ਨਾਲ ਸਵਾਇਆ,
ਵਿੱਚ ਜਵਾਨੀ ਦੇਸ਼ ਮੈਂ ਛੱਡਿਆ, ਜਿੰਦ ਮਾਂ ਦੀ ਨਾ ਹੋਈ,
ਵਿੱਚ ਪਰਦੇਸਾਂ ਮੈਂ ਵੀ ਰੋ ਪਿਆ, ਪਿੰਡ ਜਦੋਂ ਮਾਂ ਰੋਈ........||

ਵਿੱਚ ਗਲੀ ਦੇ ਖੇਡਦਿਆਂ ਨੂੰ, ਗੋਦੀ ਚੁੱਕ ਲੈ ਜਾਂਦੀ ਸੀ,
ਨਿੱਕੀ ਜਿਹੀ ਸੱਟ ਉੱਤੇ ਵੀ, ਦੂਰੋਂ ਭੱਜੀ ਆਉਂਦੀ ਸੀ,
ਹੁਣ ਨਾ ਕੋਈ ਠੰਡ ਲੱਗਣ ਤੇ, ਮੋਢੇ ਰੱਖਦਾ ਲੋਈ,
ਵਿੱਚ ਪਰਦੇਸਾਂ ਮੈਂ ਵੀ ਰੋ ਪਿਆ, ਪਿੰਡ ਜਦੋਂ ਮਾਂ ਰੋਈ........||

ਕਾਹਦੀ ਬਾਪੂ ਦੀ ਸਰਦਾਰੀ, ਪੁੱਤ ਵਿਦੇਸ਼ਾਂ ਵਿੱਚ ਰੁਲਦਾ,
ਲੜ ਵੀ ਪੱਗ ਵਾਲਾ ਹੁਣ ਤਾਂ, ਇੱਕ-ਇੱਕ ਕਰਕੇ ਨਿੱਤ ਖੁੱਲਦਾ,
ਭੈਣ ਦੀ ਰੱਖੜੀ ਵਾਜਾਂ ਮਾਰੇ, ਨਾ ਸੁਣੇ ਪੁਕਾਰਾਂ ਕੋਈ,
ਵਿੱਚ ਪਰਦੇਸਾਂ ਮੈਂ ਵੀ ਰੋ ਪਿਆ, ਪਿੰਡ ਜਦੋਂ ਮਾਂ ਰੋਈ........||

ਦੱਸ 'ਰੋਹਿਤ' ਮਾਪਿਆਂ ਨੂੰ ਢਲਦੀ, ਉਮਰੇ ਕਿਹੜਾ ਛੱੜਦਾ ਏ,
ਕਿਹੜਾ ਤੇਰੇ ਵਾਂਗੂੰ ਜ਼ਾਲਮਾ, ਦਿਲੋਂ ਉੰਨ੍ਹਾਂ ਨੂੰ ਕੱਢਦਾ ਏ,
ਕਿਵੇਂ ਸੌਂ ਜਾਂਦਾ ਏਂ ਸੁਣ ਕੇ, ਮਾਂ ਹਫ਼ਤੇ ਤੋਂ ਨਾਂ ਸੋਈ,
ਵਿੱਚ ਪਰਦੇਸਾਂ ਮੈਂ ਵੀ ਰੋ ਪਿਆ, ਪਿੰਡ ਜਦੋਂ ਮਾਂ ਰੋਈ........||
 
Top