ਇਤਿਹਾਸਿਕ ਗੁਰਦਵਾਰੇ ਜੋ ਸਾਭੇ ਨਾ ਗਏ

Yaar Punjabi

Prime VIP
ਗੁਰਦਵਾਰਾ ਸਾਹਿਬ .. ਗੁਰਦੁਆਰਾ ਭਾਈ ਫੇਰੂ, ਜਿਲਾ ਕਸੂਰ.... ਪਾਕਿਸਤਾਨ
ਭਾਈ ਫੇਰੂ ਨਾਮੀ ਇਹ ਕਸਬਾ ਲਾਹੌਰ ਤੋਂ 60 ਕਿਲੋਮੀਟਰ ਦੀ ਵਿੱਥ ਤੇ ਮੁਲਤਾਨ ਸੜਕ ਉਤੇ ਆਬਾਦ ਹੈ। ਭਾਈ ਫੇਰੂ ਜੀ ਦਾ ਅਸਲ ਨਾਂ ਸੰਗਤੀਆ ਸੀ। ਭਾਈ ਸੰਗਤੀਆ ਜੀ ਜਦ ਗੁਰੂ ਹਰਿਰਾਏ ਜੀ ਦੀ ਸ਼ਰਨ ਵਿਚ ਆਏ ਤੇ ਗੁਰੂ ਜੀ ਤੋਂ ਪਾਹੁਲ ਲੈ ਕੇ ਸਿੱਖ ਬਣ ਗਏ
ਗੁਰੂ ਜੀ ਨੇ ਉਹਨਾਂ ਨੂੰ ਸੰਗਤੀਆ ਤੋਂ ਭਾਈ ਫੇਰੂ ਦਾ ਨਾਮ ਦਿੱਤਾ.. ਜੋ ਪ੍ਰਸਿੱਧ ਹੋ ਗਿਆ। ਆਪ ਨੇ ਭਾਈ ਜੀ ਨੂੰ ਨੱਕਾ ਇਲਾਕੇ ਵਿਚ ਮਸੰਦ ਥਾਪਿਆ। ਮਸੰਦਾਂ ਦੀਆਂ ਹੇਰਾ ਫੇਰੀਆਂ ਨੂੰ ਵੇਖਦਿਆਂ ਜਦ ਹਿਸਾਬ ਕਿਤਾਬ ਮੰਗਿਆ ਗਿਆ ਤਾਂ ਕੇਵਲ ਭਾਈ ਫੇਰੂ ਜੀ ਦਾ ਹਿਸਾਬ ਹੀ ਠੀਕ ਨਿਕਲਿਆ, ਜਿਸ ਉਤੇ ਗੁਰੂ ਜੀ ਨੇ ਉਹਨਾਂ ਦਾ ਲੰਗਰ ਚੱਲਦੇ ਰਹਿਣ ਦੀ ਥਾਪਣਾ ਕੀਤੀ। ਇਸ ਨੱਕੇ ਦੇ ਇਲਾਕੇ ਵਿੱਚ ਹੀ ਭਾਈ ਫੇਰੂ ਦੀ ਸਮਾਧ ਬਣੀ। ਉਥੇ ਹੀ ਮਗਰੋਂ ਇਕ ਸ਼ਹਿਰ ਵਸ ਗਿਆ, ਜਿਹਦਾ ਨਾਂ ਭਾਈ ਫੇਰੂ ਪ੍ਰਸਿੱਧ ਹੋਇਆ। ਗੁਰਦੁਆਰਾ ਸਾਹਿਬ ਦੀ ਅਜੋਕੀ ਇਮਾਰਤ 1910 ਵਿੱਚ ਬਣਵਾਈ ਗਈ |
An Old Gurdwara at Bhai Pheru, District Kasur, Punjab, Pakistan, left here during 1947 Partition due to the the Migration of Sikhs toward India. The town with the name of Bhai Phero is situated at a distance of Sixty Kilometers from Lahore on Lahore-Multan road. The Gurdwara is in ver bad condition and if it will not preserved, it would be vanished and no sign of Gudwara would left in future.








ਗੁਰਦਵਾਰਾ ਸਾਹਿਬ .. ਗੁਰਦੁਆਰਾ ਭਾਈ ਫੇਰੂ, ਜਿਲਾ ਕਸੂਰ.... ਪਾਕਿਸਤਾਨ
ਭਾਈ ਫੇਰੂ ਨਾਮੀ ਇਹ ਕਸਬਾ ਲਾਹੌਰ ਤੋਂ 60 ਕਿਲੋਮੀਟਰ ਦੀ ਵਿੱਥ ਤੇ ਮੁਲਤਾਨ ਸੜਕ ਉਤੇ ਆਬਾਦ ਹੈ। ਭਾਈ ਫੇਰੂ ਜੀ ਦਾ ਅਸਲ ਨਾਂ ਸੰਗਤੀਆ ਸੀ। ਭਾਈ ਸੰਗਤੀਆ ਜੀ ਜਦ ਗੁਰੂ ਹਰਿਰਾਏ ਜੀ ਦੀ ਸ਼ਰਨ ਵਿਚ ਆਏ ਤੇ ਗੁਰੂ ਜੀ ਤੋਂ ਪਾਹੁਲ ਲੈ ਕੇ ਸਿੱਖ ਬਣ ਗਏ
ਗੁਰੂ ਜੀ ਨੇ ਉਹਨਾਂ ਨੂੰ ਸੰਗਤੀਆ ਤੋਂ ਭਾਈ ਫੇਰੂ ਦਾ ਨਾਮ ਦਿੱਤਾ.. ਜੋ ਪ੍ਰਸਿੱਧ ਹੋ ਗਿਆ। ਆਪ ਨੇ ਭਾਈ ਜੀ ਨੂੰ ਨੱਕਾ ਇਲਾਕੇ ਵਿਚ ਮਸੰਦ ਥਾਪਿਆ। ਮਸੰਦਾਂ ਦੀਆਂ ਹੇਰਾ ਫੇਰੀਆਂ ਨੂੰ ਵੇਖਦਿਆਂ ਜਦ ਹਿਸਾਬ ਕਿਤਾਬ ਮੰਗਿਆ ਗਿਆ ਤਾਂ ਕੇਵਲ ਭਾਈ ਫੇਰੂ ਜੀ ਦਾ ਹਿਸਾਬ ਹੀ ਠੀਕ ਨਿਕਲਿਆ, ਜਿਸ ਉਤੇ ਗੁਰੂ ਜੀ ਨੇ ਉਹਨਾਂ ਦਾ ਲੰਗਰ ਚੱਲਦੇ ਰਹਿਣ ਦੀ ਥਾਪਣਾ ਕੀਤੀ। ਇਸ ਨੱਕੇ ਦੇ ਇਲਾਕੇ ਵਿੱਚ ਹੀ ਭਾਈ ਫੇਰੂ ਦੀ ਸਮਾਧ ਬਣੀ। ਉਥੇ ਹੀ ਮਗਰੋਂ ਇਕ ਸ਼ਹਿਰ ਵਸ ਗਿਆ, ਜਿਹਦਾ ਨਾਂ ਭਾਈ ਫੇਰੂ ਪ੍ਰਸਿੱਧ ਹੋਇਆ। ਗੁਰਦੁਆਰਾ ਸਾਹਿਬ ਦੀ ਅਜੋਕੀ ਇਮਾਰਤ 1910 ਵਿੱਚ ਬਣਵਾਈ ਗਈ


ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ....ਗੁਰੂ ਹਰਗੋਬਿੰਦ ਸਾਹਿਬ ਜੀ ... ਪਢਾਣਾਂ... ਜਿਲਾ ਲਾਹੌਰ....ਪਾਕਿਸਤਾਨ ....
ਇਹ ਗੁਰਦੁਆਰਾ ਸਾਹਿਬ ਪਿੰਡ ਪਢਾਣਾਂ, ਜਿਲਾ ਲਾਹੌਰ, ਥਾਣਾ ਬਰਕੀ ਵਿਚ ਕਦੇ ਆਪਣੀਆਂ ਸ਼ਾਨਾਂ ਵਿਖਾਉਂਦਾ ਸੀ । ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਪਿੰਡ ਢਿਲਵਾਂ ਤੋਂ ਚੱਲ ਕੇ ਪਿੰਡ ਵਾਸੀਆਂ ਦੇ ਪ੍ਰੇਮ ਕਰਕੇ ਇਥੇ ਆਏ ਸਨ। ਇਥੇ ਜੱਲਣ ਜੱਟ ਜੋ ਕਿ ਇਸ ਇਲਾਕੇ ਦਾ ਪ੍ਰਸਿੱਧ ਜਮੀਨਦਾਰ ਭਗਤ ਸੀ, ਦੇ ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਹੋਈ। ਪਹਿਲਾਂ ਇਹ ਗੁਰਦੁਆਰਾ ਸਾਧਾਰਨ ਹਾਲਤ ਵਿਚ ਸੀ। ਇਥੋਂ ਦੇ ਸਰਦਾਰ ਅਤਰ ਸਿੰਘ ਪਢਾਣਾਂ ਜੀ ਨੇ ਗੁਰਦੁਆਰੇ ਦੀ ਸੇਵਾ ਅਰੰਭੀ ਅਤੇ ਪਿੰਡ ਦੀ ਸੰਗਤ ਨੇ ਉਦਮ ਕਰਕੇ ਸੁੰਦਰ ਦਰਬਾਰ ਬਣਾਇਆ। ਬਾਅਦ ਵਿੱਚ ਇਸ ਪਾਵਨ ਅਸਥਾਨ ਅੰਦਰ ਮੇਵਾਤ ਤੋਂ ਆਏ ਹੋਏ ਸ਼ਰਨਾਰਥੀ ਵਸਦੇ ਰਹੇ ।ਪਰ ਅੱਜ ਇਸ ਪਾਵਨ ਅਸਥਾਨ ਦੀਆਂ ਨਿਸ਼ਾਨੀਆਂ ਅਲੋਪ ਹੋ ਰਹੀਆਂ ਹਨ । ਤੇ ਇਮਾਰਤ ਅੰਦਰ ਡੰਗਰ ਬੰਨੇ ਜਾ ਰਹੇ ਹਨ ।

Gurdwara Chhevin Patshahi, Padhana, Lahore District, Punjab, Pakistan. Badly damaged after 1947 Partition and you can see through the photo that animals are directly fed inside the Gurdwara. The building has very beautiful architecture but it is in very bad condition. This Gurdwara is located at a village "Padhana" lies just 0.5 km from the Indo-Pak Border, about 30 km from Lahore City and 13 km south from Wagah-Atari Border. Sixth Sikh Guru, Guru Hargobind Ji (1595-1644) arrived in this village from Dhilvan due to the love and affection of the villagers. During his stay, he talked about Sat Gur Ji with a Jat of Sandhu clan named Jalhan Jat, a prominent land lord of the village. Initially Gurdwara was built in a simple pattern. Sardar Attar Singh of Padhana, the cheif of this village, started the reconstruction of it, and with the efforts of villagers a beautiful building was erected. A local committee used to arrange for the Langar. During the 1947 partition of Punjab region, The Sikhs masses had to leave the Historic Gurdwara of Chhevin Patshahi. It was then occupied by the Mewati muslims from Haryana area, who settled in the Interior of the Gurdwara, as the years went the building started to become in the state







Gurdwara sahib Ber Sahib, Sialkot....west punjab (pakistaan )

ਜੰਮੂ ਤੋਂ ਕਸ਼ਮੀਰ ਜਾਂਦੇ ਹੋਏ ਜਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਪੁੱਜੇ ਤਾਂ ਪੂਰਾ ਸ਼ਹਿਰ ਸਹਿਮਿਆ ਹੋਇਆ ਸੀ। ਇਕ ਬਹੁਤ ਹੀ ਕਰਨੀ ਵਾਲੇ ਫਕੀਰ ਹਮਜਾ ਗੌਸ ਨਾਲ ਕਿਸੇ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਉਹ ਜਲਾਲ ਵਿਚ ਆ ਕੇ 40 ਦਿਨ ਦਾ ਚਿਲਾ ਕਰ ਰਹੇ ਹਨ। ਚਿਲਾ ਪੂਰਾ ਹੋਣ ਤੇ ਸਾਰਾ ਸ਼ਹਿਰ ਗਰਕ ਹੋ ਜਾਵੇਗਾ। ਇਹ ਸੁਣ ਕੇ ਸਤਿਗੁਰੂ ਜੀ ਚਿਲੇ ਵਾਲੀ ਥਾਂ ਤੋਂ ਥੋੜੀ ਵਿੱਧ ਉਤੇ ਇਕ ਬੇਰੀ ਦੇ ਰੁੱਖ ਹੇਠ ਜਾ ਬਿਰਾਜਮਾਨ ਹੋਏ ਅਤੇ ਸ਼ਬਦ ਦੀ ਉਚੀ ਧੁੰਨੀ ਕੱਢੀ ਜਿਸ ਨਾਲ ਹਮਜਾ ਜੀ ਦਾ ਚਿਲਾ ਟੁੱਟ ਗਿਆ। ਉਹ ਗੁੱਸੇ ਵਿੱਚ ਆ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ, ਤੂੰ ਕੌਣ ਏ, ਜੋ ਇਹਨਾਂ ਝੂਠਿਆਂ ਨੂੰ ਬਚਾਉਣ ਚਾਹੁੰਦਾ ਏ ? ਸਤਿਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਹਮਜਾ ਕਿਸੇ ਇਕ ਦੇ ਝੂਠ ਦੀ ਸਜਾ ਸਾਰੇ ਸ਼ਹਿਰ ਨੂੰ ਨਹੀਂ ਦੇਣੀ ਚਾਹੀਦੀ। ਪਰ ਉਹਨਾਂ ਦੀ ਤਸੱਲੀ ਨਾ ਹੋਈ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਇਸ ਸ਼ਹਿਰ ਅੰਦਰ ਕੁਝ ਲੋਕ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਹਨ।

ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਦੋ ਪੈਸੇ ਦੇ ਕੇ ਸੱਚ ਅਤੇ ਝੂਠ ਖਰੀਦਣ ਲਈ ਭੇਜਿਆ। ਕੁਝ ਲੋਕਾਂ ਮਰਦਾਨਾ ਜੀ ਦਾ ਮਖੌਲ ਉਡਾਇਆ ਪਰ ਮੂਲਾ ਨਾਮੀ ਇਕ ਕਰਾੜ ਅਜਿਹਾ ਵੀ ਸੀ ਜਿਹਨੇ ਦੋ ਪੈਸੇ ਰੱਖ ਕੇ ਇਕ ਪਰਚੀ ਉਤੇ ਲਿਖਿਆ ਕਿ ''ਜਿਊਣਾ ਕੂੜ ਹੈ'' ਤੇ ਦੂਜੀ ਉਤੇ ਲਿਖਿਆ ''ਮਰਨਾ ਸੱਚ ਹੈ''। ਇਹ ਦੋਵੇਂ ਪਰਚੀਆਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਪੇਸ਼ ਕਰ ਦਿੱਤੀਆਂ। ਹਮਜਾ ਗੌਸ ਜੀ ਨੇ ਜਦ ਇਹ ਪੜ੍ਹਿਆ ਤਾਂ ਉਹਨਾਂ ਸਿਆਲਕੋਟ ਨਿਵਾਸੀਆਂ ਨੂੰ ਮਾਫ ਕਰ ਦਿੱਤਾ।





Samadhi sardaar Charat Singh ji ..west punjab .... (pakistaan )

ਸਰਦਾਰ ਚੜ੍ਹਤ ਸਿੰਘ ਜੀ ਦੀ ਸਮਾਧ ਗੁਜਰਾਂਵਾਲੇ ਅੰਦਰ ਸ਼ੇਰਾਂ ਵਾਲੇ ਬਾਗ ਦੇ ਕੋਲ ਹੈ | ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰਚੱਕੀਆ ਮਿਸਲ ਦੇ ਮੋਢੀ ਤੇ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਸਨ . ਸਰਦਾਰ ਚੜ੍ਹਤ ਸਿੰਘ ਜੀ ਸਦਾ ਹੀ ਖਾਲਸਾ ਰਾਜ ਵਾਸਤੇ ਜੂਝਦੇ ਰਹੇ | ਜਿਨਾਂ ਦਿਨਾਂ ਵਿਚ ਜਮੂੰ ਦੀ ਹਕੂਮਤ ਰਾਜਾ ਰੰਜੀਤ ਦੇਵ ਦੇ ਹੱਥ ਵਿਚ ਸੀ ਤੇ ਰਾਜਾ ਰੰਜੀਤ ਦੇਵ ਨੇ ਆਪਣੇ ਵੱਡੇ ਪੁੱਤਰ ਬ੍ਰਿਜ ਰਾਜ ਨੂੰ ਛੱਡ ਕੇ ਨਿੱਕੇ ਦਲੇਲ ਸਿਹੁੰ ਨੂੰ ਗੱਦੀ ਦੇ ਦਿੱਤੀ ਜਿਸ ਕਾਰਨ ਸੁਭਾਵਕ ਹੀ ਪਿਉ - ਪੁੱਤਰਾਂ ਵਿਚ ਲੜਾਈ ਛਿੜ ਪਈ ਤੇ ਬ੍ਰਿਜ ਰਾਜ ਨੇ ਜਦ ਆਪਣੇ ਆਪ ਨੂੰ ਇਸ ਲੜਾਈ ਦੇ ਅਸਮੱਰਥ ਦੇਖਿਆ ਤੇ ਸਰਦਾਰ ਚੜਤ ਸਿੰਘ ਸ਼ੂਕਰਚਕੀਆ ਹੋਰਾਂ ਕੋਲ ਜਾ ਕੇ ਫਰਿਆਦ ਕੀਤੀ ਤੇ ਆਪਣੇ ਹੱਕ ਦੀ ਪ੍ਰਾਪਤੀ ਲਈ ਸਰਦਾਰ ਸਾਹਿਬ ਕੋਲੋ ਸਹਾਇਤਾ ਮੰਗੀ ਤੇ ਨਾਲ ਹੀ ਆਪਣੇ ਆਪ ਭਾਰੀ ਨਜਰਾਨਾਂ ਭੇਂਟ ਕਰਨਾ ਮੰਨ ਲਿਆ |
ਸਰਦਾਰ ਚੜਤ ਸਿੰਘ ਜੀ ਨੇ ਉਸ ਦਾ ਹੱਕ ਮਾਰੀ ਦਾ ਸੁਣ ਕੇ ਉਸ ਦੀ ਸਹਾਇਤਾ ਕਰਨੀ ਪ੍ਰਵਾਨ ਕਰ ਲਈ ਤੇ ਆਪਣੀ ਮਿਸਲ ਦੇ ਨਾਲ ਜਮੂੰ ਵੱਲ ਨੂੰ ਕੂਚ ਕਰ ਦਿੱਤਾ | ਤੇ ਜਦ ਲੜਾਈ ਵਾਲੇ ਦੋਵੇਂ ਦਲ '' ਜਫਰਵਾਲ '' ਦੇ ਲਾਗੇ '' ਵਾਸੂ ਸਹਾਰ '' ਪੁੱਜੇ ਤਾਂ ਲੜਾਈ ਛਿੜ ਪਈ | ਜਦੋ ਸਰਦਾਰ ਜੀ ਦਾ ਅੰਤ ਸਮਾਂ ਆਇਆ ਤਾਂ ਸਰਦਾਰ ਚੜਤ ਸਿੰਘ ਜੀ ਦੀ ਬੰਦੂਕ ਉਹਨਾਂ ਦੇ ਆਪਣੇ ਹੱਥ ਵਿਚ ਹੀ ਫੱਟ ਗਈ ਤੇ ਸਰਦਾਰ ਜੀ ਦਾ ਭੌਰ ਉਡਾਰੀਆਂ ਲੈ ਗਿਆ | ਬੰਦੂਕ ਦੀ ਨਾਲੀ ਉਹਨਾਂ ਦੇ ਹੱਥ ਵਿਚ ਹੀ ਫੱਟਨ ਕਰਕੇ ਸਰਦਾਰ ਚੜ੍ਹਤ ਸਿੰਘ ਜੀ ਚੜਾਈ ਕਰ ਗਏ | ਪਰ ਖਾਲਸਾ ਰਾਜ ਲਈ ਸਰਦਾਰ ਚੜ੍ਹਤ ਸਿੰਘ ਜੀ ਨੇ ਅਣਥੱਕ ਘਾਲਾਂ ਘਾਲੀਆਂ |




Sri Guru Nanak Dev Ji's shawl and flowers (half of them) were cremated here the Sikh way, Pakistaan

Shri Guru Nanak Dev Ji left this world here. The Guru Ji's pavan body was not found and is believed went with the Guru Ji. As the Guru had Musalmaan and Sikh followers, the Musalmaan buried some of the Guru Ji's flowers and half the shawl and the Sikh cremated the remaining flowers and
remaining shawl here..





old Gurdwara Bhai Bannu, Mangat, Distt. Mandi Bahauddin..west punjab ( pakistaan )......
ਜਿਲਾ ਮੰਡੀ ਬਹਾਉਦੀਨ... ਤਹਿਸੀਲ ਫਾਲੀਆ ਦਾ ਇੱਕ ਕਸਬਾ ਜੋ ਮਾਂਗਟ ਕਰਕੇ ਪ੍ਰਸਿੱਧ ਹੈ। ਇੱਥੇ ਗੁਰੂ ਅਰਜਨ ਦੇਵ ਜੀ ਦੇ ਪ੍ਰੇਮੀ ਸਿੱਖ ਭਾਈ ਬੰਨੂ ਦਾ ਨਿਵਾਸ ਸੀ।ਭਾਈ ਬੰਨੂ ਵਾਲੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਇਥੇ ਸੀ ( ਜੋ ਬਾਅਦ ਵਿਚ ਕਾਨਪੁਰ - ਯੂ.ਪੀ ਵਿਚ ਸੁਸ਼ੋਭਿਤ ਕੀਤੀ ਗਈ )। ਜਦੋਂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਜੋ ਕਰਤਾਰਪੁਰ(ਦੁਆਬਾ) ਵਿਖੇ ਸੋਢੀ ਪ੍ਰਵਾਰ ਕੋਲ ਮੌਜੂਦ ਹੈ ਓਸੇ ਸਮੇ ਹੀ ਭਾਈ ਬੰਨੂ ਨੇ ਉਸ ਬੀੜ ਦਾ ਉਤਾਰਾ ਕਰ ਲਿਆ ਸੀ ਜਦੋਂ ਭਾਈ ਬੰਨੂ ਨੂੰ ਜਿਲਦ ਬਣਾਉਣ ਵਾਸਤੇ ਲਹੌਰ ਭੇਜਿਆ ਸੀ। ਸਿੱਖ ਰਾਜ ਸਮੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਉੱਤੇ ਇੱਥੇ ਇੱਕ ਖੁਬਸੂਰਤ ਗੁਰਦੁਆਰਾ ਤਲਾਬ ਦੇ ਕਿਨਾਰੇ ਬਣਵਾਇਆ ਗਿਆ । ਇਸ ਤੋਂ ਬਾਹਰ ਵਾਲਾ ਤਾਲਾਬ ਹੁਣ ਮਿੱਟੀ ਨਾਲ ਭਰਿਆ ਜਾ ਰਿਹਾ ਹੈ। ਗੁਰਦੁਆਰੇ ਤੋਂ ਬਾਹਰ ਸਬਜੀ ਮੰਡੀ ਲਗਦੀ ਹੈ।

An Old Gurdwara at a village "Mangat" located in Mandi Bahahuddin District of Punjab, Pakistan, left here due to the Migration of Sikh during 1947 Partition, now it is in very bad condition. It should be preserved othervise it could be demolished or vanished forever. This Gurdwara was built during Sikh rule by the royal command of Maharaja Ranjit Singh. The building is magnificent and beautiful even today, despite decades of neglect. Although a primary school was housed in this Gurdwara in the past it now appears to be empty. There is a vegetable market outside the Gurdwara.




An Old Gurdwara at a village "Mangat" located in Mandi Bahahuddin District of Punjab, Pakistan, left here due to the Migration of Sikh during 1947 Partition, now it is in very bad condition. It should be preserved othervise it could be demolished or vanished forever. This Gurdwara was built during Sikh rule by the royal command of Maharaja Ranjit Singh. The building is magnificent and beautiful even today, despite decades of neglect. Although a primary school was housed in this Gurdwara in the past it now appears to be empty. There is a vegetable market outside the Gurdwara.

old Gurdwara Bhai Bannu, Mangat, Distt. Mandi Bahauddin..west punjab ( pakistaan )......
ਜਿਲਾ ਮੰਡੀ ਬਹਾਉਦੀਨ... ਤਹਿਸੀਲ ਫਾਲੀਆ ਦਾ ਇੱਕ ਕਸਬਾ ਜੋ ਮਾਂਗਟ ਕਰਕੇ ਪ੍ਰਸਿੱਧ ਹੈ। ਇੱਥੇ ਗੁਰੂ ਅਰਜਨ ਦੇਵ ਜੀ ਦੇ ਪ੍ਰੇਮੀ ਸਿੱਖ ਭਾਈ ਬੰਨੂ ਦਾ ਨਿਵਾਸ ਸੀ।ਭਾਈ ਬੰਨੂ ਵਾਲੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਇਥੇ ਸੀ ( ਜੋ ਬਾਅਦ ਵਿਚ ਕਾਨਪੁਰ - ਯੂ.ਪੀ ਵਿਚ ਸੁਸ਼ੋਭਿਤ ਕੀਤੀ ਗਈ )। ਜਦੋਂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਜੋ ਕਰਤਾਰਪੁਰ(ਦੁਆਬਾ) ਵਿਖੇ ਸੋਢੀ ਪ੍ਰਵਾਰ ਕੋਲ ਮੌਜੂਦ ਹੈ ਓਸੇ ਸਮੇ ਹੀ ਭਾਈ ਬੰਨੂ ਨੇ ਉਸ ਬੀੜ ਦਾ ਉਤਾਰਾ ਕਰ ਲਿਆ ਸੀ ਜਦੋਂ ਭਾਈ ਬੰਨੂ ਨੂੰ ਜਿਲਦ ਬਣਾਉਣ ਵਾਸਤੇ ਲਹੌਰ ਭੇਜਿਆ ਸੀ। ਸਿੱਖ ਰਾਜ ਸਮੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਉੱਤੇ ਇੱਥੇ ਇੱਕ ਖੁਬਸੂਰਤ ਗੁਰਦੁਆਰਾ ਤਲਾਬ ਦੇ ਕਿਨਾਰੇ ਬਣਵਾਇਆ ਗਿਆ । ਇਸ ਤੋਂ ਬਾਹਰ ਵਾਲਾ ਤਾਲਾਬ ਹੁਣ ਮਿੱਟੀ ਨਾਲ ਭਰਿਆ ਜਾ ਰਿਹਾ ਹੈ। ਗੁਰਦੁਆਰੇ ਤੋਂ ਬਾਹਰ ਸਬਜੀ ਮੰਡੀ ਲਗਦੀ ਹੈ।






ਗੁਰਦੁਆਰਾ ਸਾਹਿਬ ... ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ .... ਹਫਤ ਮਦਰ ਸ਼ੇਖੂਪੁਰਾ ..... ( ਪਾਕਿਸਤਾਨ )............. ਇਹ ਪਿੰਡ ਜੋ ਹਫਤ ਮਦਰ ਦੇ ਨਾਮ ਤੋਂ ਪ੍ਰਸਿੱਧ ਹੈ, ਭਾਈ ਫੇਰੂ ਖੁੰਡਾ ਰੋਡ ਉਤੇ ਜਾਤਰੀ ਤੋਂ ਅੱਗੇ ਹੈ। ਇਸ ਪਿੰਡ ਦੇ ਗੁਰਦੁਆਰੇ ਦਾ ਨਾਮ ਗੁਰਦੁਆਰਾ ਸੱਚੀ ਮੰਜੀ ਪਹਿਲੀ ਪਾਤਿਸ਼ਾਹੀ ਵੀ ਹੈ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਲੰਘ ਗਿੱਲ ਜਿਮੀਦਾਰਾਂ ਪਾਸ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਥੇ ਚਰਨ ਪਾਏ ਅਤੇ ਪ੍ਰੇਮੀ ਸਿੱਖਾਂ ਨੂੰ ਸੋਟਾ ਬਖਸ਼ਿਸ਼ ਕੀਤਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਇੱਕ ਜੋੜੇ ਦਾ ਪੈਰ ਵੀ ਇਥੇ ਸੀ ਅਤੇ ਦੂਜਾ ਧੁਨੀ ਜਿਲਾ ਹਾਫਿਜਾਬਾਦ ਵਿਚ ਸੀ। ਸਵਾ ਰੁਪਈਆ ਲੈ ਕੇ ਦਰਸ਼ਨ ਕਰਵਾਏ ਜਾਂਦੇ ਸਨ। ਗੁਰਦੁਆਰਾ ਸਾਹਿਬ ਢਹਿ ਚੁਕਿਆ ਹੈ। ਕੁਝ ਹਿੱਸੇ ਹੀ ਬਚੇ ਹਨ —




Gurdwara in Punjab, Pakistan, now has been changed into a School.
An Old Gurdwara in Makhdoom Pur Pahoran, Khanewal District of Punjab, Pakistan, has been changed into a Government Higher Secondary School. It was left after the migration of Sikhs from Pakistan during the riots and violences of 1947 Partition.

ਗੁਰਦੁਆਰਾ ਮਖਦੂਮਪੁਰ ਪਹੋੜਾ....(ਸੱਜਣ ਠੱਗ ਵਾਲਾ )..
ਇਹ ਪਾਵਨ ਅਸਥਾਨ ਕਬੀਰਵਾਲਾ ਅਤੇ ਖਾਨੇਵਾਲ ਵਿਚਾਲੇ ਹੈ। ਮਖਦੂਮਪੁਰ ਪਹੋੜਾ ਮੁਲਤਾਨ ਤੋਂ ਦਿੱਲੀ ਜਾਣ ਵਾਲੀ ਸ਼ੇਰ ਸ਼ਾਹ ਸੂਰੀ ਦੀ ਬਣਾਈ ਸੜਕ ਉਤੇ ਆਬਾਦ ਇਕ ਬਹੁਤ ਪ੍ਰਸਿੱਧ ਕਸਬਾ ਹੈ। ਇਸ ਕਸਬੇ ਤੋਂ ਥੋੜਾ ਦੂਰ ਤੁਲੰਬਾ ਹੈ।

ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪਾਕਪਤਨ ਤੋਂ ਉਠ ਤੁਲੰਬੇ ਨੇੜੇ ਇਸ ਥਾਂ ਪੁੱਜੇ, ਜਿੱਥੇ ਪਾਧੀਆਂ ਦੇ ਠਹਿਰਣ ਵਾਸਤੇ ਸੱਜਣ ਅਤੇ ਕੱਜਣ ਦੋ ਚਾਚੇ ਭਤੀਜੇ ਨੇ ਸਰਾਂ ਦੇ ਨਾਂ ਉਤੇ ਮੱਕਾਰੀ ਦਾ ਜਾਲ ਖਲਾਰਿਆ ਹੋਇਆ ਸੀ। ਉਹ ਮੁਸਾਫਰਾਂ ਦਾ ਧਨ ਉਹਨਾਂ ਦੇ ਪ੍ਰਾਣਾ ਸਮੇਤ ਲੈਂਦਾ। ਉਸ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਵੀ ਫਸਾਉਣ ਦਾ ਚਾਰਾ ਕੀਤਾ ਪਰ ਅਸਫਲ ਰਿਹਾ। ਇਥੇ ਸਤਿਗੁਰੂ ਨਾਨਕ ਦੇਵ ਜੀ ਨੇ ਜੋ ਸ਼ਬਦ ਉਚਾਰਿਆ, ਉਹ ਇਹ ਸੀ:

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸ॥ਧੋਤਿਆ ਜੂਠਿ ਨ ਉਤਰੈ ਜੇ ਸਉ ਘੋਵਾ ਤਿਸ॥ (ਸੂਹੀ ਮ: 1, ਪੰਨਾ 729)

ਇਹ ਸ਼ਬਦ ਸੁਣ ਕੇ ਸੱਜਣ ਠੱਗ ਤੋਂ ਗੁਰ ਸੱਜਣ ਹੋ ਨਿੱਬੜਿਆ। ਇਸ ਘਟਨਾ ਦੀ ਯਾਦ ਵਿੱਚ ਸੱਜਣ ਦੀ ਸਰ੍ਹਾਂ ਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ ਗਿਆ। ਇਹ ਅਸਥਾਨ ਬਹੁਤ ਸੁੰਦਰ ਬਣਿਆ ਹੋਇਆ ਹੈ। ਕੋਈ ਦੋ ਘੁਮਾ ਵਿੱਚ ਇਸ ਦੀ ਚਾਰ ਦੀਵਾਰੀ ਹੈ। ਇਸ ਦੇ ਪੱਛਮ ਵੱਲ ਵਿਸ਼ਾਲ ਸਰੋਵਰ ਸੀ, ਜੋ ਹੁਣ ਪੂਰ ਦਿੱਤਾ ਗਿਆ ਹੈ। ਇਸ ਸਮੇਂ ਇਸ ਇਮਾਰਤ ਅੰਦਰ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਹੈ |ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਿੱਖ ਭਾਈ ਜੋਧ ਵੀ ਇਸੇ ਪਿੰਡ ਦਾ ਵਾਸੀ ਸੀ।







Tilla Jogian (also known as Tilla Baal Nath or Tilla Guru Nanak) located in Jhelum District of Punjab.. Pakistan. For the Sikhs, there is a significance to Tilla Jogian as Guru Nanak Dev ji, the founder of Sikhism is said to have spent 40 days in quiet seclusion at Tilla Jogian. The Sikhs during the rule of shere punjab Maharaja Ranjit Singh ji made a stone pond here in his memory

 

Yaar Punjabi

Prime VIP
Gurdwara Kotha Sahib, Wazirabad, Gujranwala District, Punjab, Pakistan. Left after the migration of Sikhs during 1947 partition. Not in use since 1947. We should preserve it. This is an historical site. This Gurdwara marks the visit of Guru Hargobind Sahib ji ........................ਗੁਰੂ ਕੋਠਾ ਵਜੀਰਾਬਾਦ, ਜਿਲਾ ਗੁੱਜਰਾਂਵਾਲਾ ..ਪਾਕਿਸਤਾਨ
ਇਸ ਸ਼ਹਿਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ''ਗੁਰੂ ਕੋਠਾ'' ਕਰਕੇ ਮਸ਼ਹੂਰ ਹੈ। ਗੁਰੂ ਸਾਹਿਬ ਕਸ਼ਮੀਰ ਤੋਂ ਮੁੜਦੇ ਹੋਏ, ਆਪਣੇ ਇਕ ਪ੍ਰੇਮੀ ਭਾਈ ਖੇਮ ਚੰਦ ਜੀ ਦੇ ਘਰ ਠਹਿਰੇ, ਜਿਥੇ ਬਾਅਦ ਵਿੱਚ ਗੁਰਦੁਆਰਾ ਉਸਾਰਿਆ ਗਿਆ। ਇਹ ਇਕ ਬਹੁਤ ਹੀ ਸੁੰਦਰ ਇਮਾਰਤ ਸੀ। ਹੁਣ ਚੌਖਾ ਹਿੱਸਾ ਢਹਿ ਚੁਕਾ ਹੈ।






Door And Window Of Maharani Jindian's Haveli .........Maharani Jind Kaur was popularly known as Jindan, the wife of shere panjab Maharaja Ranjit Singh ji and mother of Maharaja Duleep Singh ji , the last Sikh sovereign of the Punjab —





ਗੁਰਦਵਾਰਾ ਸਾਹਿਬ ..ਮੰਜੀ ਸਾਹਿਬ ਪਸਰੂਰ (ਦਿਓਕਾ) ਸਿਆਲਕੋਟ ..ਪਾਕਿਸਤਾਨ
ਸਤਿਗੁਰੂ ਨਾਨਕ ਦੇਵ ਜੀ ਸਿਆਲਕੋਟ ਤੋਂ ਪਸਰੂਰ ਪਹੁੰਚੇ। ਇੱਥੇ ਜਿਸ ਥਾਂ ਸਤਿਗੁਰੂ ਜੀ ਠਹਿਰੇ ਸਨ, ਉਸ ਥਾਂ ਨੂੰ ਦਿਓਕਾ ਆਖਿਆ ਜਾਂਦਾ ਹੈ। ਇਹ ਅਸਥਾਨ ਨਾਰੋਵਾਲ- ਸਿਆਲਕੋਟ ਰੋਡ ਉੱਤੇ ਪਸਰੂਰ ਰੇਲਵੇ ਸਟੇਸ਼ਨ ਤੋਂ ਅੱਧਾ ਕਿਲੋਮੀਟਰ ਨਾਰੋਵਾਲ ਵਾਲੇ ਪਾਸੇ ਐਨ ਸੜਕ ਉੱਤੇ ਹੈ ।ਉਸ ਸਮੇਂ ਜਦੋਂ ਜਗਤ ਗੁਰੂ ਨਾਨਕ ਦੇਵ ਜੀ ਪਸਰੂਰ ਪਹੁੰਚੇ, ਇੱਥੇ ਇੱਕ ਪ੍ਰਸਿੱਧ ਸੂਫੀ ਫਕੀਰ ਸਨ ਜਿਨਾਂ ਦਾ ਨਾਮ ਤਾਂ ਕੁਝ ਹੋਰ ਸੀ, ਪਰ ਲੋਕ ਉਹਨਾਂ ਨੂੰ ਮੀਆਂ ਮਿੱਠਾਂ ਜੀ ਦੇ ਨਾਂ ਨਾਲ ਪੁਕਾਰਦੇ ਸਨ । ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੀਆਂ ਮਿੱਠਾ ਜੀ ਵਿਚਕਾਰ ਇਸ ਥਾਂ ਗੋਸ਼ਟੀ ਹੋਈ ।


ਜਿਸ ਥਾਂ ਇਹ ਗੋਸ਼ਟੀ ਹੋਈ, ਉਸ ਵੇਲੇ ਇਹ ਥਾਂ ਕੋਟਲਾ ਮੀਆਂ ਮਿੱਠਾਂ ਦੇ ਨਾਂ ਨਾਲ ਪ੍ਰਸਿੱਧ ਸੀ, ਮਗਰੋਂ ਇਸ ਪਿੰਡ ਦਾ ਨਾਮ ਦਿਓਕਾ ਪ੍ਰਸਿੱਧ ਹੋ ਗਿਆ। ਕਦੇ ਇੱਥੇ ਨੇੜੇ ਹੀ ਡੇਕ ਨਦੀ ਵਗਦੀ ਸੀ ਜੋ ਹੁਣ ਕੁਝ ਵਿੱਥ ਤੇ ਹੋ ਗਈ ਹੈ। ਇੱਥੇ ਇੱਕ ਬਹੁਤ ਹੀ ਵੱਡਾ ਬੇਰੀਆਂ ਦਾ ਬਾਗ ਹੈ। ਇਸ ਬਾਗ ਦਾ ਇੱਕ ਵੱਡਾ ਗੇਟ ਨਾਰੋਵਾਲ ਪਸਰੂਰ ਰੋਡ ਉੱਤੇ ਖੁਲਦਾ ਹੈ। ਇਸ ਗੇਟ ਵਿੱਚ ਵੜਦਿਆਂ ਹੀ ਇੱਕ ਵਿਸ਼ਾਲ ਸਰੋਵਰ ਹੈ। ਇਸ ਸਰੋਵਰ ਦੇ ਅਖੀਰ ਉੱਤੇ ਇਸ ਤੋਂ ਸੱਜੇ ਪਾਸੇ ਇੱਕ ਸਾਧਾਰਨ ਜਿਹਾ ਮੰਜੀ ਸਾਹਿਬ ਬਣਿਆ ਹੋਇਆ ਹੈ। ਇਹ ਇੱਕ ਥੜਾ ਹੈ ਜਿਸ ਉੱਤੇ ਕੋਈ ਛੱਤ ਨਹੀਂ, ਕੇਵਲ ਇੱਕ ਸੁੰਦਰ ਬੂਹਾ ਹੈ। ਇਸ ਥੜਾ ਸਾਹਿਬ ਦੇ ਪਿੱਛੇ ਤਿੰਨ ਮਕਾਨ ਬਣੇ ਹੋਏ ਹਨ। ਜਿਹਨਾਂ ਵਿੱਚੋਂ ਇੱਕ ਮਕਾਨ ਅੰਦਰ ਗੁਰੂ ਗਰੰਥ ਸਾਹਿਬ ਜੀ ਬਿਰਾਜਮਾਨ ਹੁੰਦੇ ਸਨ। ਇਹ ਜਮੀਨ ਡਿਸਟਰਿਕਟ ਬੋਰਡ ਦੇ ਕਬਜੇ ਵਿੱਚ ਹੈ। ਸਰੋਵਰ ਇਸ ਵੇਲੇ ਇੱਕ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ






gurdwara rori sahib Eimanabad Pakistan ............. Guru Nanak dev ji 's message was to unite humanity through 3 simple principles for all regardless of their faith ("kirat Karo" - work to benefit your community, "naam Jaapo" - keep faith through your worship, "vaand ke shaako" -





( ਗੁਰਦੁਆਰਾ ਕੇਰ ਸਾਹਿਬ, ਜੈ ਸੁੱਖ ਵਾਲਾ, ਮੰਡੀ ਬਹਾਊਦੀਨ ... ਪਾਕਿਸਤਾਨ ) ...ਮੰਡੀ ਬਹਾਊਦੀਨ ਜਿਲੇ ਦਾ ਪ੍ਰਧਾਨ ਨਗਰ ਹੈ। ਗੁਰੂ ਸਾਹਿਬ ( ਗੁਰੂ ਨਾਨਕ ਦੇਵ ਜੀ ) ਡਿੰਗੇ ਤੋਂ ਚਲ ਕੇ ਇੱਥੇ ਬਿਰਾਜੇ। ਉਸ ਵੇਲੇ ਇਥੇ ਦਾ ਇੱਕ ਸੂਫੀ ਲੋਕਾਂ ਤੋਂ ਰੁੱਸ ਕੇ ਉਹਨਾਂ ਨੂੰ ਬਦਦੁਆ ਦੇਣਾ ਚਾਹੁੰਦਾ ਸੀ। ਗੁਰੂ ਜੀ ਨੇ ਉਸ ਨੂੰ ਰੱਬੀ ਕੰਮਾਂ ਨੂੰ ਹੱਥ ਵਿੱਚ ਲੈਣ ਤੋਂ ਵਰਜਿਆ।

ਉਸ ਫਕੀਰ ਦੇ ਪੋਤਰੇ ਭਾਈ ਭਾਗ ਜੀ ਨੇ ਬਹੁਤ ਹੀ ਸੱਚਾ ਜੀਵਨ ਜੀਵਿਆ। ਉਹਦੀ ਸਮਾਧ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਦੂਜੇ ਕੰਢੇ ਅੱਜ ਵੀ ਦਰਖਤਾਂ ਦੀ ਠੰਢੀ ਛਾਂ ਵਿੱਚ ਮੌਜੂਦ ਹੈ।

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਮੇਂ ਗੁਰਦੁਆਰਾ ਸਾਹਿਬ ਦੀ ਤਿੰਨ ਮੰਜਲਾ ਸੁੰਦਰ ਇਮਾਰਤ ਬਣਵਾਈ ਗਈ। ਉਸਦੇ ਖੱਬੇ ਪਾਸੇ ਦੋ ਸੁੰਦਰ ਤਲਾਬ ਬਣਵਾਏ ਗਏ, ਜਿਹਨਾਂ ਵਿਚੋਂ ਇੱਕ ਬੀਬੀਆਂ ਵਾਸਤੇ ਸੀ। ਸੰਗਤ ਦੇ ਠਹਿਰਣ ਵਾਸਤੇ ਇਕ ਬਹੁਤ ਹੀ ਵੰਡੀ ਸਰਾਂ ਵੀ ਹੈ। ਜਿਸ ਅੰਦਰ ਕੋਈ 100 ਦੇ ਨੇੜੇ ਘਰ ਅਬਾਦ ਹਨ। ਅੱਜ ਗੁਰਦੁਆਰਾ ਸਾਹਿਬ ਦੀ ਇਮਾਰਤ ਦੀਆਂ ਲੋਕਾਂ ਨੇ ਵੰਡੀਆਂ ਵਾਈਆਂ ਹੋਈਆਂ ਹਨ। ਪ੍ਰਕਾਸ਼ ਅਸਥਾਨ ਇਕ ਪੁਲਿਸ ਕਰਮਚਾਰੀ ਕੋਲ ਹੈ ਜੋ ਕਿਸੇ ਨੂੰ ਦਰਸ਼ਨ ਵੀ ਨਹੀਂ ਕਰਨ ਦਿੰਦਾ ।

.Gurdwara Kair Sahib This Gurdwara in the memory of Guru Nanak Dev Ji is located in the village of Jaisak which is located on the main road from Mandi Bahauddin to Marala. This beautiful Gurdwara was built at the time of Maharaja Ranjit Singh. It is now being occupied by a high ranking police official who lives in the Parkash Asthan and denies entry to visitors. The Gurdwara still towers over the village but it is in a dilapidated state.






ਗੁਰਦੁਆਰਾ (ਬਾਗ) ਬਾਉਲੀ ਸਾਹਿਬ ਦੀ ਮੌਜੂਦਾ ਤਸਵੀਰ ਅਤੇ ( ਉੱਪਰ ) ਸੰਨ 1880 ਦੇ
ਆਸ-ਪਾਸ ਗੁਰਦੁਆਰਾ ਬਾਉਲੀ ਸਾਹਿਬ ਦੀ ਕੈਮਰੇ ਨਾਲ ਲਈ ਗਈ ਦੁਰਲੱਭ ਤਸਵੀਰ।

ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਸਬੰਧਤ ਗੁਰਦੁਆਰਾ ਡੇਰ੍ਹਾ ਸਾਹਿਬ, ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ, ਗੁਰਦੁਆਰਾ ਲਾਲ ਹਵੇਲੀ (ਚੰਦੂ ਦੀ ਹਵੇਲੀ), ਗੁਰਦੁਆਰਾ ਬੁੱਧੂ ਦਾ ਆਵਾ, ਗੁਰਦੁਆਰਾ ਬਾਉਲੀ ਸਾਹਿਬ ਅਤੇ ਗੁਰਦੁਆਰਾ ਦੀਵਾਨਖ਼ਾਨਾ ਵਿਚੋਂ ਦੋ ਯਾਦਗਾਰਾਂ (ਗੁਰਦੁਆਰ ਡੇਰਾ ਸਾਹਿਬ ਤੇ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ) ਤੋਂ ਛੁਟ ਬਾਕੀ ਸਭ ਯਾਦਗਾਰਾਂ ਵੇਖਦਿਆਂ ਹੀ ਵੇਖਦਿਆਂ ਜ਼ਮੀਨਦੋਜ਼ ਕਰ ਦਿੱਤੀਆਂ ਗਈਆਂ ਹਨ ਅਤੇ ਸਰਕਾਰਾਂ ਜਾਂ ਸਿੱਖ ਜਥੇਬੰਦੀਆਂ ਦਾ ਇਨ੍ਹਾਂ ਅਨਮੋਲ ਯਾਦਗਾਰਾਂ ਨੂੰ ਬਚਾਉਣ ਹਿੱਤ ਇਸਤੇਮਾਲ ਕੀਤਾ ਗਿਆ ਕੋਈ ਵੀ ਹੀਲਾ-ਵਸੀਲਾ ਕਾਮਯਾਬ ਨਹੀਂ ਹੋ ਸਕਿਆ।


ਗੁਰਦੁਆਰਾ ਬਾਉਲੀ ਸਾਹਿਬ ਦੇ ਸਥਾਨ 'ਤੇ ਪਹਿਲਾਂ ਕਰਮ ਚੰਦ-ਧਰਮ ਚੰਦ ਬਹਿਲ (ਖੱਤਰੀ) ਦੀ ਧਰਮਸ਼ਾਲਾ ਹੁੰਦੀ ਸੀ। ਜਦੋਂ 1599 ਈ: ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸਥਾਨ 'ਤੇ ਪਧਾਰੇ ਹੋਏ ਸਨ ਤਾਂ ਲਾਹੌਰ ਦਾ ਨਿਵਾਸੀ ਛੱਜੂ ਭਗਤ (ਛੱਜੂ ਮੱਲ ਭਾਟੀਆ) ਬੁਖ਼ਾਰੇ ਦੇ ਇਕ ਪਠਾਣ ਸਹਿਤ ਗੁਰੂ ਜੀ ਦੇ ਹਜ਼ੂਰ ਵਿਚ ਹਾਜ਼ਰ ਹੋਇਆ। ਛੱਜੂ ਭਗਤ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਬੁਖ਼ਾਰੇ ਦਾ ਇਹ ਪਠਾਣ ਕੁਝ ਸਮਾਂ ਪਹਿਲਾਂ 142 ਸੋਨੇ ਦੀਆਂ ਮੋਹਰਾਂ ਉਸ ਪਾਸ ਅਮਾਨਤ ਵਜੋਂ ਰੱਖ ਗਿਆ ਸੀ, ਜਿਨ੍ਹਾਂ ਨੂੰ ਉਸ ਨੇ ਉਸ ਵਕਤ ਅਣਗਿਹਲੀ ਨਾਲ ਵਹੀ ਵਿਚ ਦਰਜ ਨਾ ਕੀਤਾ। ਜਦੋਂ ਪਠਾਣ ਨੇ ਵਾਪਸ ਪਰਤ ਕੇ ਉਸ ਪਾਸੋਂ ਆਪਣੀ ਅਮਾਨਤ ਮੰਗੀ ਤਾਂ ਛੱਜੂ ਨੇ ਵਹੀ ਵਿਚ ਦਰਜ ਨਾ ਹੋਣ ਕਰਕੇ ਪਠਾਣ ਨੂੰ ਮੋਹਰਾਂ ਦੇਣ ਤੋਂ ਇਨਕਾਰ ਕਰ ਦਿੱਤਾ। ਮਾਮਲਾ ਹਾਕਮ ਪਾਸ ਪਹੁੰਚਿਆਂ ਤਾਂ ਰਿਕਾਰਡ ਦੇ ਆਧਾਰ 'ਤੇ ਹਾਕਮ ਨੇ ਛੱਜੂ ਭਗਤ ਦੇ ਹੱਕ ਵਿਚ ਫੈਸਲਾ ਕਰ ਦਿੱਤਾ। ਫਿਰ ਕੁਝ ਸਮੇਂ ਬਾਅਦ ਜਦੋਂ ਦੀਵਾਲੀ ਦੇ ਮੌਕੇ 'ਤੇ ਛੱਜੂ ਨੇ ਦੁਕਾਨ ਦੀ ਸਫ਼ਾਈ ਕਰਵਾਈ ਤਾਂ ਪਠਾਣ ਦੀਆਂ ਮੋਹਰਾਂ ਵਾਲਾ ਬਟੂਆ ਮਿਲ ਗਿਆ। ਜਦੋਂ ਛੱਜੂ ਨੇ ਆਪਣੀ ਭੁੱਲ ਬਖ਼ਸ਼ਾਉਣ ਲਈ ਆਪਣੇ ਵਲੋਂ ਸੋਨੇ ਦੀਆਂ 100 ਮੋਹਰਾਂ ਹੋਰ ਪਾ ਕੇ 242 ਮੋਹਰਾਂ ਪਠਾਣ ਨੂੰ ਵਾਪਸ ਕਰਨੀਆਂ ਚਾਹੀਆਂ ਤਾਂ ਪਠਾਣ ਨੇ ਉਨ੍ਹਾਂ ਨੂੰ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਮੁਕੱਦਮਾ ਹਾਰ ਗਿਆ ਸੀ, ਇਸ ਲਈ ਇਨ੍ਹਾਂ ਮੋਹਰਾਂ 'ਤੇ ਉਸ ਦਾ ਹੁਣ ਕੋਈ ਹੱਕ ਨਹੀਂ ਹੈ।

ਪਠਾਣ ਅਤੇ ਛੱਜੂ ਭਗਤ ਨੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ ਕਿ ਉਹ ਇਹ ਮੋਹਰਾਂ ਕਿਸੇ ਧਰਮ ਅਰਥ ਦੇ ਕੰਮ 'ਤੇ ਖਰਚ ਦੇਣ। ਉਨ੍ਹਾਂ ਦੋਵਾਂ ਦੀ ਇੱਛਾ 'ਤੇ ਗੁਰੂ ਸਾਹਿਬ ਨੇ ਇਕ ਬਾਉਲੀ ਦਾ ਨਿਰਮਾਣ ਕਰਵਾ ਦਿੱਤਾ। ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਦੇ ਸਫ਼ਾ 860 'ਤੇ ਲਿਖਦੇ ਹਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਣਵਾਈ ਇਹ ਵਾਪਿਕਾ (ਬਾਉਲੀ) ਬਾਦਸ਼ਾਹ ਸ਼ਾਹਜਹਾਂ ਦੇ ਹੁਕਮ ਨਾਲ ਸੰਨ 1628 ਵਿਚ ਗਿਰਾ ਦਿੱਤੀ ਗਈ ਅਤੇ ਇਸ ਥਾਂ ਮਸੀਤ ਉਸਾਰੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਸੰਨ 1834 ਵਿਚ ਇਕ ਫ਼ੁਲੇਰੇ ਦੇ ਪਤਾ ਦੇਣ 'ਤੇ ਮਸੀਤ ਢੁਹਾ ਕੇ ਪਹਿਲਾਂ ਵਾਲੇ ਰੂਪ ਵਿਚ ਮੁੜ ਬਾਉਲੀ ਪ੍ਰਗਟ ਕਰਵਾਈ ਅਤੇ ਪਾਸ ਹੀ ਇਕ ਸਰੋਵਰ ਦਾ ਵੀ ਨਿਰਮਾਣ ਕਰਵਾ ਦਿੱਤਾ। ਲੰਗਰ ਆਦਿ ਦਾ ਖ਼ਰਚ ਚਲਾਉਣ ਲਈ ਚਾਰ-ਚੁਫ਼ੇਰੇ 112 ਦੁਕਾਨਾਂ ਬਣਵਾਈਆਂઠਗਈਆਂ।

ਇਸ ਯਾਦਗਾਰ ਦਾ ਪ੍ਰਬੰਧ ਲੰਬੇ ਸਮੇਂ ਤੱਕ ਧੀਰ ਮਲੀਏ ਸੋਢੀ ਕਰਤਾਰਪੁਰੀਆਂ ਦੇ ਹੱਥ ਰਿਹਾ। ਪੁਸਤਕ 'ਦੀ ਮੇਕਿੰਗ ਆਫ਼ ਸਿੱਖ ਸਕ੍ਰਿਪਚਰ' ਦੇ ਸਫ਼ਾ 62 ਅਨੁਸਾਰ ਸੰਨ 1837 ਤੱਕ ਕਰਤਾਰਪੁਰ ਪੋਥੀ ਬਾਉਲੀ ਸਾਹਿਬ ਗੁਰਦੁਆਰੇ ਵਿਚ ਹੀ ਰਹੀ ਪਰ ਪੰਜਾਬ 'ਤੇ ਬ੍ਰਿਟਿਸ਼ ਸਰਕਾਰ ਦੇ ਕਬਜ਼ੇ ਸਮੇਂ ਇਸ ਨੂੰ ਸੁਰੱਖਿਆ ਹਿੱਤ ਲਾਹੌਰ ਦੇ ਡਿਪਟੀ ਕਮਿਸ਼ਨਰ ਮੇਜਰ ਜੀ. ਐਚ. ਮੈਕਗ੍ਰੇਗਰ ਨੇ ਆਪਣੀ ਹਿਫ਼ਾਜ਼ਤ ਵਿਚ ਰੱਖ ਲਿਆ। ਸੋਢੀਆਂ ਵਲੋਂ ਪੰਜਾਬ ਪ੍ਰਬੰਧਕ ਬੋਰਡ ਦੇ ਡਿਪਟੀ ਸਕੱਤਰ ਮੇਜਰ ਐਚ. ਪੀ. ਬਰਨ ਪਾਸ ਪੋਥੀ ਵਾਪਸ ਦੇਣ ਦੀ ਅਪੀਲ ਕਰਨ 'ਤੇ ਪੋਥੀ ਉਨ੍ਹਾਂ ਨੂੰ ਵਾਪਸ ਕਰ ਦਿੱਤੀ ਗਈ। ਸੰਨ 1903 ਵਿਚ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਵਲੋਂ ਇਸੇ ਸਥਾਨ ਤੋਂ ਹਫ਼ਤਾਵਾਰੀ ਧਾਰਮਿਕ ਇਕੱਠ ਸ਼ੁਰੂ ਕੀਤੇ ਗਏ। —






ਗੁਰਦਵਾਰਾ ਸਾਹਿਬ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ .....( ਗੁਜਰਾਤ )
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਮੁੜਦੇ ਇਸ ਥਾਂ ਬਿਰਾਜੇ। ਇਹ ਅਸਥਾਨ ਕਾਬਲੀ ਦਰਵਾਜੇ ਦੇ ਅੰਦਰ ਹੈ। ਇਸ ਅਸਥਾਨ ਨੂੰ ਕੁਝ ਇਤਿਹਾਸਕਾਰਾਂ ਨੇ ''ਹਵੇਲੀ ਛੇਵੀਂ ਪਾਤਿਸ਼ਾਹੀ'' ਕਰਕੇ ਵੀ ਲਿਖਿਆ ਹੈ। ਇਸ ਦੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਹੈ। ਇਸ ਵਿੱਚ ਬਹੁਤ ਸਾਰੇ ਸ਼ਰਨਾਰਥੀਆਂ ਦੇ ਘਰ ਆਬਾਦ ਸਨ ਜਿਹਨਾਂ ਨੇ ਆਪੋ ਆਪਣੀ ਲੋੜ ਮੁਤਾਬਕ ਵਾਧੇ ਘਾਟੇ ਕਰ ਲਏ । ਇਸ ਸ਼ਹਿਰ ਦੇ ਅੰਦਰ ਮੁਸਲਮਾਨ ਸੂਫੀ ਹਜਰਤ ਸ਼ਾਹ ਦੌਲਾ ਜੀ ਦਾ ਮਜਾਰ ਵੀ ਹੈ। ਭਾਈ ਗੜੀਏ ਦਾ ਇਹਨਾਂ ਨਾਲ ਮਿਲਾਪ ਹੋਇਆ, ਉਹਨਾਂ ਤੋਂ ਆਪ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਿਆ। ਮਗਰੋਂ, ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਵੀ ਆਪ ਜੀ ਦੀ ਮਿਲਣੀ ਹੋਈ। ਸ਼ਾਹ ਦੌਲਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੌ ਤੋਲੇ ਸੋਨਾਂ ਭੇਟ ਕੀਤਾ ਜੋ ਸਭ ਕੁਝ ਤਵਾਰੀਖ ਦਾ ਭਾਗ ਹੈ ।


 

Yaar Punjabi

Prime VIP

ਹਲਕਾ ਰਾਏਕੋਟ ਅਧੀਨ ਪੈਂਦੇ ਪਿੰਡ ਬੱਸੀਆਂ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਤ ਯਾਦਗਾਰ ਅੱਜ ਵੀ ਕਾਇਮ ਹੈ । ਬੱਸੀਆਂ ਦੀ ਕੋਠੀ ਵਜੋਂ ਜਾਣੇ ਜਾਂਦੇ ਇਸ ਆਰਾਮਘਰ ਦਾ ਇਤਿਹਾਸ ਸਿੱਖ ਰਾਜ ਦੇ ਆਖ਼ਰੀ ਵਾਰਸ ਮਹਾਰਾਜਾ ਦਲੀਪ ਸਿੰਘ ਨਾਲ ਜੁੜਿਆ ਹੋਇਆ ਹੈ।ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਤੋਂ ਬੰਦੀ ਬਣਾ ਕੇ ਲਿਆਉਣ ਸਮੇਂ ਇਸ ਆਰਾਮਘਰ ਵਿੱਚ ਇੱਕ ਰਾਤ ਵਿਸ਼ਰਾਮ ਕਰਵਾਇਆ ਸੀ ਅਤੇ ਦਿਨ ਚੜ੍ਹਦੇ ਹੀ ਉਸ ਨੂੰ ਆਪਣੇ ਨਾਲ ਵਿਦੇਸ਼ ਲੈ ਗਏ।ਇਹ ਪੁਰਾਤਨ ਆਰਾਮਘਰ ਕਦੇ ਅੰਗਰੇਜ਼ ਅਫ਼ਸਰਾਂ ਲਈ ਠਹਿਰ ਦਾ ਕੇਂਦਰ ਬਿੰਦੂ ਹੋਇਆ ਕਰਦਾ ਸੀ।ਸਮੇਂ-ਸਮੇਂ ’ਤੇ ਅੰਗਰੇਜ਼ ਬਾਹਰੋਂ ਆਉਂਦੇ ਤਾਂ ਇਸ ਇਲਾਕੇ ਵਿੱਚ ਆਉਂਦਿਆਂ ਹੀ ਉਹ ਇਸ ਆਰਾਮਘਰ ਵਿੱਚ ਰਹਿਣ ਨੂੰ ਤਰਜੀਹ ਦਿੰਦੇ। ਤੇਰਾਂ ਏਕੜ ਦੇ ਵਿਚਕਾਰ ਬਣਿਆ ਇਹ ਆਰਾਮਘਰ ਆਪਣੀ ਮਿਸਾਲ ਆਪ ਹੈ, ਜੋ ਅੰਗਰੇਜ਼ਾਂ ਲਈ ਬਹੁਤ ਅਹਿਮੀਅਤ ਰੱਖਦਾ ਸੀ। 21 ਜਨਵਰੀ 1846 ਨੂੰ ਜਦੋਂ ਸਿੱਖਾਂ ਨੇ ਪਿੰਡ ਆਲੀਵਾਲ (ਲੁਧਿਆਣਾ) ਵਿਖੇ ਅੰਗਰੇਜ਼ਾਂ ’ਤੇ ਧਾਵਾ ਬੋਲਿਆ ਤਾਂ ਉਸ ਸਮੇਂ ਅੰਗਰੇਜ਼ ਅਫ਼ਸਰ ਹੈਨਰੀ ਸਮਿਥ ਆਪਣੀ ਫ਼ੌਜ ਦੀ ਕਮਾਨ ਸੰਭਾਲ ਰਿਹਾ ਸੀ ਤਾਂ ਉਸ ਨੇ ਇਸੇ ਆਰਾਮਘਰ ਦੇ ਅਸਲੇ ਡਿਪੂ ’ਚੋਂ ਹਥਿਆਰ ਮੰਗਵਾਏ ਸਨ। ਟੱਕਰ ਬਹੁਤ ਜ਼ਬਰਦਸਤ ਹੋਈ।ਸਿੱਖਾਂ ਨੇ ਅੰਗਰੇਜ਼ਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਅਤੇ ਜਿੱਤ ਪ੍ਰਾਪਤ ਕੀਤੀ।
ਆਰਾਮਘਰ ਦੇ ਨੇੜੇ ਇੱਕ ਪੁਰਾਤਨ ਖੂਹ ਹੈ, ਜਿਸ ਦਾ ਪਾਣੀ ਸੁੱਕ ਚੁੱਕਿਆ ਹੈ।ਕਿਹਾ ਜਾਂਦਾ ਹੈ ਕਿ ਇਸ ਖੂਹ ਦਾ ਪਾਣੀ ਬਹੁਤ ਸੁਆਦਲਾ ਅਤੇ ਸਿਹਤ ਲਈ ਲਾਭਦਾਇਕ ਮੰਨਿਆ ਜਾਣ ਕਰਕੇ ਪਾਣੀ ਲਾਹੌਰ ਵਿੱਚ ਅੰਗਰੇਜ਼ ਆਪਣੇ ਸੀਨੀਅਰ ਅਫ਼ਸਰਾਂ ਤੱਕ ਪਹੁੰਚਦਾ ਕਰਦੇ ਸਨ।ਇਸ ਯਾਦਗਾਰ ਨੂੰ ਸੰਭਾਲਣ ਲਈ ਹੁਣ ਪੰਜਾਬ ਸਰਕਾਰ ਅਤੇ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਫਾਊਂਡੇਸ਼ਨ ਨੇ ਇਸ ਆਰਾਮਘਰ ਦੀ ਸਾਂਭ-ਸੰਭਾਲ ਕਰਨ ਦਾ ਬੀੜਾ ਚੁੱਕ ਲਿਆ ਹੈ।ਕੁਝ ਹੀ ਸਮੇਂ ਅੰਦਰ ਬੱਸੀਆਂ ਦੀ ਇਹ ਕੋਠੀ ਦੁਨੀਆਂ ਦੇ ਨਕਸ਼ੇ ’ਤੇ ਹੋਵੇਗੀ ਜੋ ਆਪਣੀ ਹਦੂਦ ਅੰਦਰ ਇਤਿਹਾਸ ਸਮੋਈ ਖੜ੍ਹੀ ਹੈ।ਕੂਕਿਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਤੋਂ ਪਹਿਲਾਂ ਇਸੇ ਆਰਾਮਘਰ ’ਚ ਸੈਸ਼ਨ ਕੋਰਟ ਲੱਗੀ ਅਤੇ ਅੰਗਰੇਜ਼ਾਂ ਵੱਲੋਂ ਤਿੰਨ ਸਿੰਘਾਂ ਨੂੰ ਰਾਏਕੋਟ ਲਿਜਾ ਕੇ ਫ਼ਾਂਸੀ ਦਿੱਤੀ ਗਈ।








Jamrud Fort Peshawar 1880 (British Raj)........>
Jamrud fort was built by the great military commander of Ranjit Singh, Hari Singh Nalwa.
This Fort was built by Sikh Army in Maharaja Ranjit Singh Era. Located at the entrance to the Khyber Pass, Jamrud Fort was built by the Sikhs in 1823. In 1837, it was here that the Afghans attacked the Sikhs during the Battle of Jamrud and Sardar Hari Singh Nalwa, the Sikh Commander, was killed. But Sikhs won the war. It was built to stop the attacks of Afghan (Afghanistani) people from Punjab to India because when those people attacked India, Punjab had to face a lot of losses as a result of its geographical location. It is believed that no Afghan dared to attack Punjab via this route after its construction.

Thus the great Sardar Hari Singh Nalua, with the terror of whose name Afghan mothers used to quiten their fretful children attained his martyrdom.

Salute to Great Sikh Warrior, Marshall of the Khalsa Sardar Hari Singh Nalua







ਗੁਰਦਵਾਰਾ ਸਾਹਿਬ .... ਗੁਰਦੁਆਰਾ ਪੰਚਮ ਪਾਤਿਸ਼ਾਹੀ... ਚੱਕ ਰਾਮਦਾਸ, ਗੁਜਰਾਂਵਾਲਾ.... ਪਾਕਿਸਤਾਨ
ਸੜਕ ਉਤੇ ਐਮਨਾਬਾਅਦ ਤੋਂ ਕੋਈ 20 ਕਿਲੋਮੀਟਰ ਪੂਰਬ ਵੱਲ ਇਹ ਪਿੰਡ ਆਬਾਦ ਹੈ। ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਪਿਰਾਣੇ ਦੇ ਪ੍ਰੇਮ ਕਰ ਕੇ ਇਥੇ ਖਿੱਚੇ ਆਏ। ਗੁਰੂ ਸਾਹਿਬ ਦੇ ਨਿਵਾਸ ਦੇ ਅਸਥਾਨ ਉਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਸੀ ਜੋ ਹੁਣ ਅਲੋਪ ਹੋ ਚੁਕਿਆ ਹੈ। ਇਸ ਅਸਥਾਨ ਦੇ ਸਾਹਮਣੇ ਇਕ ਚੌਬਾਰਾ ਸੀ, ਜਿਹਨੂੰ ਹੁਣ ਲੋਕ ਗੁਰੂ ਦਾ ਮਹਿਲ ਕਰਕੇ ਜਾਣਦੇ ਹਨ। ਇਸ ਪਾਵਨ ਅਸਥਾਨ ਦੇ ਨਾਂ ਸਿੱਖ ਰਾਜ ਵੱਲੋਂ ਦਿੱਤੀ 40 ਘੁਮਾਉ ਜਮੀਨ ਮੁਆਫ ਹੈ। ਗੁਰਦੁਆਰਾ ਸਾਹਿਬ ਅਣਗੋਲੀ ਕਰ ਕੇ ਮਿੱਟ ਚੁਕਿਆ ਹੈ।

This village going by the name of Chak Ram Das is in Wandhu police station of Gujranwala district. It is located 20 kilometer east of Eminabad and lies on Eminabad-Mianwali Bungalow road. It was due to the love and affection of Bhai Prana that the Fifth Patshah Guru Arjttn Dev Ji was attracted to this place. A beautiful Gurdwara was built on the spot where Guru Ji had stayed. It has vanished now. There used to be a chaubara in front of this place which is now called the Guru Da Mahal (palace of Guru) by the people. There is no land revenue due on 40 ghumaon of land granted to this gurdwara by Sikh rule

 
Top