'MANISH'
yaara naal bahara
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਵਤਾਰ ਸੰਨ 1468 ਈ: ਵਿੱਚ ਰਾਇ ਭੋਇ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ ਹੁਣ ਇਹ ਸਥਾਨ ਨਨਕਾਣਾ ਸਾਹਿਬ ਦੇ ਨਾਮ ਤੋਂ ਪ੍ਰਸਿੱਧ ਹੈ ਅਤੇ ਹੁਣ ਪਾਕਿਸਤਾਨ ਵਿੱਚ ਹੈ. ਆਪ ਜੀ ਦਾ ਅਵਤਾਰ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ. ਆਪ ਜੀ ਦੀ ਭੈਣ ਦਾ ਨਾਂ ਬੇਬੇ ਨਾਨਕੀ ਜੀ ਸੀ. ਬੇਬੇ ਨਾਨਕੀ ਜੀ ਦੇ ਨਾਂ ਤੇ ਉਹਨਾਂ ਦੇ ਵੀਰ ਦਾ ਨਾਂ ਸ਼੍ਰੀ ਨਾਨਕ ਰੱਖਿਆ ਗਿਆ. ਗੁਰੂ ਨਾਨਕ ਦੇਵ ਜੀ ਆਮ ਬਾਲਕਾਂ ਵਾਂਗ ਨਹੀਂ ਸਨ.ਆਪ ਜੀ ਦਾ ਮਨ ਖੇਡਣ ਵਿੱਚ ਨਹੀਂ ਸੀ ਆਪ ਜੀ ਬਚਪਣ ਤੋਂ ਹੀ ਧਿਆਨ ਧਰਮ ਵੱਲ ਸੀ ਆਪ ਜੀ ਦਾਨੀ ਸੁਭਾਅ ਦੇ ਸੀ ਆਪ ਜੀ ਹਰ ਸ਼ੈ ਲੋੜਵੰਦਾ ਨੂੰ ਦੇ ਦੇਂਦੇ ਸਨ. ਆਪ ਜੀ ਦੇ ਪਿਤਾ ਜੀ ਨੇ ਆਪ ਨੂੰ ਪੜ੍ਹਨ ਲਈ ਗੋਪਾਲ ਪਾਂਧੇ ਦੇ ਕੋਲ ਪਾ ਦਿੱਤਾ, ਪਰ ਆਪ ਜੀ ਨੂੰ ਪੜ੍ਹਾਉਣ ਆਏ ਪਾਂਧੇ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਕਿਹਾ ਕਿ ਆਪ ਜੀ ਕੋਲ ਤਾਂ ਸਭ ਤੋਂ ਵੱਡਾ ਗਿਆਨ ਹੈ ਮੈਂ ਆਪ ਜੀ ਨੂੰ ਨਹੀਂ ਪੜ੍ਹਾ ਸਕਦਾ. ਆਪ ਜੀ ਛੋਟੀ ਉਮਰ ਤੋਂ ਹੀ ਪਖੰਡ ਦੇ ਖਿਲਾਫ ਸਨ ਆਪ ਜੀ ਨੇ ਛੋਟੀ ਉਮਰ ਵਿੱਚ ਹੀ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਸੀ ਅਤੇ ਆਪ ਜੀ ਕਿਸੇ ਵੀ ਪ੍ਰਕਾਰ ਦੇ ਪਖੰਡ ਨੂੰ ਪਸੰਦ ਨਹੀਂ ਕਰਦੇ ਸਨ.ਆਪ ਜੀ ਦਾ ਵਿਆਹ ਸ਼੍ਰੀ ਮੂਲ ਚੰਦ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ, ਜਿਨ੍ਹਾਂ ਦੀ ਕੁਖੋ ਦੋ ਪੁੱਤਰਾਂ ਨੇ ਜਨਮ ਲਿਆ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਚੰਦ. ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੇ ਕਲਿਆਣ ਅਤੇ ਉਹਨਾਂ ਨੂੰ ਵਿਸ਼ੇ ਵਿਕਾਰਾ ਤੋਂ ਦੂਰ ਕਰਨ ਲਈ, ਧਰਮ ਦਾ ਪ੍ਰਚਾਰ ਕਰਨ ਲਈ ਚਾਰ ਉਦਾਸੀਆਂ ਕੀਤੀਆਂ. ਆਪ ਜੀ ਨੇ ਬਾਣੀ,ਉਪਦੇਸ਼ਾ ਦੁਆਰਾ ਲੋਕਾਂ ਨੂੰ ਨਿਹਾਲ ਕੀਤਾ. ਆਪ ਜੀ ਦੇ 19 ਰਾਗਾਂ ਵਿੱਚ 974 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹਨ. ਆਪ ਜੀ ਨੇ ਗੁਰੂ ਅਗੰਦ ਦੇਵ ਜੀ ਨੂੰ ਗੁਰ ਗੱਦੀ ਸੌਪ ਕੇ ਗੁਰੂ ਦਾ ਦਰਜਾ ਦਿੱਤਾ. ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਿੱਖ ਧਰਮ ਵਿੱਚ ਇੱਕ ਮਹੱਤਵਪੁਰਣ ਦਿਵਸ ਹੈ. ਇਸ ਦਿਨ ਨੂੰ ਸਿੱਖ ਲੋਕ ਬਹੁਤ ਖੁਸ਼ੀ ਨਾਲ ਮੰਨਾਦੇ ਹਨ. ਇਸ ਦਿਨ ਦੀ ਖੁਸ਼ੀ ਵਿੱਚ ਸਿੱਖ ਸਗੰਤ ਕੱਝ ਦਿਨ ਪਹਿਲਾਂ ਤੋਂ ਪ੍ਰਭਾਤਫੇਰੀਆਂ ਕੱਢਦੀ ਹਨ ਅਤੇ ਕੀਰਤਨ ਕਰਦੀ ਹਨ. ਇਸ ਦਿਨ ਸਾਰੀ ਸੰਗਤ ਇੱਕਠੀ ਹੋਕੇ ਬਾਣੀ ਪੜ੍ਹਦੀ ਹੈ ਅਤੇ ਖੁਸ਼ੀਆਂ ਮੰਨਾਦੀ ਹੈ. ਇਸ ਤਰ੍ਹਾਂ ਵੱਖਰੇ ਵੱਖਰੇ ਅੰਦਾਜ ਵਿੱਚ ਸਾਰੇ ਵਿਸ਼ਵ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ.