ਭਾਈ ਦਾਨ ਸਿੰਘ ਜੀ ਨੇ

Yaar Punjabi

Prime VIP



ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜਰਨੈਲ ਬਾਬਾ ਦਾਨ ਸਿੰਘ, ਜਿਨ੍ਹਾਂ ਨੇ ਮਾਲਵੇ ਦੀ ਸਿੱਖੀ ਰੱਖੀ, ਦੀ ਕੁਰਬਾਨੀ ਲਾਸਾਨੀ ਹੈ। ਇਸ ਯੋਧੇ ਦੀ ਕੁਰਬਾਨੀ ਸਦਕਾ ਹੀ ਸਰਬੰਸਦਾਨੀ ਦਸਮੇਸ਼ ਪਿਤਾ ਨੇ ਲੱਖੀ ਜੰਗਲ ਜੋ ਕਿ ਉਜਾੜ ਬੀਆਬਾਨ ਜੰਗਲ ਸੀ, ਨੂੰ ਦੂਸਰੇ ਅਨੰਦਪੁਰ ਦਾ ਨਾਂਅ ਦੇ ਕੇ
ਨਿਵਾਜਿਆ। ਖ਼ਿਦਰਾਣੇ ਦੀ ਢਾਬ (ਜਿਸ ਨੂੰ ਅੱਜਕਲ੍ਹ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ) ਉੱਪਰ ਲੜਾਈ ਲੜਨ ਦੀ ਤਜਵੀਜ਼ ਨੂੰ ਗੁਰੂ ਸਾਹਿਬ ਵੱਲੋਂ ਪ੍ਰਵਾਨਗੀ ਮਿਲੀ ਤਾਂ ਇਹ ਸਭ ਕੁਝ ਮੌਕੇ ਦੇ ਹਾਲਾਤ ਅਤੇ ਭੂਗੋਲਿਕ ਹਾਲਾਤ ਅਨੁਸਾਰ ਢੁਕਵੀਂ ਜਗ੍ਹਾ ਸੀ। ਜਿਸ ਦੇ ਕਾਰਨ ਸਿੰਘਾਂ ਨੂੰ ਜੰਗ-ਏ-ਮੈਦਾਨ ਵਿਚ ਲੜਨ ਦੇ ਬਹੁਤ ਫਾਇਦੇ ਹੋਏ, ਕਿਉਂਕਿ ਮੁਗ਼ਲ ਫੌਜੀ ਇਸ ਇਲਾਕੇ ਤੋਂ ਅਣਜਾਣ ਸਨ। ਇਹ ਇਲਾਕਾ ਖੁੱਲ੍ਹਾ ਅਤੇ ਚੌੜਾ ਸੀ, ਜਿਸ ਕਰਕੇ ਸਿੰਘਾਂ ਦੀ ਘੇਰਾਬੰਦੀ ਨਹੀਂ ਹੋ ਸਕਦੀ ਸੀ। ਲੰਬੀ ਔੜ ਕਾਰਨ ਪਾਣੀ ਕਿਤੇ ਵੀ ਨਹੀਂ ਸੀ, ਇਲਾਕੇ ਵਿਚ ਸਿਰਫ਼ ਖਿਦਰਾਣੇ ਦੀ ਢਾਬ ਉਪਰ ਹੀ ਪਾਣੀ ਮੌਜੂਦ ਸੀ। ਇਸ ਤੋਂ ਇਲਾਵਾ ਲੱਖੀ ਜੰਗਲ ਦੇ 20-20 ਕੋਹ ਦੇ ਇਲਾਕੇ ਵਿਚ ਕੰਡਿਆਲਾ ਜੰਗਲ ਸੀ ਅਤੇ ਜੋ ਵੀ ਰਸਤੇ ਸਨ, ਉਨ੍ਹਾਂ ਬਾਰੇ ਸਿਰਫ਼ ਲੱਖੀ ਜੰਗਲ ਖੇਤਰ ਦੇ ਲੋਕ ਹੀ ਜਾਣਦੇ ਸਨ। ਇਹੀ ਸਭ ਤੋਂ ਵੱਡਾ ਕਾਰਨ ਸੀ ਕਿ ਬਾਬਾ ਦਾਨ ਸਿੰਘ ਜੀ ਨੂੰ ਖਿਦਰਾਣੇ ਦੀ ਢਾਬ ਉਪਰ ਮੁਗ਼ਲਾਂ ਨਾਲ ਟਾਕਰਾ ਲੈਣ ਲਈ ਆਦੇਸ਼ ਦਿੱਤਾ
ਗਿਆ। ਇਸ ਯੋਧੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਕਾਰ ਹੋਈ ਇਸ ਫ਼ੈਸਲਾਕੁੰਨ ਲੜਾਈ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਮੁਗ਼ਲਾਂ ਨੂੰ ਲੱਕ-ਤੋੜਵੀਂ ਹਾਰ ਦਿੱਤੀ। ਇਸ ਜਿੱਤ ਤੋਂ ਬਾਅਦ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਯੋਧਿਆਂ ਨੂੰ ਢਾਲਾਂ ਭਰ-ਭਰ ਕੇ ਤਨਖਾਹਾਂ ਵੰਡ ਰਹੇ ਸਨ ਤਾਂ ਸਾਹਿਬੇ ਕਮਾਲ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਾਨ ਸਿੰਘ ਜੀ ਨੂੰ ਵੀ ਪੁੱਛਿਆ 'ਭਾਈ ਦਾਨ ਸਿੰਘਾ ਤੂੰ ਵੀ ਅੱਗੇ ਆ ਤੇ ਆਪਣੀ ਤਨਖਾਹ ਲੈ ਜਾਹ', ਪਰ ਭਾਈ ਦਾਨ ਸਿੰਘ ਨੇ ਗੁਰੂ ਸਹਿਬ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ-

ਸੁਨ ਕੈ ਦਾਨ ਸਿੰਘ ਕਰ ਜੋਰੇ॥

ਦੂਧ ਪੂਤ ਧਨ ਸਭਿ ਘਰ ਮੋਰੇ॥

ਕਿਰਪਾ ਕਰਹੁ ਸਿੱਖੀ ਮੁਝ ਦੀਜੈ॥

ਅਪਨੋ ਜਾਨ ਬਖ਼ਸ਼ ਕਰ ਲੀਜੈ॥ 25॥

ਭਾਈ ਦਾਨ ਸਿੰਘ ਜੀ ਨੇ ਤਨਖਾਹ ਦੀ ਬਜਾਏ ਗੁਰੂ ਸਾਹਿਬ ਤੋਂ ਸਿੱਖੀ ਦਾ ਦਾਨ ਮੰਗ ਕੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕੀਤੀ ।
 
Top